ਬੀਐਸਐਫ ਨੇ ਤਰਨਤਾਰਨ ਚ ਚੀਨੀ ਡਰੋਨ ਸਮੇਤ ਹੈਰੋਇਨ ਕੀਤੀ ਬਰਾਮਦ
ਹੈਰੋਇਨ ਦਾ ਕੁੱਲ ਵਜ਼ਨ 416 ਗ੍ਰਾਮ ਸੀ। ਅਧਿਕਾਰੀ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਡਰੋਨ ਦੀ ਪਛਾਣ ਚੀਨ ਦੇ ਬਣੇ DJI Mavic 3 ਕਲਾਸਿਕ ਵਜੋਂ ਹੋਈ ਹੈ।
ਤਰਨਤਾਰਨ: ਬੀਐਸਐਫ (BSF) ਦੇ ਜਵਾਨਾਂ ਨੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਹੈਰੋਇਨ (Heroine) ਦੇ ਇੱਕ ਪੈਕੇਟ ਸਣੇ ਇੱਕ ਚੀਨੀ ਬਣਿਆ ਡਰੋਨ (Drone) ਬਰਾਮਦ ਕੀਤਾ ਹੈ। ਬੀਐਸਐਫ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਅਧਿਕਾਰੀਆਂ ਮੁਤਾਬਕ ਬੀਐਸਐਫ ਨੇ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਕਲਸ਼ ਪਿੰਡ ਨੇੜੇ ਇੱਕ ਮੋਨੇ ਦੇ ਖੇਤ ਵਿੱਚੋਂ ਡਰੋਨ ਬਰਾਮਦ ਕੀਤਾ। ਬੀਐਸਐਫ ਨੇ ਇੱਕ ਬਿਆਨ ਵਿੱਚ ਕਿਹਾ ਕਿ 4 ਮਈ, 2024 ਨੂੰ ਰਾਤ 10:00 ਵਜੇ ਦੇ ਕਰੀਬ, ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਸਰਹੱਦੀ ਵਾੜ ਦੇ ਅੱਗੇ ਡਿਊਟੀ ਦੌਰਾਨ, ਬੀਐਸਐਫ ਜਵਾਨਾਂ ਨੇ ਇੱਕ ਖੇਤ ਵਿੱਚ ਕੋਈ ਸ਼ੱਕੀ ਚੀਜ਼ ਦੇਖੀ ਅਤੇ ਉਨ੍ਹਾਂ ਨੇ ਨੇੜੇ ਜਾ ਕੇ ਦੇਖਿਆ। ਸ਼ੱਕੀ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਹੋਇਆ ਹੈ।
ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਡਿਊਟੀ ਵਾਲੇ ਬੀਐਸਐਫ ਜਵਾਨਾਂ ਦੁਆਰਾ ਇੱਕ ਵਾਰ ਫਿਰ ਤੋਂ ਡੂੰਘਾਈ ਨਾਲ ਨਿਗਰਾਨੀ ਕਰਕੇ ਇੱਕ ਡਰੋਨ ਨਾਲ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਸਫਲਤਾਪੂਰਵਕ ਬਰਾਮਦ ਕੀਤਾ ਗਿਆ, ਜੋ ਕਿ ਸਰਹੱਦ ਪਾਰ ਤੋਂ ਦੇਸ਼ ਵਿੱਚ ਤਸਕਰੀ ਲਈ ਸੀ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।