Ola-Uber ਸਮੇਤ Zomato ਆਦਿ ਡਿਲੀਵਰੀ ਤੇ ਪਾਰਟ ਟਾਈਮ ਮੁਲਾਜ਼ਮਾਂ ਲਈ ਖੁਸ਼ਖਬਰੀ, ਇਸ ਸਹੂਲਤ ਤਹਿਤ ਹੋਵੇਗੀ ਸਾਰਿਆਂ ਦੀ ਰਜਿਸਟ੍ਰੇਸ਼ਨ

Budget 2025 News : ਗਿਗ ਵਰਕਰਾਂ ਨੂੰ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (PM-JAY) ਦੇ ਤਹਿਤ ਸਿਹਤ ਦੇਖਭਾਲ ਤੱਕ ਵੀ ਪਹੁੰਚ ਮਿਲੇਗੀ। ਲਗਭਗ 1 ਕਰੋੜ ਕਰਮਚਾਰੀਆਂ ਨੂੰ ਇਸ ਦਾ ਫਾਇਦਾ ਹੋਵੇਗਾ।

By  KRISHAN KUMAR SHARMA February 1st 2025 02:37 PM -- Updated: February 1st 2025 02:41 PM

Union Budget 2025 News : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮ ਬਜਟ 2025 'ਚ ਗਿੱਗ ਵਰਕਰਾਂ ਲਈ ਵੱਡਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਹੈ ਕਿ ਕੇਂਦਰ ਸਰਕਾਰ ਇੱਕ ਕਰੋੜ ਗਿੱਗ ਵਰਕਰਾਂ ਨੂੰ ਪਛਾਣ ਪੱਤਰ ਪ੍ਰਦਾਨ ਕਰੇਗੀ ਅਤੇ ਉਨ੍ਹਾਂ ਨੂੰ ਈ-ਸ਼੍ਰਮ ਪੋਰਟਲ 'ਤੇ ਰਜਿਸਟਰ ਕਰੇਗੀ।

ਵਿੱਤ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਸ਼ਹਿਰੀ ਕਾਮਿਆਂ ਦੇ ਸਮਾਜਿਕ-ਆਰਥਿਕ ਉੱਨਤੀ ਦੇ ਉਦੇਸ਼ ਨਾਲ ਲਾਗੂ ਕੀਤੀ ਜਾਵੇਗੀ। ਇਸ ਫੈਸਲੇ ਨਾਲ ਅਮੇਜ਼ਨ, ਫਲਿੱਪਕਾਰਟ, ਜ਼ੋਮੈਟੋ, ਸਵਿਗੀ ਅਤੇ ਓਲਾ-ਉਬੇਰ ਵਰਗੀਆਂ ਈ-ਕਾਮਰਸ ਕੰਪਨੀਆਂ ਵਿੱਚ ਪਾਰਟ ਟਾਈਮ ਕੰਮ ਕਰਨ ਵਾਲੇ ਅਸੰਗਠਿਤ ਖੇਤਰ ਦੇ ਕਰਮਚਾਰੀਆਂ, ਡਿਲੀਵਰੀ ਬੁਆਏਜ਼ ਨੂੰ ਬਹੁਤ ਫਾਇਦਾ ਹੋਵੇਗਾ।

ਗਿੱਗ ਵਰਕਰਾਂ ਨੂੰ ਕੀ ਲਾਭ ਮਿਲੇਗਾ?

ਵਿੱਤ ਮੰਤਰੀ ਨੇ ਕਿਹਾ, 'ਆਨਲਾਈਨ ਪਲੇਟਫਾਰਮਾਂ 'ਤੇ ਗਿਗ ਵਰਕਰ 'ਨਵੇਂ ਯੁੱਗ' ਦੀ ਸੇਵਾ ਅਰਥਵਿਵਸਥਾ ਵਿੱਚ ਬਹੁਤ ਗਤੀਸ਼ੀਲਤਾ ਲਿਆਉਂਦੇ ਹਨ। ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਸਰਕਾਰ ਈ-ਸ਼੍ਰਮ ਪੋਰਟਲ 'ਤੇ ਉਨ੍ਹਾਂ ਦੇ ਪਛਾਣ ਪੱਤਰ ਅਤੇ ਰਜਿਸਟ੍ਰੇਸ਼ਨ ਦੀ ਸਹੂਲਤ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ, ਗਿਗ ਵਰਕਰਾਂ ਨੂੰ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (PM-JAY) ਦੇ ਤਹਿਤ ਸਿਹਤ ਦੇਖਭਾਲ ਤੱਕ ਵੀ ਪਹੁੰਚ ਮਿਲੇਗੀ। ਲਗਭਗ 1 ਕਰੋੜ ਕਰਮਚਾਰੀਆਂ ਨੂੰ ਇਸ ਦਾ ਫਾਇਦਾ ਹੋਵੇਗਾ।

