Fri, Sep 4, 2026
Whatsapp

Heart Attack : ਪੰਜਾਬ ਦੇ ਇਸ ਪਿੰਡ 'ਚ ਇੱਕੋ ਦਿਨ 4 ਵਿਅਕਤੀਆਂ ਨੂੰ ਪਿਆ ਦਿਲ ਦਾ ਦੌਰਾ, ਪਿੰਡ 'ਚ ਸੋਗ ਦਾ ਮਾਹੌਲ ਛਾਇਆ

4 Death in Punjab : ਪੰਜਾਬ ਲਈ ਬੁੱਧਵਾਰ ਦਾ ਦਿਨ ਆਪਣੇ ਨਾਲ ਬਹੁਤ ਹੀ ਦੁਖਦਾਈ ਖ਼ਬਰ ਲੈ ਕੇ ਚੜ੍ਹਿਆ। ਬਠਿੰਡਾ ਦਿਹਾਤੀ ਦੇ ਪਿੰਡ ਕੋਟ ਸ਼ਮੀਰ ਵਿੱਚ ਦਿਨ ਚੜ੍ਹਦਿਆਂ ਹੀ ਇੱਕ ਤੋਂ ਬਾਅਦ ਇੱਕ ਚਾਰ ਮੌਤਾਂ ਦੀ ਖ਼ਬਰ ਸਾਹਮਣੇ ਆਉਣ ਨਾਲ ਸਮੁੱਚਾ ਪਿੰਡ ਸੋਗ ਵਿੱਚ ਡੁੱਬ ਗਿਆ।

Reported by:  PTC News Desk  Edited by:  KRISHAN KUMAR SHARMA -- September 04th 2026 01:37 PM -- Updated: September 04th 2026 01:38 PM
Heart Attack : ਪੰਜਾਬ ਦੇ ਇਸ ਪਿੰਡ 'ਚ ਇੱਕੋ ਦਿਨ 4 ਵਿਅਕਤੀਆਂ ਨੂੰ ਪਿਆ ਦਿਲ ਦਾ ਦੌਰਾ, ਪਿੰਡ 'ਚ ਸੋਗ ਦਾ ਮਾਹੌਲ ਛਾਇਆ

Heart Attack : ਪੰਜਾਬ ਦੇ ਇਸ ਪਿੰਡ 'ਚ ਇੱਕੋ ਦਿਨ 4 ਵਿਅਕਤੀਆਂ ਨੂੰ ਪਿਆ ਦਿਲ ਦਾ ਦੌਰਾ, ਪਿੰਡ 'ਚ ਸੋਗ ਦਾ ਮਾਹੌਲ ਛਾਇਆ

4 Death in Punjab : ਪੰਜਾਬ ਲਈ ਬੁੱਧਵਾਰ ਦਾ ਦਿਨ ਆਪਣੇ ਨਾਲ ਬਹੁਤ ਹੀ ਦੁਖਦਾਈ ਖ਼ਬਰ ਲੈ ਕੇ ਚੜ੍ਹਿਆ। ਬਠਿੰਡਾ ਦਿਹਾਤੀ ਦੇ ਪਿੰਡ ਕੋਟ ਸ਼ਮੀਰ ਵਿੱਚ ਦਿਨ ਚੜ੍ਹਦਿਆਂ ਹੀ ਇੱਕ ਤੋਂ ਬਾਅਦ ਇੱਕ ਚਾਰ ਮੌਤਾਂ ਦੀ ਖ਼ਬਰ ਸਾਹਮਣੇ ਆਉਣ ਨਾਲ ਸਮੁੱਚਾ ਪਿੰਡ ਸੋਗ ਵਿੱਚ ਡੁੱਬ ਗਿਆ। ਇੱਕੋ ਦਿਨ ਚਾਰ ਵਿਅਕਤੀਆਂ ਦੇ ਅਚਾਨਕ ਚਲਾਣੇ ਦੀ ਖ਼ਬਰ ਨੇ ਪਿੰਡ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ।

ਚਾਰ ਵਿਅਕਤੀਆਂ ਦੀ ਮੌਤ ਨਾਲ ਪੂਰੇ ਪਿੰਡ 'ਚ ਸੋਗ ਦੀ ਲਹਿਰ

ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਪੁੱਤਰ ਹਰਨੇਕ ਸਿੰਘ ਸਾਬਕਾ ਪੰਚ, ਗੁਰਮੇਲ ਸਿੰਘ ਉਰਫ਼ ਗੇਲੀ ਪੁੱਤਰ ਪ੍ਰਿਥੀ ਸਿੰਘ, ਗਾਂਧੀ ਪ੍ਰਜਾਪਤ ਅਤੇ ਗੁਰਪ੍ਰੀਤ ਸਿੰਘ ਪੁੱਤਰ ਸਵਰਗੀ ਅੰਗਰੇਜ ਸਿੰਘ ਦੀ ਮੌਤ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਨ੍ਹਾਂ ਚਾਰਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ (Heart Attack) ਦੱਸਿਆ ਜਾ ਰਿਹਾ ਹੈ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਮੈਡੀਕਲ ਜਾਂਚ ਤੋਂ ਬਾਅਦ ਹੀ ਹੋ ਸਕੇਗੀ।

