ਬਜਟ 2023 HIGHLIGHTS: ਭਾਰਤ ਦੇ ਜੀਡੀਪੀ ਵਿਕਾਸ ਤੇ ਸੀਈਏ ਨਾਗੇਸ਼ਵਰਨ ਦਾ ਬਿਆਨ, 8 ਫੀਸਦੀ ਜੀਡੀਪੀ ਵਿਕਾਸ ਦਰ ਦੀ ਉਮੀਦ
ਦੇਸ਼ ਦੇ ਲੋਕਾਂ ਨੂੰ ਸਸਤੀਆਂ ਦਵਾਈਆਂ ਉਪਲਬੱਧ ਕਰਵਾਉਣ ਲਈ ਸਰਕਾਰ ਯਤਨਸ਼ੀਲ ਹੈ। ਸੰਸਦ ਵਿੱਚ ਚਾਲੂ ਵਿਤੀ ਸਾਲ 2022-23 ਦੀ ਆਰਥਿਕ ਸਿਹਤ ਦੀ ਰਿਪੋਰਟ ਪੇਸ਼ ਹੋਈ। ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਸਾਲ ਮੁਕਾਬਲੇ ਇਸ ਵਾਰ ਦਵਾਈਆਂ ਹੋਰ ਸਸਤੀਆਂ ਹੋ ਸਕਦੀਆਂ ਹਨ।
Jan 31, 2023 04:32 PM
ਸਸਤੀ ਅਤੇ ਚੰਗੀਆਂ ਦਵਾਈਆਂ ਦੇ ਲਈ ਸਰਕਾਰ ਯਤਨਸ਼ੀਲ
ਦੇਸ਼ ਦੇ ਲੋਕਾਂ ਨੂੰ ਸਸਤੀਆਂ ਦਵਾਈਆਂ ਉਪਲਬੱਧ ਕਰਵਾਉਣ ਲਈ ਸਰਕਾਰ ਯਤਨਸ਼ੀਲ ਹੈ। ਸੰਸਦ ਵਿੱਚ ਚਾਲੂ ਵਿਤੀ ਸਾਲ 2022-23 ਦੀ ਆਰਥਿਕ ਸਿਹਤ ਦੀ ਰਿਪੋਰਟ ਪੇਸ਼ ਹੋਈ। ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਸਾਲ ਮੁਕਾਬਲੇ ਇਸ ਵਾਰ ਦਵਾਈਆਂ ਹੋਰ ਸਸਤੀਆਂ ਹੋ ਸਕਦੀਆਂ ਹਨ।
Jan 31, 2023 04:27 PM
CBDC ਡਿਜੀਟਲ ਵਿੱਤੀ ਸੇਵਾਵਾਂ ਨੂੰ ਦੇਵੇਗਾ ਹੁਲਾਰਾ
ਆਰਥਿਕ ਸਰਵੇਖਣ 2023 ਨੇ ਕਿਹਾ ਹੈ ਕਿ ਕੇਂਦਰੀ ਬੈਂਕ ਡਿਜੀਟਲ ਕਰੰਸੀ ਵਿੱਤੀ ਸੇਵਾਵਾਂ ਦੇ ਖੇਤਰ ਨੂੰ ਹੁਲਾਰਾ ਦੇਵੇਗੀ, ਵਿੱਤੀ ਸਮਾਵੇਸ਼ ਨੂੰ ਸਮਰੱਥ ਕਰੇਗੀ, ਨਕਦ ਪ੍ਰਬੰਧਨ ਦੀਆਂ ਲਾਗਤਾਂ ਨੂੰ ਘਟਾਏਗੀ ਅਤੇ ਸਰਹੱਦ ਪਾਰ ਭੁਗਤਾਨ ਸਥਾਨ ਵਿੱਚ ਨਵੀਨਤਾ ਨੂੰ ਹੁਲਾਰਾ ਦੇਵੇਗੀ। ਇਹ ਸਮਰਥਨ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਤਿੰਨ ਹਫ਼ਤਿਆਂ ਬਾਅਦ ਆਇਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਰੁਪਏ ਅਤੇ ਸੀਬੀਡੀਸੀ ਵਿੱਚ ਅੰਤਰ-ਸਰਹੱਦ ਵਪਾਰ ਸਮਝੌਤੇ ਦੀ ਵੱਡੀ ਸੰਭਾਵਨਾ ਹੈ।
Jan 31, 2023 04:14 PM
ਮਹਿੰਗਾਈ ਘਟੇਗੀ ਅਤੇ ਐਫਡੀਆਈ ਵਿੱਚ ਹੋਵੇਗੀ ਵਾਪਸੀ
ਕੇਂਦਰ ਸਰਕਾਰ ਦਾ ਅਨੁਮਾਨ ਹੈ ਕਿ ਘੇਰਲੂ ਆਰਥਿਕਤਾ ਦੀ ਗ੍ਰੋਥ ਹੋਵੇਗੀ ਅਤੇ ਮਹਿੰਗਾਈ ਘੱਟ ਹੋਵੇਗੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਐਫਡੀਆਈ ਵਿੱਚ ਵਾਪਸੀ ਹੋ ਸਕਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਮੁਲਾਂਕਣ ਕਾਰਨ ਤੋਂ ਬਾਅਦ ਹੀ ਬਜਟ ਤਿਆਰ ਕੀਤਾ ਗਿਆ ਹੈ।
Jan 31, 2023 03:42 PM
ਭਾਰਤ ਦੇ ਜੀਡੀਪੀ ਵਿਕਾਸ 'ਤੇ ਸੀਈਏ ਨਾਗੇਸ਼ਵਰਨ ਦਾ ਬਿਆਨ
ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਅਨੰਤ ਨਾਗੇਸ਼ਵਰਨ ਦਾ ਕਹਿਣਾ ਹੈ ਕਿ ਅਸੀਂ 8 ਫੀਸਦੀ ਜੀਡੀਪੀ ਵਿਕਾਸ ਦਰ ਦੀ ਉਮੀਦ ਨਹੀਂ ਛੱਡੀ ਹੈ। ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਜੇਕਰ ਕਈ ਪਹਿਲੂਆਂ 'ਤੇ ਧਿਆਨ ਦਿੱਤਾ ਜਾਵੇ ਤਾਂ ਵਿਕਾਸ ਦਰ ਹਾਸਲ ਕਰਨ ਦੇ ਯੋਗ ਹੋ ਸਕਦੇ ਹਾਂ।
{{time}}
{{{title}}}
{{{content}}}ਬਜਟ 2023 HIGHLIGHTS: ਸੰਸਦ ਦਾ ਬਜਟ ਸੈਸ਼ਨ (Budget Session of Parliament) ਰਾਸ਼ਟਪਤੀ ਦ੍ਰੋਪਦੀ ਮੁਰਮੂ (President Draupadi Murmu) ਦੇ ਭਾਸ਼ਣ ਨਾਲ ਸ਼ੁਰੂ ਹੋ ਗਿਆ ਹੈ। ਇਸ ਭਾਸ਼ਣ ਦੌਰਾਨ ਉਨ੍ਹਾਂ ਨੇ ਸਰਕਾਰ ਦੇ ਕੰਮ ਗਿਣਾਏ ਅਤੇ ਭਾਰਤ ਨੂੰ ਆਤਮਨਿਰਭਰ ਬਣਾਉਣ ਉਤੇ ਜ਼ੋਰ ਦਿੱਤਾ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਕੋਰੋਨਾ ਦੇ ਦੌਰ(Corona era) ਦੌਰਾਨ ਕੇਂਦਰ ਸਰਕਾਰ (Central Government) ਲੋਕਾਂ ਨੂੰ ਗਰੀਬੀ ਰੇਖਾ ਤੋਂ ਹੇਠਾਂ ਜਾਣ ਤੋਂ ਬਚਾਉਣ 'ਚ ਕਾਮਯਾਬ ਰਹੀ ਹੈ।
ਅੱਜ ਸ਼ਾਰਟਕੱਟ ਦੀ ਰਾਜਨੀਤੀ ਤੋਂ ਬਚੋ ਅਤੇ ਸਥਾਈ ਹੱਲ ਪੇਸ਼ ਕਰੋ। ਜਿਸ ਕਾਰਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਹੋ ਰਹੀਆਂ ਹਨ। ਗਰੀਬੀ ਹਟਾਓ ਹੁਣ ਸਿਰਫ਼ ਇਕ ਨਾਅਰਾ ਨਹੀਂ ਰਿਹਾ। ਅੱਜ ਸਰਕਾਰ ਸਾਰਿਆਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਨੇ ਮਹਿੰਗਾਈ, ਰੁਜ਼ਗਾਰ, ਚੀਨ ਨਾਲ ਸਰਹੱਦੀ ਵਿਵਾਦ, ਆਰਥਿਕਤਾ, ਸੈਂਸਰਸ਼ਿਪ ਸਮੇਤ ਹੋਰ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ। ਅਜਿਹੇ 'ਚ ਬਜਟ ਸੈਸ਼ਨ ਦੇ ਹੰਗਾਮਾ ਹੋਣ ਦੀ ਪੂਰੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
1 ਫਰਵਰੀ 2023 ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਲੋਕ ਸਭਾ ਵਿੱਚ ਕੇਂਦਰੀ ਬਜਟ ਪੇਸ਼ ਕਰਨਗੇ। ਮੰਗਲਵਾਰ ਤੋਂ ਸ਼ੁਰੂ ਹੋ ਰਹੇ ਬਜਟ ਸੈਸ਼ਨ ਦੇ ਪਹਿਲੇ ਦੋ ਦਿਨਾਂ ਵਿੱਚ ਸੰਸਦ ਦੇ ਦੋਵਾਂ ਸਦਨਾਂ ਵਿੱਚ ਜ਼ੀਰੋ ਆਵਰ ਅਤੇ ਪ੍ਰਸ਼ਨ ਕਾਲ ਨਹੀਂ ਹੋਵੇਗਾ। ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਨੂੰ ਸੈਂਟਰਲ ਹਾਲ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਨਾਲ ਸ਼ੁਰੂ ਹੋਵੇਗਾ।