Fri, Jul 18, 2025
Whatsapp

Pastor Bajinder Singh ਖਿਲਾਫ ਐਕਸ਼ਨ ਦੀ ਤਿਆਰੀ; ਚਰਚ ਦੇ ਨੇੜੇ ਗੈਰ ਕਾਨੂੰਨੀ ਉਸਾਰੀ ਖਿਲਾਫ ਵੱਡਾ ਐਕਸ਼ਨ

ਦੱਸ ਦਈਏ ਕਿ ਇਹ ਜ਼ਮੀਨ ਮੁੱਲਾਂਪੁਰ, ਕੁਰਾਲੀ ਵਿੱਚ ਉਨ੍ਹਾਂ ਦੇ ਪੁਰਾਣੇ ਚਰਚ ਦੇ ਨੇੜੇ ਹੈ। ਪ੍ਰਸ਼ਾਸਨ ਦੀਆਂ ਟੀਮਾਂ ਉੱਥੇ ਪਹੁੰਚ ਗਈਆਂ ਹਨ। ਜ਼ਮੀਨ ਦੀ ਨਿਸ਼ਾਨਦੇਹੀ ਦਾ ਕੰਮ ਸਖ਼ਤ ਸੁਰੱਖਿਆ ਹੇਠ ਸ਼ੁਰੂ ਹੋ ਗਿਆ ਹੈ।

Reported by:  PTC News Desk  Edited by:  Aarti -- June 16th 2025 12:52 PM
Pastor Bajinder Singh ਖਿਲਾਫ ਐਕਸ਼ਨ ਦੀ ਤਿਆਰੀ; ਚਰਚ ਦੇ ਨੇੜੇ ਗੈਰ ਕਾਨੂੰਨੀ ਉਸਾਰੀ ਖਿਲਾਫ ਵੱਡਾ ਐਕਸ਼ਨ

Pastor Bajinder Singh ਖਿਲਾਫ ਐਕਸ਼ਨ ਦੀ ਤਿਆਰੀ; ਚਰਚ ਦੇ ਨੇੜੇ ਗੈਰ ਕਾਨੂੰਨੀ ਉਸਾਰੀ ਖਿਲਾਫ ਵੱਡਾ ਐਕਸ਼ਨ

Pastor Bajinder Singh News : ਜ਼ਬਰ ਜਨਾਹ ਦੇ ਮਾਮਲੇ ’ਚ ਪਾਦਰੀ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹੁਣ ਉਸ ਦੇ ਖਿਲਾਫ ਵੱਡੇ ਐਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹੁਣ ਉਹ ਜ਼ਮੀਨ ਜਿਸ 'ਤੇ ਪਾਦਰੀ ਬਜਿੰਦਰ ਸਿੰਘ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਨੂੰ ਖਾਲੀ ਕਰਵਾਇਆ ਜਾਵੇਗਾ।

ਦੱਸ ਦਈਏ ਕਿ ਇਹ ਜ਼ਮੀਨ ਮੁੱਲਾਂਪੁਰ, ਕੁਰਾਲੀ ਵਿੱਚ ਉਨ੍ਹਾਂ ਦੇ ਪੁਰਾਣੇ ਚਰਚ ਦੇ ਨੇੜੇ ਹੈ। ਪ੍ਰਸ਼ਾਸਨ ਦੀਆਂ ਟੀਮਾਂ ਉੱਥੇ ਪਹੁੰਚ ਗਈਆਂ ਹਨ। ਜ਼ਮੀਨ ਦੀ ਨਿਸ਼ਾਨਦੇਹੀ ਦਾ ਕੰਮ ਸਖ਼ਤ ਸੁਰੱਖਿਆ ਹੇਠ ਸ਼ੁਰੂ ਹੋ ਗਿਆ ਹੈ।

ਇਲਜ਼ਾਮ  ਹੈ ਕਿ ਪਾਦਰੀ ਨੇ ਪਹਿਲਾਂ ਚਰਚ ਦੇ ਨੇੜੇ ਕੁਝ ਕਿਸਾਨਾਂ ਦੀ ਜ਼ਮੀਨ ਕਿਰਾਏ 'ਤੇ ਲਈ ਸੀ। ਉਸ ਤੋਂ ਬਾਅਦ, ਉਸਨੇ ਇਸ 'ਤੇ ਨਾਜਾਇਜ਼ ਕਬਜ਼ਾ ਕਰ ਲਿਆ ਸੀ। ਇਸ ਮੁੱਦੇ 'ਤੇ ਕਿਸਾਨਾਂ ਅਤੇ ਪਾਦਰੀ ਵਿਚਕਾਰ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਹੁਣ ਫੈਸਲਾ ਕਿਸਾਨਾਂ ਦੇ ਹੱਕ ਵਿੱਚ ਆ ਗਿਆ ਹੈ। ਅਜਿਹੀ ਸਥਿਤੀ ਵਿੱਚ, ਪ੍ਰਸ਼ਾਸਨ ਉਕਤ ਜ਼ਮੀਨ ਦਾ ਕਬਜ਼ਾ ਲੈ ਲਵੇਗਾ। ਉੱਥੇ ਜੋ ਵੀ ਉਸਾਰੀ ਕੀਤੀ ਗਈ ਹੈ, ਉਸਨੂੰ ਹਟਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : Mansa News : ਮਾਨਸਾ ’ਚ ਵਾਪਰਿਆ ਵੱਡਾ ਹਾਦਸਾ ; ਬੱਚਿਆਂ ਨਾਲ ਖੇਡਦੇ ਸਮੇਂ 21 ਸਾਲਾਂ ਕੁੜੀ ਖੂਹ ’ਚ ਡਿੱਗੀ

- PTC NEWS

Top News view more...

Latest News view more...

PTC NETWORK
PTC NETWORK