ਇਨ੍ਹਾਂ ਚਾਰਾਂ ਵਿੱਚੋਂ ਗੁਰਮੇਲ ਸਿੰਘ ਉਰਫ਼ ਗੇਲੀ ਅਤੇ ਗੁਰਪ੍ਰੀਤ ਸਿੰਘ ਨੌਜਵਾਨ ਉਮਰ ਦੇ ਸਨ, ਜਿਨ੍ਹਾਂ ਦੇ ਅਚਾਨਕ ਚਲਾਣੇ ਨੇ ਪਰਿਵਾਰਾਂ ਸਮੇਤ ਪੂਰੇ ਪਿੰਡ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਇਸ ਦੇ ਉਲਟ ਗੁਰਜੰਟ ਸਿੰਘ ਅਤੇ ਗਾਂਧੀ ਪ੍ਰਜਾਪਤ ਆਪਣੀ ਉਮਰ ਦਾ ਅੱਧ ਤੋਂ ਵੱਧ ਸਮਾਂ ਪਾਰ ਕਰ ਚੁੱਕੇ ਸਨ। ਵੱਖ-ਵੱਖ ਉਮਰ ਵਰਗ ਨਾਲ ਸਬੰਧਤ ਇਨ੍ਹਾਂ ਚਾਰ ਮੌਤਾਂ ਦਾ ਇੱਕੋ ਦਿਨ ਵਾਪਰਨਾ ਪਿੰਡ ਵਾਸੀਆਂ ਲਈ ਹੋਰ ਵੀ ਦੁਖਦਾਈ ਅਤੇ ਹੈਰਾਨੀਜਨਕ ਬਣ ਗਿਆ।

Punjab Weather :ਜਲੰਧਰ-ਪਠਾਨਕੋਟ ਤੇ ਮੋਹਾਲੀ ਵਿੱਚ ਮੀਂਹ, ਪੰਜਾਬ ਦੇ 5 ਜ਼ਿਲ੍ਹਿਆਂ ਲਈ ਅਲਰਟ ਜਾਰੀ

ਜਾਣਕਾਰੀ ਮੁਤਾਬਕ ਗੁਰਜੰਟ ਸਿੰਘ ਖੇਤੀਬਾੜੀ ਦਾ ਕੰਮ ਕਰਦੇ ਸਨ, ਜਦਕਿ ਗੁਰਮੇਲ ਸਿੰਘ ਉਰਫ਼ ਗੇਲੀ ਬਿਜਲੀ ਮਕੈਨਿਕ ਵਜੋਂ ਕੰਮ ਕਰਦੇ ਸਨ। ਗੁਰਪ੍ਰੀਤ ਸਿੰਘ ਦੇ ਪਿਤਾ ਸਵਰਗੀ ਅੰਗਰੇਜ ਸਿੰਘ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਆਪਣੇ ਪਿਤਾ ਦੀ ਥਾਂ ਪੁਲਿਸ ਵਿਭਾਗ ਵਿੱਚ ਨੌਕਰੀ ਮਿਲੀ ਸੀ। ਹੁਣ ਗੁਰਪ੍ਰੀਤ ਸਿੰਘ ਦੇ ਵੀ ਅਚਾਨਕ ਚਲਾਣੇ ਨਾਲ ਪਰਿਵਾਰ ਦਾ ਦੁੱਖ ਹੋਰ ਵੀ ਗਹਿਰਾ ਹੋ ਗਿਆ ਹੈ। ਇੱਕੋ ਪਿੰਡ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦੀ ਘਟਨਾ ਨੇ ਹਰ ਕਿਸੇ ਨੂੰ ਗਮਗੀਨ ਕਰ ਦਿੱਤਾ ਹੈ। ਪਿੰਡ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਇਨ੍ਹਾਂ ਅਚਾਨਕ ਹੋਈਆਂ ਮੌਤਾਂ ਨੂੰ ਲੈ ਕੇ ਡੂੰਘੇ ਸਦਮੇ ਵਿੱਚ ਹਨ।

ਇਹ ਵੀ ਪੜ੍ਹੋ... Google Pay ਤੇ PhonePe ਨੂੰ ਟੱਕਰ! ਹੁਣ WhatsApp ਤੋਂ ਭਰ ਸਕੋਗੇ ਬਿਜਲੀ, ਗੈਸ, ਕ੍ਰੈਡਿਟ ਕਾਰਡ ਤੇ FASTag ਦੇ ਬਿੱਲ!

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK