ਸਾਬਣ ਨਾਲ ਖਿਸਕਾਈ ਗਈ 220 ਟਨ ਵਜ਼ਨੀ ਇਮਾਰਤ , ਹੈਰਾਨ ਕਰਨ ਵਾਲੀ ਵੀਡੀਓ ਆਈ ਸਾਹਮਣੇ

By  Jasmeet Singh December 12th 2023 02:28 PM -- Updated: December 12th 2023 02:32 PM

PTC News Desk: ਕਹਿੰਦੇ ਨੇ ਇਰਾਦਾ ਮਜ਼ਬੂਤ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ ਹੈ। ਅਜਿਹੀ ਹੀ ਕਰ ਵਿਖਿਆ ਹੈ ਕੈਨੇਡਾ ਦੇ ਸ਼ਹਿਰ ਨੋਵਾ ਸਕੋਸ਼ੀਆ 'ਚ, ਜਿੱਥੇ ਇਸ ਕਰਤਬ ਨੂੰ ਸੁਣ ਅਤੇ ਦੇਖ ਪੂਰੀ ਦੁਨੀਆ ਹੈਰਾਨ ਹੈ। ਇੱਥੇ ਇੱਕ ਰੀਅਲ ਅਸਟੇਟ ਕੰਪਨੀ ਨੇ 197 ਸਾਲ ਪੁਰਾਣੀ ਇਮਾਰਤ ਨੂੰ ਢਾਹੁਣ ਤੋਂ ਬਚਾਉਣ ਲਈ ਸ਼ਿਫਟ ਕਰ ਦਿੱਤਾ। 

ਇਹ ਸੁਣ ਕੇ ਸ਼ਾਇਦ ਹੀ ਕੋਈ ਵਿਸ਼ਵਾਸ ਕਰੇਗਾ ਪਰ ਕਾਰੀਗਰਾਂ ਨੇ ਸਾਬਣਾਂ ਦੀਆਂ 700 ਬਾਰਾਂ ਦੀ ਮਦਦ ਨਾਲ 220 ਟਨ ਵਜ਼ਨੀ ਪੂਰੀ ਇਮਾਰਤ ਨੂੰ ਆਪਣੀ ਜਗ੍ਹਾ ਤੋਂ 30 ਫੁੱਟ ਦੂਰ ਤੱਕ ਹਿੱਲਾ ਦਿੱਤਾ ਹੈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਦੇਖ ਕੇ ਲੋਕ ਹੈਰਾਨ ਹਨ।

ਦਰਅਸਲ ਕੈਨੇਡਾ ਦੇ ਸਕੋਸ਼ੀਆ ਸ਼ਹਿਰ ਵਿੱਚ ਸਥਿਤ ਇਹ ਇਮਾਰਤ 1826 ਵਿੱਚ ਬਣੀ ਸੀ, ਜਿਸ ਨੂੰ ਬਾਅਦ ਵਿੱਚ ਵਿਕਟੋਰੀਅਨ ਐਲਮਵੁੱਡ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਇਮਾਰਤ ਨੂੰ 2018 ਤੋਂ ਢਾਹੁਣ ਦੀਆਂ ਯੋਜਨਾਵਾਂ ਚੱਲ ਰਹੀਆਂ ਸਨ। ਲੰਮੀ ਲੜਾਈ ਤੋਂ ਬਾਅਦ ਜਦੋਂ ਕੋਈ ਵਿਕਲਪ ਨਹੀਂ ਬਚਿਆ ਤਾਂ ਇੱਕ ਰੀਅਲ ਅਸਟੇਟ ਕੰਪਨੀ ਗਲੈਕਸੀ ਪ੍ਰਾਪਰਟੀਜ਼ ਨੇ ਇਸਨੂੰ ਖਰੀਦ ਲਿਆ ਅਤੇ ਇੱਕ ਇਤਿਹਾਸਕ ਪਹਿਲਕਦਮੀ ਵਿੱਚ ਇਸਨੂੰ ਇੱਕ ਨਵੇਂ ਸਥਾਨ 'ਤੇ ਭੇਜ ਦਿੱਤਾ।


220 ਟਨ ਵਜ਼ਨ ਵਾਲੀ ਇਸ ਵਿਸ਼ਾਲ ਇਮਾਰਤ ਨੂੰ ਸਾਬਣ ਦੀਆਂ 700 ਟਿੱਕੀਆਂ ਦੀ ਮਦਦ ਨਾਲ 30 ਫੁੱਟ ਦੂਰ ਤੱਕ ਖਿਸਕਿਆ ਗਿਆ। ਐਸ ਰਸ਼ਟਨ ਕੰਸਟਰਕਸ਼ਨ ਦੀ ਟੀਮ ਨੇ ਇਸ ਅਸੰਭਵ ਕੰਮ ਨੂੰ ਸੰਭਵ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਦੀ ਟਾਈਮਲੈਪ੍ਸ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਵੀ ਸ਼ੇਅਰ ਕੀਤੀ ਹੈ।

ਕੰਪਨੀ ਦੇ ਮਾਲਕ ਸ਼ੈਲਡਨ ਰਸ਼ਟਨ ਨੇ ਕਿਹਾ ਕਿ ਸਾਬਣ ਦੀ ਮਦਦ ਨਾਲ ਇਮਾਰਤ ਨੂੰ ਆਸਾਨੀ ਨਾਲ 30 ਫੁੱਟ ਤੱਕ ਲਿਜਾਇਆ ਗਿਆ। ਨਵੀਂ ਨੀਂਹ ਤਿਆਰ ਹੋਣ ਤੋਂ ਬਾਅਦ ਭਵਿੱਖ ਦੀਆਂ ਯੋਜਨਾਵਾਂ ਤਹਿਤ ਇਮਾਰਤ ਨੂੰ ਕਿਤੇ ਹੋਰ ਸ਼ਿਫਟ ਕਰ ਦਿੱਤਾ ਜਾਵੇਗਾ। ਭਵਿੱਖ ਲਈ ਇਤਿਹਾਸਕ ਇਮਾਰਤਾਂ ਨੂੰ ਸੰਭਾਲਣ ਅਤੇ ਬਹਾਲ ਕਰਨ ਵੱਲ ਇਹ ਇੱਕ ਵੱਡਾ ਕਦਮ ਹੈ।

Related Post