Jalandhar Car Accident : ਜਲੰਧਰ ਚ ਕਾਰ ਸਵਾਰ ਨੇ ਦਰੜਿਆ 3 ਸਾਲਾ ਮਾਸੂਮ, 7 ਸਾਲ ਬਾਅਦ ਹੋਏ ਬੱਚੇ ਦਾ ਮੁੰਡਨ ਕਰਵਾਉਣ ਜਾ ਰਿਹਾ ਸੀ ਪਰਿਵਾਰ

Jalandhar Car Accident : ਕਿਸ਼ਨਪੁਰਾ ਚੌਕ ਵਿੱਚ ਇੱਕ ਕਾਰ ਸਵਾਰ ਨੇ 3 ਸਾਲਾ ਮਾਸੂਮ ਨੂੰ ਦਰੜ ਦਿੱਤਾ, ਜਿਸ ਕਾਰਨ ਮਾਸੂਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਦੇ 7 ਸਾਲ ਬਾਅਦ ਬੱਚਾ ਹੋਇਆ ਸੀ, ਜਿਸ ਦੇ ਮੁੰਡਨ ਕਰਵਾਉਣ ਲਈ ਅਜੇ ਪਰਿਵਾਰ ਤਿਆਰੀ ਕਰ ਰਿਹਾ ਸੀ।

By  KRISHAN KUMAR SHARMA April 21st 2025 09:51 AM -- Updated: April 21st 2025 10:08 AM

Jalandhar Car Accident : ਜਲੰਧਰ ਵਿੱਚ ਸਵੇਰ ਸਮੇਂ ਇੱਕ ਮੰਦਭਾਗਾ ਹਾਦਸਾ ਵਾਪਰਿਆ ਹੈ। ਕਿਸ਼ਨਪੁਰਾ ਚੌਕ ਵਿੱਚ ਇੱਕ ਕਾਰ ਸਵਾਰ ਨੇ 3 ਸਾਲਾ ਮਾਸੂਮ ਨੂੰ ਦਰੜ ਦਿੱਤਾ, ਜਿਸ ਕਾਰਨ ਮਾਸੂਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਦੇ 7 ਸਾਲ ਬਾਅਦ ਬੱਚਾ ਹੋਇਆ ਸੀ, ਜਿਸ ਦੇ ਮੁੰਡਨ ਕਰਵਾਉਣ ਲਈ ਅਜੇ ਪਰਿਵਾਰ ਤਿਆਰੀ ਕਰ ਰਿਹਾ ਸੀ।

ਬੱਚੇ ਤ੍ਰਿਪੁਰ ਦੀ ਮੌਤ ਨਾਲ ਪਰਿਵਾਰ ਡੂੰਘੇ ਸਦਮੇ ਵਿੱਚ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਪਰਿਵਾਰ ਨੇ ਦੱਸਿਆ ਕਿ 7 ਸਾਲ ਪ੍ਰਮਾਤਮਾ ਨੇ ਉਨ੍ਹਾਂ ਨੂੰ ਬੱਚੇ ਦੀ ਦਾਤ ਦਿੱਤੀ ਸੀ ਅਤੇ ਉਹ ਬੱਚੇ ਦਾ ਮੁੰਡਨ ਕਰਵਾਉਣ ਦੀ ਤਿਆਰੀ ਕਰ ਰਹੇ ਸੀ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਅਜੇ ਤਿਆਰ ਕੀਤਾ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਘਟਨਾ ਨੂੰ ਇੱਕ ਐਸਯੂਵੀ ਕਾਰ ਸਵਾਰ ਨੇ ਅੰਜਾਮ ਦਿੱਤਾ, ਜੋ ਕਿ ਘਟਨਾ ਪਿੱਛੋਂ ਮੌਕੇ ਤੋਂ ਫ਼ਰਾਰ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਸਵਾਰ ਨੇ ਬੱਚੇ ਨੂੰ ਦਰੜਨ ਤੋਂ ਪਹਿਲਾਂ ਚੌਕ ਵਿੱਚ ਇੱਕ ਕੁੱਤੇ ਨੂੰ ਵੀ ਦਰੜਿਆ।

Related Post