EYE INFECTION CASES: ਬਠਿੰਡਾ ਜ਼ਿਲ੍ਹੇ ਵਿੱਚ ਤੇਜੀ ਨਾਲ ਵੱਧ ਰਹੇ ਆਈ ਫ਼ਲੂ ਦੇ ਮਾਮਲੇ

ਮੌਸਮੀ ਤਬਦੀਲੀ ਕਾਰਨ ਲੋਕ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹਨ। ਮਾਨਸੂਨ ਦੇ ਨਾਲ ਅੱਖਾਂ ਦੀ ਇਨਫੈਕਸ਼ਨ ਸਮੇਤ ਕਈ ਬੀਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ।

By  Shameela Khan July 28th 2023 04:33 PM -- Updated: July 28th 2023 04:35 PM

EYE INFECTION CASES: ਪੰਜਾਬ ਦੇ ਵਿੱਚ ਆਏ ਹੜ੍ਹਾਂ ਦੌਰਾਨ ਜਿੱਥੇ ਹੀ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ, ਓੱਥੇ ਹੀ ਇਸ ਮੌਸਮੀ ਤਬਦੀਲੀ ਕਾਰਨ ਲੋਕ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹਨ। ਮਾਨਸੂਨ ਦੇ ਨਾਲ ਅੱਖਾਂ ਦੀ ਇਨਫੈਕਸ਼ਨ ਸਮੇਤ ਕਈ ਬੀਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਪਿਛਲੇ ਕੁੱਝ ਹਫ਼ਤਿਆਂ ਤੋਂ ਬਠਿੰਡਾ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਰਕੇ ਆਈ ਮੌਸਮੀ ਤਬਦੀਲੀ ਕਾਰਨ ਅੱਖਾ ਦੀ ਇੰਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ। ਇਹ ਇੰਨਫੈਕਸ਼ਨ ਜ਼ਿਆਦਾਤਰ ਬੱਚਿਆਂ ਦੇ ਵਿੱਚ ਹੀ ਪਾਈ ਜਾ ਰਹੀ ਹੈ। ਰੋਜ਼ਾਨਾ 30 ਤੋਂ 40 ਕੇਸ ਸਾਹਮਣੇ ਆ ਰਹੇ ਹਨ। ਸਿਵਲ ਹਸਪਤਾਲ ਦੇ ਡਾਕਟਰਾਂ ਦਾ ਮੰਨਣਾ ਹੈ ਕਿ ਮੌਸਮ ਦੀ ਤਬਦੀਲੀ ਕਾਰਨ ਆਈ ਫ਼ਲੂ ਇਨਫੈਕਸ਼ਨ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਸਿਵਲ ਹਸਪਤਾਲ ਬਠਿੰਡਾ ਵਿੱਖੇ ਅੱਖਾ ਦੀ ਮਾਹਿਰ ਡਾ. ਡਿੰਪੀ ਕੱਕੜ ਨੇ ਦੱਸਿਆ  "ਜੇਕਰ ਸਮਾਂ ਰਹਿੰਦੇ ਇਸਦਾ ਇਲਾਜ ਕੀਤਾ ਜਾਵੇ, ਤਾਂ ਇਹ ਬਿਮਾਰੀ ਪੰਜ ਦਿਨਾਂ ਵਿੱਚ ਠੀਕ ਹੋ ਜਾਂਦੀ ਹੈ, ਪਰ ਸਮੇਂ ਤੇ ਇਲਾਜ਼ ਨਾ ਕਰਵਾਉਣ ਤੇ ਅੱਖਾਂ ਅਤੇ ਨਜ਼ਰ ਤੇ ਅਸਰ ਪੈ ਸਕਦਾ ਹੈ।"

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਜ਼ਿਆਦਾਤਰ ਸਕੂਲਾਂ ਦੇ ਵਿੱਚ ਫ਼ੈਲ ਰਿਹਾ ਹੈ ਜਿਸ ਕਰਕੇ ਅਸੀਂ ਮਾਪਿਆਂ ਨੂੰ ਅਪੀਲ ਵੀ ਕਰਦੇ ਹਾਂ ਕਿ ਜੇਕਰ ਉਨ੍ਹਾਂ ਦੇ ਬੱਚਿਆਂ ਵਿੱਚ ਆਈ ਫ਼ਲੂ ਦੇ ਸਂਕੇਤ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਕੂਲ ਨਾ ਭੇਜੋ। ਇਸ ਨਾਲ ਬਾਕੀ ਬੱਚਿਆ ਨੂੰ ਇੰਨਫ਼ੈਕਸ਼ਨ ਹੋਣ ਤੋਂ ਬਚਾਇਆ ਜਾ ਸਕਦਾ ਹੈ।  



Related Post