ਚਰਨਜੀਤ ਚੰਨੀ ਸਮੇਤ 90 ਵਿਧਾਇਕਾਂ ਤੋਂ ਵਾਪਸ ਮੰਗੇ ਕਾਰ ਪਾਰਕਿੰਗ ਦੇ ਸਟਿੱਕਰ

By  Ravinder Singh January 28th 2023 02:35 PM -- Updated: January 28th 2023 08:02 PM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ 90 ਵਿਧਾਇਕਾਂ ਨੂੰ ਕਾਰ ਪਾਰਕਿੰਗ ਦੇ ਸਟਿੱਕਰ ਵਾਪਸ ਲਈ ਪੱਤਰ ਜਾਰੀ ਕੀਤਾ ਹੈ। ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਪੱਤਰ ਵਿਚ ਕਿਹਾ ਕਿ ਨਿੱਜੀ ਅਤੇ ਸਰਕਾਰੀ ਵਾਹਨਾਂ ਦੀ ਪਾਰਕਿੰਗ ਲਈ ਜਾਰੀ ਕੀਤੇ ਗਏ ਸਟਿੱਕਰ 15 ਦਿਨਾਂ ਦੇ ਅੰਦਰ ਜਮ੍ਹਾਂ ਕਰਵਾਏ ਜਾਣ।



ਕਾਬਿਲੇਗੌਰ ਹੈ ਕਿ ਪਿਛਲੀ ਕਾਂਗਰਸ ਦੀ ਸਰਕਾਰ ਵੱਲੋਂ ਵਿਧਾਇਕ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਵਾਹਨਾਂ ਦੀ ਪਾਰਕਿੰਗ ਲਈ ਪੱਤਰ ਜਾਰੀ ਕੀਤੇ ਗਏ ਸਨ। ਇਨ੍ਹਾਂ ਸਟਿੱਕਰਾਂ ਦੀ ਦੁਰਵਰਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸਟਿੱਕਰ ਵਾਪਸ ਮੰਗੇ ਗਏ ਹਨ। ਇਨ੍ਹਾਂ ਵਿਚ 90 ਫ਼ੀਸਦੀ ਵਿਧਾਇਕ ਕਾਂਗਰਸ ਨਾਲ ਸਬੰਧ ਹਨ। ਗੌਰਤਲਬ ਹੈ ਕਿ ਵਿਧਾਨ ਸਭਾ ਵਿਧਾਇਕ ਦੇ ਤੌਰ ਉਤੇ ਸਟਿੱਕਰ ਜਾਰੀ ਕਰਦੀ ਸੀ।

ਵਿਧਾਇਕਾਂ ਦੇ ਸਟਿੱਕਰਾਂ ਬਾਰੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ 'ਤੇ ਅਕਾਲੀ ਆਗੂ ਪਵਨ ਟੀਨੂ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਪਣੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਆਪ ਆਗੂ ਹਲਕੀ ਸਿਆਸਤ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਵਿਧਾਨ ਸਭਾ ਦੇ ਸਟਿੱਕਰਾਂ ਦੀ ਮਿਆਦ ਖਤਮ ਹੋਣਾ ਅਤੇ ਨਵੇਂ ਜਾਰੀ ਹੋਣਾ ਇਕ ਆਮ ਪ੍ਰਕਿਰਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁਹੱਲਾ ਕਲੀਨਿਕਾਂ ਦੀ ਪੋਲ ਖੁੱਲ੍ਹਣ ਮਗਰੋਂ  ਆਪ ਆਗੂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ 'ਚ ਵਾਪਰਿਆ ਵੱਡਾ ਹਾਦਸਾ, ਭਾਰਤੀ ਹਵਾਈ ਫੌਜ ਦੇ ਸੁਖੋਈ-30 ਤੇ ਮਿਰਾਜ਼-2000 ਕਰੈਸ਼

Related Post