Patiala News : ਪਟਿਆਲਾ ਦੇ ਇਸ ਸਕੂਲ ਨੇ ਬਾਥਰੂਮ ਚ ਲਾਏ ਕੈਮਰੇ, ਮਾਪਿਆਂ ਚ ਰੋਸ, ਜਾਣੋ ਪ੍ਰਬੰਧਕਾਂ ਦਾ ਕੀ ਹੈ ਤਰਕ ?

Bhupindra International School Patiala : ਪਾਸਕੋ ਐਕਟ ਦਾ ਹਵਾਲਾ ਦਿੰਦਿਆਂ ਸਕੂਲ ਵਿੱਚ ਪੜ੍ਹ ਰਹੀ ਬੱਚੀ ਦੇ ਪਿਤਾ ਅਮਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਮੇਰੇ ਬੱਚੀ ਦੀ ਪ੍ਰੀਖਿਆ ਦਾ ਨਤੀਜਾ ਆਇਆ ਤਾਂ ਮੈਂ ਉਸ ਦੌਰਾਨ ਸਕੂਲ ਵਿੱਚ ਗਿਆ ਅਤੇ ਮੈਨੂੰ ਸਕੂਲ ਵਿੱਚ ਪੜ੍ਹ ਰਹੀ ਬੱਚੀ ਨੇ ਦੱਸਿਆ ਕਿ ਸਾਡੇ ਬਾਥਰੂਮਾਂ ਵਿੱਚ ਕੈਮਰੇ ਲੱਗੇ ਹਨ।

By  KRISHAN KUMAR SHARMA April 2nd 2026 03:51 PM -- Updated: April 2nd 2026 05:43 PM

Bhupindra International School Controversy : ਪਟਿਆਲਾ (Patiala News) ਦੇ ਡਕਾਲਾ ਰੋਡ 'ਤੇ ਸਥਿਤ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ, ਸਿੱਖਿਆ ਮੰਤਰੀ, ਬੱਚਾ ਸੁਰੱਖਿਆ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਨੂੰ ਸ਼ਿਕਾਇਤ ਕੀਤੀ ਗਈ ਹੈ, ਜਿਸ ਸ਼ਿਕਾਇਤ ਵਿੱਚ ਸਕੂਲ ਉੱਪਰ ਇਲਜ਼ਾਮ ਲਾਉਂਦੇ ਹੋਏ ਆਖਿਆ ਕਿ ਉਹਨਾਂ ਵੱਲੋਂ ਸਕੂਲ ਦੇ ਕੁੜੀਆਂ ਦੇ ਅਤੇ ਮੁੰਡਿਆਂ ਦੇ ਬਾਥਰੂਮ ਵਿੱਚ ਕੈਮਰੇ ਲਗਾਏ ਗਏ ਹਨ, ਜੋ ਕਿ ਸਰਾਸਰ ਗਲਤ ਹੈ। ਪਾਸਕੋ ਐਕਟ ਦਾ ਹਵਾਲਾ ਦਿੰਦਿਆਂ ਸਕੂਲ ਵਿੱਚ ਪੜ੍ਹ ਰਹੀ ਬੱਚੀ ਦੇ ਪਿਤਾ ਅਮਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਮੇਰੇ ਬੱਚੀ ਦੀ ਪ੍ਰੀਖਿਆ ਦਾ ਨਤੀਜਾ ਆਇਆ ਤਾਂ ਮੈਂ ਉਸ ਦੌਰਾਨ ਸਕੂਲ ਵਿੱਚ ਗਿਆ ਅਤੇ ਮੈਨੂੰ ਸਕੂਲ ਵਿੱਚ ਪੜ੍ਹ ਰਹੀ ਬੱਚੀ ਨੇ ਦੱਸਿਆ ਕਿ ਸਾਡੇ ਬਾਥਰੂਮਾਂ ਵਿੱਚ ਕੈਮਰੇ ਲੱਗੇ ਹਨ।

ਉਨ੍ਹਾਂ ਨੇ ਕਿਹਾ ਕਿ ਫਿਰ ਮੈਂ ਉਸ ਬਾਥਰੂਮ ਵੀ ਵੀਡੀਓ ਬਣਵਾਈ, ਜਿਸ ਤੋਂ ਬਾਅਦ ਮੈਂ ਸਕੂਲ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੈਨੂੰ ਕੋਈ ਵੀ ਰਾਹ ਨਹੀਂ ਦਿੱਤਾ ਤਾਂ ਮੈਂ ਇੱਕ ਕੁੜੀ ਦਾ ਪਿਓ ਹੋਣ ਦੇ ਨਾਤੇ ਆਪਣਾ ਫਰਜ਼ ਸਮਝਦਾ ਹੋਇਆ ਪ੍ਰਸ਼ਾਸਨ ਨੂੰ ਇਸ ਬਾਰੇ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰ ਵਕਤ ਇਹ ਸਕੂਲ ਚਰਚਾ ਵਿੱਚ ਰਹਿੰਦਾ ਹੈ ਪਰ ਸਕੂਲ ਨੇ ਆਪਣੀ ਗਲਤੀ ਨਾ ਮੰਨਦਿਆਂ ਹੋਇਆਂ ਗੱਲ ਨੂੰ ਅਵੇਸਲੇ ਹੀ ਕੀਤਾ, ਉੱਥੇ ਹੀ ਹੁਣ ਪ੍ਰਸ਼ਾਸਨ ਤੋਂ ਉਮੀਦ ਕਰਦਾ ਹਾਂ ਕਿ ਇਸ ਉੱਪਰ ਪ੍ਰਸ਼ਾਸਨ ਸਖਤ ਸਖਤ ਕਾਰਵਾਈ ਕਰੇ ਤਾਂ ਜੋ ਸਾਡੇ ਬੱਚਿਆਂ ਦੀ ਜਿੰਦਗੀ ਨਾਲ ਕੋਈ ਖਿਲਵਾੜ ਨਾ ਹੋ ਸਕੇ।

