ਬੱਸ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, ਹਾਦਸਾ ਵਾਪਰਨ ਨਾਲ 9 ਦੀ ਮੌਤ

By  Ravinder Singh December 31st 2022 09:52 AM

ਨਵੀਂ ਦਿੱਲੀ: ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿੱਚ ਅੱਜ ਤੜਕੇ ਇਕ ਬੱਸ ਤੇ ਇਕ ਐਸਯੂਵੀ ਕਾਰ ਵਿਚਾਲੇ ਹੋਈ ਭਿਆਨਕ ਟੱਕਰ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 28 ਹੋਰ ਜ਼ਖਮੀ ਹੋ ਗਏ। ਸੂਰਤ ਵਿੱਚ ਚੱਲ ਰਹੇ ਪ੍ਰਧਾਨ ਸਵਾਮੀ ਮਹਾਰਾਜ ਸ਼ਤਾਬਦੀ ਸਮਾਰੋਹ ਤੋਂ ਵਾਪਸ ਪਰਤ ਰਹੇ ਲੋਕਾਂ ਨਾਲ ਭਰੀ ਬੱਸ ਨੇ ਨਵਸਾਰੀ ਨੈਸ਼ਨਲ ਹਾਈਵੇ (ਹਾਈਵੇ) ਨੰਬਰ 48 ਉੱਤੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ।


ਬੱਸ ਚਲਾਉਂਦੇ ਸਮੇਂ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਬੱਸ ਦਾ ਸੰਤੁਲਨ ਵਿਗੜ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਕਾਰ 'ਚ ਸਵਾਰ 9 ਲੋਕਾਂ 'ਚੋਂ ਅੱਠ ਦੀ ਮੌਤ ਹੋ ਗਈ, ਜਦਕਿ ਬੱਸ 'ਚ ਸਵਾਰ 28 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ।

ਲਗਜ਼ਰੀ ਬੱਸ ਸੂਰਤ ਤੋਂ ਵਲਸਾਡ ਜਾ ਰਹੀ ਸੀ। ਨਵਸਾਰੀ ਦੇ ਐਸਪੀ (ਐਸਪੀ) ਰਿਸ਼ੀਕੇਸ਼ ਉਪਾਧਿਆਏ ਨੇ ਦੱਸਿਆ ਕਿ ਹਾਦਸਾ ਵੇਸਮਾ ਪਿੰਡ ਨੇੜੇ ਉਸ ਸਮੇਂ ਵਾਪਰਿਆ ਜਦੋਂ ਐਸਯੂਵੀ ਉਲਟ ਦਿਸ਼ਾ ਤੋਂ ਆ ਰਹੀ ਸੀ। SUV 'ਚ ਸਵਾਰ ਯਾਤਰੀ ਗੁਜਰਾਤ ਦੇ ਅੰਕਲੇਸ਼ਵਰ ਦੇ ਰਹਿਣ ਵਾਲੇ ਸਨ ਤੇ ਵਲਸਾਡ ਤੋਂ ਆਪਣੇ ਘਰ ਵਾਪਸ ਜਾ ਰਹੇ ਸਨ।

ਇਹ ਵੀ ਪੜ੍ਹੋ : ਟਰੱਕ ਆਪ੍ਰੇਰਟਰਾਂ ਨੇ ਸ਼ੰਭੂ ਬੈਰੀਅਰ 'ਤੇ ਲਗਾਇਆ ਧਰਨਾ, ਆਵਾਜਾਈ ਰੁਕਣ ਕਾਰਨ ਹਫੜਾ-ਦਫੜੀ ਦਾ ਮਾਹੌਲ

ਉਪਾਧਿਆਏ ਨੇ ਦੱਸਿਆ ਕਿ ਬੱਸ ਦੇ ਯਾਤਰੀ ਵਲਸਾਡ ਦੇ ਰਹਿਣ ਵਾਲੇ ਸਨ। ਹਾਦਸੇ ਕਾਰਨ ਹਾਈਵੇਅ ਉਤੇ ਆਵਾਜਾਈ ਠੱਪ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਕਰੇਨ ਦੀ ਮਦਦ ਨਾਲ ਬੱਸ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਬਹਾਲ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਦਸੰਬਰ ਨੂੰ ਅਹਿਮਦਾਬਾਦ 'ਚ ਪ੍ਰਧਾਨ ਸਵਾਮੀ ਮਹਾਰਾਜ ਸ਼ਤਾਬਦੀ ਮਹਾਉਤਸਵ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕੀਤਾ ਸੀ। ਇਹ ਪ੍ਰੋਗਰਾਮ 15 ਦਸੰਬਰ ਨੂੰ ਸ਼ੁਰੂ ਹੋਇਆ ਸੀ ਅਤੇ 15 ਜਨਵਰੀ, 2023 ਤੱਕ ਚੱਲੇਗਾ।

Related Post