Bathinda News : ਨਹਿਰ ਚ ਡਿੱਗੀ ਕਾਰ , 11 ਲੋਕਾਂ ਨੂੰ ਗੱਡੀ ਦੇ ਸ਼ੀਸ਼ੇ ਤੋੜ ਕੇ ਕੱਢਿਆ ਬਾਹਰ

Bathinda News : ਅੱਜ ਸਵੇਰ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਬਠਿੰਡਾ ਦੀ ਸਰਹੰਦ ਨਹਿਰ 'ਚ ਕਾਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਕਾਰ 'ਚ ਸਵਾਰ 11 ਲੋਕਾਂ ਨੂੰ ਗੱਡੀ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ ਹੈ। ਇਸ ਘਟਨਾ ਮਗਰੋਂ ਨਹਿਰ ਚੋਂ ਬਾਹਰ ਕੱਢੇ ਗਏ 11 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ

By  Shanker Badra July 23rd 2025 10:14 AM

Bathinda News : ਅੱਜ ਸਵੇਰ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਬਠਿੰਡਾ ਦੀ ਸਰਹੰਦ ਨਹਿਰ 'ਚ ਕਾਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਕਾਰ 'ਚ ਸਵਾਰ 11 ਲੋਕਾਂ ਨੂੰ ਗੱਡੀ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ ਹੈ। ਇਸ ਘਟਨਾ ਮਗਰੋਂ ਨਹਿਰ ਚੋਂ ਬਾਹਰ ਕੱਢੇ ਗਏ 11 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।   

ਜਾਣਕਾਰੀ ਦਿੰਦੇ ਹੋਏ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਵਰਕਰ ਨੇ ਕਿਹਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਬਹਿਮਨ ਪੁਲ ਨਜ਼ਦੀਕ ਸਰਹੰਦ ਨਹਿਰ ਦੇ ਵਿੱਚ ਅਚਾਨਕ ਇੱਕ ਕਾਰ ਡਿੱਗ ਗਈ। ਜਿਸ ਦੇ ਚਲਦੇ ਸਾਡੇ ਵੱਲੋਂ ਮੌਕੇ 'ਤੇ ਪੁੱਜੇ ਅਤੇ ਰਾਹਗੀਰਾਂ ਦੀ ਮਦਦ ਨਾਲ ਸਾਰਿਆਂ ਨੂੰ ਬਾਹਰ ਕੱਢਿਆ ਗਿਆ। ਦੂਜੇ ਪਾਸੇ ਡਾਕਟਰਾਂ ਵੱਲੋਂ ਜ਼ਖਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। 

ਸਿਵਲ ਹਸਪਤਾਲ ਵਿਖੇ ਐਮਰਜੰਸੀ ਵਿੱਚ ਤੈਨਾਤ ਡਾਕਟਰ ਹਰਸ਼ਿਤ ਗੋਇਲ ਨੇ ਕਿਹਾ ਕਿ ਸਾਡੇ ਕੋਲ ਕੁੱਲ 11 ਲੋਕ ਆਏ ਹਾਂ। ਜਿਨ੍ਹਾਂ 'ਚ 5 ਬੱਚੇ ਹਨ , 3 ਵਿਅਕਤੀ ਅਤੇ 3 ਮਹਿਲਾ ਹਨ। ਫਿਲਹਾਲ ਸਾਰਿਆਂ ਨੂੰ ਸਾਡੇ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ ਅਤੇ ਬੱਚਿਆਂ ਤੋਂ ਇਲਾਵਾ ਸਾਰੇ ਠੀਕ ਹਨ।  

ਓਥੇ ਹੀ ਮੋਗਾ ਵਿੱਚ ਇੱਕ ਅੰਡਰਪਾਸ ਪਾਣੀ ਵਿੱਚ ਡੁੱਬ ਗਿਆ। ਇਸ ਕਾਰਨ ਕਾਰ ਵਿੱਚ ਸਫ਼ਰ ਕਰ ਰਿਹਾ ਇੱਕ ਪਰਿਵਾਰ ਫਸ ਗਿਆ। ਲੋਕਾਂ ਨੇ ਬਹੁਤ ਮੁਸ਼ਕਲ ਨਾਲ ਉਨ੍ਹਾਂ ਨੂੰ ਬਚਾਇਆ। ਇਸ ਦੇ ਨਾਲ ਹੀ ਅੱਜ ਹਿਮਾਚਲ ਵਿੱਚ ਹੜ੍ਹਾਂ ਕਾਰਨ ਡੈਮਾਂ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ। ਅਜਿਹੀ ਸਥਿਤੀ ਵਿੱਚ ਪ੍ਰਸ਼ਾਸਨ ਅਲਰਟ ਮੋਡ 'ਤੇ ਹੈ।

Related Post