Hero Realty Director Sunil Kant Munjal ਤੇ ਐਫਆਈਆਰ ਦਰਜ; ਫਲੈਟਾਂ ਦੇ ਨਾਂਅ ’ਤੇ ਧੋਖਾਧੜੀ ਨਾਲ ਸਬੰਧਿਤ ਹੈ ਮਾਮਲਾ

ਦੱਸ ਦਈਏ ਕਿ ਸਰਾਭਾ ਨਗਰ ਥਾਣੇ ਵਿੱਚ ਦਰਜ ਐਫਆਈਆਰ ਵਿੱਚ, ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਹੈ ਕਿ ਕੰਪਨੀ ਨੇ 4 ਫਲੈਟਾਂ ਦੇ ਨਾਂ 'ਤੇ 2.40 ਕਰੋੜ ਰੁਪਏ ਲਏ, ਪਰ ਸਮੇਂ ਸਿਰ ਕੰਮ ਪੂਰਾ ਨਹੀਂ ਕੀਤਾ।

By  Aarti November 15th 2025 04:20 PM

Hero Realty Director Sunil Kant Munjal : ਲੁਧਿਆਣਾ ਵਿੱਚ ਹੀਰੋ ਰਿਐਲਟੀ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਸੁਨੀਲ ਕਾਂਤ ਮੁੰਜਾਲ ਅਤੇ ਸੇਲਜ਼ ਹੈੱਡ ਨਿਖਿਲ ਜੈਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਫਲੈਟਾਂ ਦੇ ਨਾਂ 'ਤੇ ਧੋਖਾਧੜੀ ਨਾਲ ਸਬੰਧਤ ਹੈ।

ਦੱਸ ਦਈਏ ਕਿ ਸਰਾਭਾ ਨਗਰ ਥਾਣੇ ਵਿੱਚ ਦਰਜ ਐਫਆਈਆਰ ਵਿੱਚ, ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਹੈ ਕਿ ਕੰਪਨੀ ਨੇ 4 ਫਲੈਟਾਂ ਦੇ ਨਾਂ 'ਤੇ 2.40 ਕਰੋੜ ਰੁਪਏ ਲਏ, ਪਰ ਸਮੇਂ ਸਿਰ ਕੰਮ ਪੂਰਾ ਨਹੀਂ ਕੀਤਾ। ਜਦੋਂ ਉਸਨੇ ਸ਼ਿਕਾਇਤ ਕੀਤੀ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਨਾਲ ਉਸਨੂੰ ਮਾਨਸਿਕ ਅਤੇ ਵਿੱਤੀ ਨੁਕਸਾਨ ਹੋਇਆ।

ਫਿਲਹਾਲ, ਸ਼ਿਕਾਇਤ ਦੇ ਆਧਾਰ 'ਤੇ, ਪੁਲਿਸ ਨੇ ਕੰਪਨੀ ਦੇ ਡਾਇਰੈਕਟਰ ਅਤੇ ਸੇਲਜ਼ ਹੈੱਡ ਖ਼ਿਲਾਫ਼ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Panjab University Chandigarh ’ਚ ਮੁੜ ਹੋ ਸਕਦਾ ਹੈ ਵੱਡਾ ਪ੍ਰਦਰਸ਼ਨ ! ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਸੱਦੀ ਮੀਟਿੰਗ

Related Post