CBSE 10th Result 2026 : 10ਵੀਂ ਜਮਾਤ ’ਚ ਸੰਗਰੂਰ ਦੀ ਧੀ ਕਸ਼ਿਸ਼ ਅਗਰਵਾਲ ਨੇ ਕੀਤਾ ਟਾਪ, 99.8% ਅੰਕ ਕੀਤੇ ਹਾਸਿਲ

ਕਸ਼ਿਸ਼ ਅਗਰਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਉਸਨੇ ਆਪਣਾ ਨਤੀਜਾ ਵੇਖਿਆ ਤਾਂ ਪਹਿਲਾਂ ਉਸਨੂੰ ਵਿਸ਼ਵਾਸ ਹੀ ਨਹੀਂ ਹੋਇਆ।

By  Aarti April 18th 2026 11:53 AM

ਸੰਗਰੂਰ ਸ਼ਹਿਰ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੰਗਰੂਰ ਦੀ ਹੋਣਹਾਰ ਧੀ ਕਸ਼ਿਸ਼ ਅਗਰਵਾਲ ਨੇ ਸੀਬੀਐਸਈ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ 99.8 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਦੱਸ ਦਈਏ ਕਿ ਕਸ਼ਿਸ਼ ਦੀ ਇਸ ਸ਼ਾਨਦਾਰ ਕਾਮਯਾਬੀ ਨਾਲ ਪਰਿਵਾਰ ਅਤੇ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਘਰ ਵਿੱਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਅਤੇ ਰਿਸ਼ਤੇਦਾਰਾਂ ਸਮੇਤ ਆਲੇ-ਦੁਆਲੇ ਦੇ ਲੋਕ ਵੀ ਮਿੱਠਾਈਆਂ ਵੰਡ ਕੇ ਖੁਸ਼ੀ ਮਨਾਉਂਦੇ ਨਜ਼ਰ ਆ ਰਹੇ ਹਨ।

ਕਸ਼ਿਸ਼ ਅਗਰਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਉਸਨੇ ਆਪਣਾ ਨਤੀਜਾ ਵੇਖਿਆ ਤਾਂ ਪਹਿਲਾਂ ਉਸਨੂੰ ਵਿਸ਼ਵਾਸ ਹੀ ਨਹੀਂ ਹੋਇਆ। ਉਸਨੇ ਕਈ ਵਾਰ ਰੋਲ ਨੰਬਰ ਅਤੇ ਹੋਰ ਵੇਰਵੇ ਚੈਕ ਕੀਤੇ। ਜਦੋਂ ਯਕੀਨ ਹੋਇਆ ਤਾਂ ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਕੁਝ ਹੀ ਸਮੇਂ ਵਿੱਚ ਉਸਨੂੰ ਸੈਂਕੜਿਆਂ ਫੋਨ ਵਧਾਈਆਂ ਦੇ ਆਉਣ ਲੱਗ ਪਏ।

ਕਸ਼ਿਸ਼ ਨੇ ਆਪਣੀ ਸਫਲਤਾ ਦਾ ਸਿਹਰਾ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ। ਉਸਨੇ ਦੱਸਿਆ ਕਿ ਉਹ ਅੱਗੇ ਚੱਲ ਕੇ ਬੈਂਗਲੋਰ ਦੇ ਰਿਸਰਚ ਸੈਂਟਰ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੀ ਹੈ ਅਤੇ ਦੇਸ਼ ਲਈ ਕੁਝ ਵੱਡਾ ਕਰਨਾ ਚਾਹੁੰਦੀ ਹੈ। ਸੰਗਰੂਰ ਦੀ ਇਸ ਧੀ ਨੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ, ਲਗਨ ਅਤੇ ਹੁਨਰ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ  : Delhi Double Murder : ਦੋਹਰੇ ਕਤਲਕਾਂਡ ਨਾਲ ਦਹਿਲੀ ਰਾਜਧਾਨੀ ਦਿੱਲੀ, ਗੁਆਂਢੀ ਵੱਲੋਂ ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ

Related Post