Bus Driver Murder News : ਕੁਰਾਲੀ ’ਚ ਬੱਸ ਡਰਾਈਵਰ ਦਾ ਬੇਰਹਿਮੀ ਨਾਲ ਕਤਲ; ਕੁਝ ਨੌਜਵਾਨਾਂ ਨੇ ਰਾਡਾਂ ਨਾਲ ਕੁੱਟ-ਕੁੱਟ ਕੇ ਮਾਰਿਆ ਬੱਸ ਡਰਾਈਵਰ
ਦੱਸ ਦਈਏ ਕਿ ਹਮਲੇ ਮਗਰੋਂ ਬੱਸ ਡਰਾਈਵਰ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ। ਕੁਰਾਲੀ ਦੇ ਸਿਵਲ ਹਸਪਤਾਲ ’ਚ ਜ਼ਖਮੀ ਡਰਾਈਵਰ ਦੀ ਇਲਾਜ ਦੌਰਾਨ ਮੌਤ ਹੋ ਗਈ।
Bus Driver Murder News : ਪੰਜਾਬ ਦੇ ਮੁਹਾਲੀ ਵਿੱਚ ਇੱਕ ਰੋਡਵੇਜ਼ ਡਰਾਈਵਰ ਦਾ ਕਤਲ ਕਰ ਦਿੱਤਾ ਗਿਆ। ਬੱਸ ਚੰਡੀਗੜ੍ਹ ਤੋਂ ਜਲੰਧਰ ਜਾ ਰਹੀ ਸੀ। ਜਦੋਂ ਡਰਾਈਵਰ ਨੇ ਮੋਹਾਲੀ ਦੇ ਕੁਰਾਲੀ ਵਿੱਚ ਲਾਲ ਬੱਤੀ ਵਾਲੀ ਥਾਂ 'ਤੇ ਪਹੁੰਚ ਕੇ ਓਵਰਟਵਰ ਕਰਨ ਲਈ ਹਾਰਨ ਵਜਾਇਆ, ਤਾਂ ਉਸ ਦੇ ਅੱਗੇ ਖੜ੍ਹੀ ਇੱਕ ਬੋਲੈਰੋ ਕਾਰ ਦੇ ਡਰਾਈਵਰ ਨੇ ਉਸ ਦੀ ਛਾਤੀ ਵਿੱਚ ਰਾਡ ਨਾਲ ਵਾਰ ਕਰ ਦਿੱਤਾ।
ਦੱਸ ਦਈਏ ਕਿ ਹਮਲੇ ਮਗਰੋਂ ਬੱਸ ਡਰਾਈਵਰ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ। ਕੁਰਾਲੀ ਦੇ ਸਿਵਲ ਹਸਪਤਾਲ ’ਚ ਜ਼ਖਮੀ ਡਰਾਈਵਰ ਦੀ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕ ਡਰਾਈਵਰ ਦੀ ਪਛਾਣ ਜਗਜੀਤ ਸਿੰਘ (36) ਵਜੋਂ ਹੋਈ ਹੈ। ਉਹ ਜਲੰਧਰ ਰੋਡਵੇਜ਼ ਡਿਪੂ ਵਿੱਚ ਤਾਇਨਾਤ ਸੀ।
ਜਲੰਧਰ ਡਿਪੂ ਦੇ ਕਰਮਚਾਰੀ ਚੰਨਣ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਪਿੰਡ ਮਾਲੋਵਾਲ ਟਾਂਗਰਾ (ਅੰਮ੍ਰਿਤਸਰ) ਦਾ ਰਹਿਣ ਵਾਲਾ ਸੀ। ਉਹ ਮੰਗਲਵਾਰ ਸਵੇਰੇ ਚੰਡੀਗੜ੍ਹ ਲਈ ਰਵਾਨਾ ਹੋਇਆ ਸੀ ਅਤੇ ਵਾਪਸ ਆਉਂਦੇ ਸਮੇਂ ਝਗੜਾ ਹੋਇਆ। ਉਨ੍ਹਾਂ ਅੱਗੇ ਕਿਹਾ ਕਿ ਬੋਲੈਰੋ ਡਰਾਈਵਰ ਦੀ ਪਛਾਣ ਨਹੀਂ ਹੋ ਸਕੀ ਹੈ। ਪੰਜਾਬ ਰੋਡਵੇਜ਼ ਨੇ ਕੁਰਾਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ : Barnala ਜ਼ਿਲ੍ਹੇ ਦੇ ਪਿੰਡ ਠੁੱਲੀਵਾਲ ਦਾ ਫੌਜੀ ਜਵਾਨ ਸ੍ਰੀਨਗਰ ਦੇ ਬਡਗਾਮ ਜ਼ਿਲ੍ਹੇ 'ਚ ਡਿਊਟੀ ਦੌਰਾਨ ਹੋਇਆ ਸ਼ਹੀਦ