ਸਕੂਲ ਪ੍ਰਬੰਧਕਾਂ ਦਾ ਕੀ ਹੈ ਕਹਿਣਾ ? 

ਪੀਟੀਸੀ ਨਿਊਜ਼ ਨੇ ਜਦੋਂ ਇਸ ਸਬੰਧੀ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਹਿੰਦੂ ਸ਼ਰਮਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਪਹਿਲਾਂ ਤਾਂ ਉਹ ਮਾਈਕ ਉੱਤੇ ਹੱਥ ਮਾਰਦੇ ਨਜ਼ਰ ਆਏ ਅਤੇ ਫਿਰ, ਜਦੋਂ ਸਵਾਲ ਪੁੱਛੇ ਗਏ ਤਾਂ ਉਹ ਸਵਾਲਾਂ ਨੂੰ ਗੋਲਮੋਲ ਕਰਦਿਆਂ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਹ 'ਤੇ ਸਿਰਫ ਬੱਚਿਆਂ ਦੀ ਸੁਰੱਖਿਆ ਲਈ ਹੈ। ਅਸੀਂ ਵੀ ਇਸੇ ਬਾਥਰੂਮ ਵਿੱਚ ਜਾਂਦੇ ਹਾਂ ਜਦੋਂ ਪੁੱਛਿਆ ਗਿਆ ਕਿ ਇਸ ਬਾਥਰੂਮ ਦੀ ਜੋ ਸੀਸੀਟੀਵੀ ਹੈ ਉਹ ਤੁਹਾਡੇ ਮੁਤਾਬਕ ਗਲਤ ਹੈ ਜਾਂ ਸਹੀ ? ਉਹਨਾਂ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਲਈ ਸਾਨੂੰ ਇਹ ਕਰਨਾ ਪੈਂਦਾ ਜਦ ਇਹ ਪੁੱਛਿਆ ਗਿਆ ਕਿ ਇਸ ਸੀਸੀ ਟੀਵੀ ਦੀ ਦੇਖਰੇਖ ਕੌਣ ਕਰਦਾ ਹੈ ਤਾਂ ਉਹਨਾਂ ਨੇ ਆਖਿਆ ਕਿ ਇੱਕ ਟੀਚਰ ਅਸੀਂ ਵਿਸ਼ੇਸ਼ ਰੂਪ ਵਿੱਚ ਇਸੀ ਕੰਮ ਨੂੰ ਲਗਾਈ ਹੈ ਜਿਸ ਦੀ ਅਸੀਂ ਤਿੰਨ ਮਹੀਨੇ ਦੀ ਫੁਟੇਜ ਆਪਣੇ ਕੋਲ ਰੱਖਦੇ ਹਾਂ ਉਹਨਾਂ ਨੇ ਸੀਬੀਐਸਈ ਦੀ ਗਾਈਡਲਾਈਨ ਦਾ ਹਵਾਲਾ ਵੀ ਦਿੱਤਾ।

ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦਾ ਕੀ ਹੈ ਕਹਿਣਾ ? 

ਜਦੋਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼ਾਈਨਾ ਕਪੂਰ ਨੂੰ ਪੀਟੀਸੀ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਹਾਂ ਇਹ ਮਾਮਲਾ ਮੇਰੇ ਧਿਆਨ ਵਿੱਚ ਹੈ ਅਤੇ ਮੈਂ ਇਸ ਉੱਪਰ ਜਾਂਚ ਵੀ ਕਰਕੇ ਆਈ ਹਾਂ ਮੈਂ ਆਪਣੇ ਵੱਲੋਂ ਪੂਰੀ ਰਿਪੋਰਟ ਬਣਾ ਕੇ ਆਪਣੀ ਡਿਪਾਰਟਮੈਂਟ ਨੂੰ ਸੌਂਪਾਂਗੀ, ਕਿਉਂਕਿ ਇਹ ਮਾਮਲਾ ਪੋਸਕੋ ਐਕਟ ਦਾ ਹੈ।

Related Post