ਪ੍ਰਦੂਸ਼ਿਤ ਹਵਾ ਕਾਰਨ ਛਾਤੀ ਦੀ ਲਾਗ ਅਤੇ ਨਿਮੋਨੀਆ ਦੇ ਵੱਧ ਰਹੇ ਹਨ ਮਾਮਲੇ

By  Pardeep Singh November 7th 2022 03:47 PM

ਨਵੀਂ ਦਿੱਲੀ: ਦਿੱਲੀ ਵਿੱਚ ਪ੍ਰਦੂਸ਼ਣ ਵੱਧਣ ਨਾਲ ਹਰ ਸਾਲ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਲੋਕ ਸਾਹ ਦੀ ਸਮੱਸਿਆ ਤੋਂ ਪੀੜਤ ਹੋਣੇ ਸ਼ੁਰੂ ਹੋ ਜਾਂਦੇ ਹਨ। ਪ੍ਰਦੂਸ਼ਣ ਨਾ ਸਿਰਫ ਫੇਫੜਿਆਂ ਸਗੋਂ ਦਿਲ ਅਤੇ ਨਿਊਰੋਲੋਜੀਕਲ ਸਮੱਸਿਆਵਾਂ ਨੂੰ ਵੀ ਜਨਮ ਦਿੰਦਾ ਹੈ। ਪ੍ਰਦੂਸ਼ਣ ਕਾਰਨ ਸਾਹ ਦੀਆਂ ਸਮੱਸਿਆਵਾਂ ਆਉਂਦੀਆ ਹਨ ਅਤੇ ਇਹ ਸਮੱਸਿਆਵਾਂ ਕਾਫੀ ਲੰਬਾ ਸਮਾਂ ਵੀ ਚੱਲਦੀਆਂ ਹਨ।

ਦਿੱਲੀ ਵਿੱਚ ਪ੍ਰਦੂਸ਼ਣ ਵੱਧਣ ਨਾਲ ਹਸਪਤਾਲਾਂ ਵਿੱਚ ਸਾਹ ਲੈਣ ਵਿੱਚ ਤਕਲੀਫ਼ ਅਤੇ ਖੰਘ ਦੇ ਮਾਮਲੇ ਵਧੇ ਹਨ। ਇਸ ਦੇ ਪਿੱਛੇ ਪ੍ਰਦੂਸ਼ਣ ਅਤੇ ਸਰਦੀ ਦੇ ਮੌਸਮ ਦੀ ਸ਼ੁਰੂਆਤ ਦੋਵੇਂ ਹਨ। ਹਰ ਸਾਲ ਸਰਦੀਆਂ ਦੀ ਸ਼ੁਰੂਆਤ 'ਤੇ ਵਾਇਰਲ ਇਨਫੈਕਸ਼ਨ ਦੇ ਮਾਮਲੇ ਵਧਦੇ ਹਨ, ਜੋ ਗਲੇ ਅਤੇ ਛਾਤੀ ਨੂੰ ਪ੍ਰਭਾਵਿਤ ਕਰਦੇ ਹਨ। ਬਜ਼ੁਰਗ ਲੋਕ ਜੋ ਪਹਿਲਾਂ ਹੀ ਦਿਲ ਦੀ ਬਿਮਾਰੀ, ਸ਼ੂਗਰ, ਗੁਰਦੇ ਦੀ ਬਿਮਾਰੀ ਜਾਂ ਕਿਸੇ ਹੋਰ ਗੰਭੀਰ ਬਿਮਾਰੀ ਤੋਂ ਪੀੜਤ ਹਨ, ਉਹ ਆਸਾਨੀ ਨਾਲ ਪ੍ਰਦੂਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ।

ਪ੍ਰਦੂਸ਼ਣ ਤੋਂ ਬਚਣ ਲਈ ਖਾਸ ਉਪਾਅ
1.ਵਧੇਰੇ ਪ੍ਰਦੂਸ਼ਿਤ ਥਾਵਾਂ ਉੱਤੇ ਨਾ ਜਾਓ। 
2.ਸਾਹ ਨਾਲ ਸੰਬਧਿਤ ਕੋਈ ਸਮੱਸਿਆ ਆਉਂਦੀ ਹੈ ਤਰੁੰਤ ਡਾਕਟਰ ਨਾਲ ਸੰਪਰਕ ਕਰੋ।
3.ਭੋਜਨ ਸਾਫ਼ ਸੁਥਰਾ ਅਤੇ ਪੌਸ਼ਟਿਕ ਖਾਓ।
4. ਸਵੇਰੇ ਸ਼ਾਮ ਹਰ ਰੋਜ਼ ਕਸਰਤ ਕਰੋ।

Related Post