Kamal Kaur Bhabhi Murder : ਕਮਲ ਕੌਰ ਭਾਬੀ ਦੀ ਹੱਤਿਆ 'ਤੇ ਭੜਕੇ ਬਾਲੀਵੁੱਡ ਗਾਇਕ ਮੀਕਾ ਸਿੰਘ , ਕਿਹਾ - 2 ਨਿਹੰਗਾਂ ਨੇ ਲੜਕੀ ਮਾਰ ਦਿੱਤੀ, ਕੀ ਇਹ...
Kamal Kaur Bhabhi Murder : ਪੰਜਾਬ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਹੱਤਿਆ 'ਤੇ ਬਾਲੀਵੁੱਡ ਗਾਇਕ ਮੀਕਾ ਸਿੰਘ ਭੜਕੇ ਹਨ। ਗਾਇਕ ਮੀਕਾ ਨੇ ਵੀਡੀਓ ਵਿੱਚ ਕਿਹਾ- ਪੰਜਾਬ ਵਿੱਚ ਇਨਫਲੂਐਂਸਰ ਕਮਲ ਕੌਰ ਭਾਬੀ ਦਾ ਬੀਤੇ ਦਿਨੀਂ ਨਿਹੰਗ ਸਿੰਘਾਂ ਵੱਲੋਂ ਕਤਲ ਕੀਤਾ ਗਿਆ ਹੈ। ਇਹ ਤਾਂ ਕਮਾਲ ਹੀ ਹੋ ਗਿਆ ਹੈ। ਕੀ ਇਹ ਸਾਡੀ ਕੌਮ ਲਈ ਮਾਣ ਵਾਲੀ ਗੱਲ ਹੈ ?
ਅਸੀਂ ਅੱਜ ਤੱਕ ਲੋਕਾਂ ਨੂੰ ਸਿਰਫ਼ ਇਹੀ ਦੱਸਦੇ ਰਹੇ ਹਾਂ ਕਿ ਅਸੀਂ ਯੋਧਿਆਂ ਦੇ ਪਰਿਵਾਰਾਂ ਵਿੱਚੋਂ ਹਾਂ ਅਤੇ ਗਰੀਬ ਲੋਕਾਂ ਦੀ ਮਦਦ ਕਰਦੇ ਆ ਰਹੇ ਹਾਂ। ਮੈਂ ਸੁਣਿਆ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਮ ਦੇ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਅਜਿਹੇ ਲੋਕਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਕਾਫ਼ੀ ਨਹੀਂ ਹੈ। ਇਸ ਲਈ ਅਜਿਹੇ ਲੋਕਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਵਿੱਚ ਡਰ ਖਤਮ ਹੋ ਸਕੇ।
ਗਾਇਕ ਨੇ ਕਿਹਾ- ਯੋਧੇ ਕਦੇ ਵੀ ਬੱਚਿਆਂ, ਔਰਤਾਂ ਅਤੇ ਨਿਹੱਥੇ ਲੋਕਾਂ 'ਤੇ ਹੱਥ ਨਹੀਂ ਚੁੱਕਦੇ। ਤੁਸੀਂ ਉਕਤ ਕੁੜੀ ਨੂੰ ਸਮਝਾਉਣਾ ਚਾਹੁੰਦੇ ਸੀ, ਸਮਝਾਉਦੇ ਅਤੇ ਸ਼ਿਕਾਇਤ ਦਿੰਦੇ। ਕੀ ਤੁਸੀਂ ਲੋਕ ਇੰਨੇ ਫ਼ਰੀ ਹੋ ਕਿ ਕੌਣ ਨੱਚ ਰਿਹਾ ਹੈ, ਕੌਣ ਛੋਟੇ ਕੱਪੜੇ ਪਹਿਨ ਰਿਹਾ ਹੈ। ਅਜਿਹੀ ਔਰਤ ਨੂੰ ਮਾਰ ਦਿਓ। ਜੇਕਰ ਤੁਹਾਡੇ ਮਨ ਵਿੱਚ ਅਜਿਹੀਆਂ ਹੀ ਭਾਵਨਾਵਾਂ ਹਨ ਤਾਂ ਦੁਨੀਆ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਅੱਤਿਆਚਾਰ ਹੋ ਰਹੇ ਹਨ, ਉਸਨੂੰ ਜਾ ਕੇ ਸੰਭਾਲੋ। ਕੀ ਦੁਨੀਆ ਵਿੱਚ ਸਿਰਫ਼ ਇਹੀ ਕੰਮ ਰਹਿ ਗਿਆ ਕਰਨ ਨੂੰ?
ਪੰਜਾਬ ਦੇ ਇਨਫਲੂਐਂਸਰ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ 2 ਹੋਰ ਮਹਿਲਾ ਇਨਫਲੂਐਂਸਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਧਮਕੀ ਵਿੱਚ ਕਿਹਾ ਗਿਆ ਹੈ ਕਿ ਅਸ਼ਲੀਲ ਕੰਟੈਂਟ ਬਣਾਉਣਾ ਬੰਦ ਕਰ ਦਿਓ ਨਹੀਂ ਤਾਂ ਅੰਜ਼ਾਮ ਭੁਗਤਣਾ ਪਵੇਗਾ।
ਦੱਸ ਦੇਈਏ ਕਿ ਕਮਲ ਕੌਰ ਭਾਬੀ ਦਾ 9 ਜੂਨ ਨੂੰ ਬਠਿੰਡਾ ਵਿੱਚ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਉਸਦੀ ਲਾਸ਼ ਕਾਰ ਵਿੱਚੋਂ ਮਿਲੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਮਲ ਕੌਰ ਦੇ ਕਤਲ ਤੋਂ ਬਾਅਦ ਦੋ ਹੋਰ ਮਹਿਲਾ ਇਨਫਲੂਐਂਸਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਬੀਤੇ ਦਿਨੀਂ ਦੀਪਿਕਾ ਲੁਥਰਾ ਅਤੇ ਪ੍ਰੀਤ ਜੱਟੀ ਨੂੰ ਧਮਕੀ ਦਿੱਤੀ ਗਈ ਸੀ। https://www.facebook.com/reel/1382652489458944
- PTC NEWS