Moga ਦੇ ਹਲਕਾ ਧਰਮਕੋਟ ਦੇ ਪਿੰਡ ਬੁੱਘੀਪੁਰਾ ਪੰਚਾਇਤ ਦਾ ਵੱਡਾ ਫੈਸਲਾ, ਸਰਬ ਸੰਮਤੀ ਨਾਲ ਹੋਈ ਬਲਾਕ ਸੰਮਤੀ ਉਮੀਦਵਾਰ ਦੀ ਚੋਣ

ਸਰਪੰਚ ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਦੀ ਏਕਤਾ ਅਤੇ ਸਾਂਝ ਇਸ ਗੱਲ ਦੀ ਗਵਾਹ ਹੈ ਕਿ ਆਉਣ ਵਾਲੀ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸਦ ਚੋਣ ਸਮੇਂ ਵੀ ਪਿੰਡ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਇੱਕੋ ਬੂਥ ਲਗਾਇਆ ਜਾਵੇਗਾ, ਤਾਂ ਜੋ ਚੋਣ ਪ੍ਰਕਿਰੀਆ ਸ਼ਾਂਤੀਪੂਰਵਕ ਅਤੇ ਭਾਈਚਾਰਕ ਰੂਪ ਵਿੱਚ ਪੂਰੀ ਹੋ ਸਕੇ।

By  Aarti December 7th 2025 11:38 AM

Moga News :  ਮੋਗਾ ਦੇ ਹਲਕਾ ਧਰਮਕੋਟ ਦੇ ਪਿੰਡ ਬੁੱਘੀਪੁਰਾ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਂਦੇ ਹੋਏ ਪੰਚਾਇਤ ਵੱਲੋਂ ਇੱਕ ਮਹੱਤਵਪੂਰਣ ਤੇ ਕਾਬਿਲ-ਤਾਰੀਫ਼ ਕਦਮ ਚੁੱਕਿਆ ਗਿਆ ਹੈ। ਦੱਸ ਦਈਏ ਕਿ ਸਰਪੰਚ ਮਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਸਰਬ ਸੰਮਤੀ ਨਾਲ ਬਲਾਕ ਸੰਮਤੀ ਉਮੀਦਵਾਰ ਦੀ ਬਿਨਾਂ ਮੁਕਾਬਲਾ ਕਰਵਾਈ ਗਈ ਚੋਣ, ਜਿਸ ਵਿੱਚ ਨਿਰਮਲਪਾਲ ਕੌਰ ਬਿਨਾਂ ਮੁਕਾਬਲਾ ਜੇਤੂ ਐਲਾਨਿਆ ਗਿਆ। 

ਸਰਪੰਚ ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਦੀ ਏਕਤਾ ਅਤੇ ਸਾਂਝ ਇਸ ਗੱਲ ਦੀ ਗਵਾਹ ਹੈ ਕਿ ਆਉਣ ਵਾਲੀ 14 ਦਸੰਬਰ ਨੂੰ  ਜ਼ਿਲ੍ਹਾ ਪ੍ਰੀਸਦ ਚੋਣ ਸਮੇਂ ਵੀ ਪਿੰਡ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਇੱਕੋ ਬੂਥ ਲਗਾਇਆ ਜਾਵੇਗਾ, ਤਾਂ ਜੋ ਚੋਣ ਪ੍ਰਕਿਰੀਆ ਸ਼ਾਂਤੀਪੂਰਵਕ ਅਤੇ ਭਾਈਚਾਰਕ ਰੂਪ ਵਿੱਚ ਪੂਰੀ ਹੋ ਸਕੇ।

ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ਼ ਨੇ ਵੀ ਪਿੰਡ ਵਾਸੀਆਂ ਦੀ ਇਸ ਪਹਿਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਬੁੱਘੀਪੁਰਾ ਪਿੰਡ ਨੇ ਸਰਬ ਸੰਮਤੀ ਨਾਲ ਬਲਾਕ ਸੰਮਤੀ ਦੀ ਚੋਣ ਕਰਵਾ ਕੇ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਵਲੋਂ ਇੱਕੋ ਜਗਾ ਸਾਂਝਾ ਬੂਥ ਲਗਾਉਣ ਦਾ ਫ਼ੈਸਲਾ ਕਰਕੇ ਪੰਜਾਬ ਦੇ ਪਿੰਡਾਂ ਲਈ ਇਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸੋਚ ਅਤੇ ਇਕੱਠ ਸਾਡੇ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਵਾਸੀਆਂ ਦੀ ਇਹ ਇਕਜੁਟਤਾ ਹੋਰਨਾਂ ਪਿੰਡਾਂ ਲਈ ਵੀ ਪ੍ਰੇਰਣਾ ਹੈ ਕਿ ਲੋਕਤੰਤਰਿਕ ਪ੍ਰਕਿਰਿਆ ਨੂੰ ਸਾਂਝ ਅਤੇ ਭਰੋਸੇ ਨਾਲ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : Goa Night Club Fire Update : ਗੋਆ ਦੇ ਨਾਈਟ ਕਲੱਬ ’ਚ ਭਿਆਨਕ ਅੱਗ ਲੱਗਣ ਕਾਰਨ 25 ਲੋਕਾਂ ਦੀ ਦਰਦਨਾਕ ਮੌਤ, CM ਨੇ ਦਿੱਤੇ ਜਾਂਚ ਦੇ ਹੁਕਮ

Related Post