ਕੌਣ ਹੁੰਦੇ ਹਨ ਗਿੱਗ ਵਰਕਰ ?

ਦੱਸ ਦੇਈਏ ਕਿ ਇਸ ਸ਼੍ਰੇਣੀ ਵਿੱਚ ਠੇਕੇ 'ਤੇ ਸੁਤੰਤਰ ਤੌਰ 'ਤੇ ਕੰਮ ਕਰਨ ਵਾਲੇ ਕਰਮਚਾਰੀ ਹਨ। ਇਨ੍ਹਾਂ ਵਿੱਚ ਬਹੁਤ ਸਾਰੀਆਂ ਸੇਵਾਵਾਂ ਸ਼ਾਮਲ ਹਨ ਜਿਵੇਂ ਕਿ ਲੋਕ ਆਨਲਾਈਨ ਪਲੇਟਫਾਰਮ 'ਤੇ ਕੰਮ ਕਰਦੇ ਹਨ, ਡਿਲੀਵਰੀ ਸੇਵਾਵਾਂ, ਟੈਕਸੀ ਸੇਵਾਵਾਂ, ਕਾਲ 'ਤੇ ਮੁਰੰਮਤ ਦਾ ਕੰਮ ਆਦਿ। ਇਨ੍ਹੀਂ ਦਿਨੀਂ ਭਾਰਤ ਵਿੱਚ ਇਸ ਖੇਤਰ ਵਿੱਚ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਫੂਡ ਡਿਲੀਵਰੀ ਕਰਨ ਵਾਲੇ ਜਾਂ ਓਲਾ ਅਤੇ ਉਬੇਰ ਵਰਗੀਆਂ ਟੈਕਸੀਆਂ ਚਲਾਉਣ ਵਾਲੇ ਲੋਕਾਂ ਨੂੰ ਗਿਗ ਵਰਕਰ ਮੰਨਿਆ ਜਾਂਦਾ ਹੈ। ਬਜਟ 2025 ਤੋਂ ਬਾਅਦ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਬਦਲ ਸਕਦੀ ਹੈ।

ਓਲਾ-ਉਬੇਰ ਦੇ ਵਰਕਰਾਂ ਸਮੇਤ ਕਿਨ੍ਹਾਂ ਨੂੰ ਹੋਵੇਗਾ ਫਾਇਦਾ ?

ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਗਿੱਗ ਵਰਕਰਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦਾ ਕਾਰਨ ਆਨਲਾਈਨ ਕਾਰੋਬਾਰ 'ਚ ਤੇਜ਼ੀ ਨਾਲ ਵਾਧਾ ਹੈ। ਔਨਲਾਈਨ ਫੂਡ ਪਲੇਟਫਾਰਮ ਅਤੇ ਡਰਾਈਵਿੰਗ ਵਰਗੀਆਂ ਨੌਕਰੀਆਂ ਵਿੱਚ ਇਹਨਾਂ ਕਰਮਚਾਰੀਆਂ ਦੀ ਵੱਡੀ ਗਿਣਤੀ ਹੈ, ਪਰ ਇਹਨਾਂ ਵਿੱਚੋਂ ਜ਼ਿਆਦਾਤਰ ਆਨਲਾਈਨ ਸ਼ਾਪਿੰਗ ਆਈਟਮਾਂ ਦੀ ਡਿਲਿਵਰੀ ਵਿੱਚ ਸ਼ਾਮਲ ਹਨ, ਜੋ ਸਵੇਰੇ ਅਤੇ ਦੇਰ ਰਾਤ ਦੇ ਵਿਚਕਾਰ ਆਪਣਾ ਸਮਾਂ ਚੁਣਦੇ ਹਨ।

Related Post