ਰਿਸ਼ਭ ਪੰਤ ਕਾਰ ਹਾਦਸੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ, ਦਰਦ ਨਾਲ ਤੜਫਦੇ ਕ੍ਰਿਕਟਰ ਦੇ ਕੁਝ ਨੌਜਵਾਨ ਪੈਸੇ ਲੈਕੇ ਹੋਏ ਫ਼ਰਾਰ
ਕ੍ਰਿਕਟਰ ਰਿਸ਼ਭ ਪੰਤ ਦੀ ਕਾਰ ਹਾਦਸੇ ਮਗਰੋਂ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਤੇਜ਼ ਰਫਤਾਰ ਗੱਡੀ ਰੇਲਿੰਗ ਨਾਲ ਟਕਰਾਉਣ ਮਗਰੋਂ ਕਿਸ ਤਰ੍ਹਾਂ ਪਲਟ ਗਈ।
ਰੁੜਕੀ : ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ (Wicketkeeper) ਤੇ ਬੱਲੇਬਾਜ਼ (batsman) ਰਿਸ਼ਭ ਪੰਤ (Rishabh Pant)ਦੇ ਹਾਦਸੇ (accident)ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲਗਾਤਾਰ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਪਰ ਇਸ ਦੌਰਾਨ ਰਿਸ਼ਭ ਪੰਤ ਦੇ ਕਾਰ ਹਾਦਸੇ ਦੀ ਸੀਸੀਟੀਵੀ ਫੁਟੇਜ (CCTV footage) ਸਾਹਮਣੇ ਆਈ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਪੰਤ ਦੀ ਕਾਰ ਕਿੰਨੀ ਰਫਤਾਰ ਨਾਲ ਰੇਲਿੰਗ ਨਾਲ ਟਕਰਾ ਗਈ। ਘਰ ਪਰਤਦੇ ਸਮੇਂ ਰਿਸ਼ਭ ਪੰਤ ਦੀ ਕਾਰ ਰੇਲਿੰਗ ਨਾਲ ਟਕਰਾ ਗਈ ਤੇ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।
ਇਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਪਰ ਰਾਹਤ ਦੀ ਖਬਰ ਇਹ ਹੈ ਕਿ ਰਿਸ਼ਭ ਪੰਤ ਫਿਲਹਾਲ ਠੀਕ ਹਨ। ਇਸ ਦੌਰਾਨ ਉੱਤਰਾਖੰਡ ਦੇ ਡੀਜੀਪੀ ਨੇ ਦੱਸਿਆ ਕਿ ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਦੀ ਕਾਰ ਰੁੜਕੀ ਵਿੱਚ ਡਿਵਾਈਡਰ ਨਾਲ ਟਕਰਾ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਕਾਰ ਨੂੰ ਅੱਗ ਲੱਗ ਗਈ ਅਤੇ ਪੰਤ ਵਿੰਡ ਸਕਰੀਨ ਤੋੜ ਕੇ ਬਾਹਰ ਨਿਕਲੇ। ਹਾਦਸੇ ਦੇ ਸਮੇਂ ਉਹ ਕਾਰ ਵਿੱਚ ਇਕੱਲੇ ਸਨ।
ਕੁਝ ਨੌਜਵਾਨ ਰਿਸ਼ਭ ਦੇ ਬੈਗ 'ਚੋਂ ਪੈਸੇ ਲੈ ਕੇ ਭੱਜ ਗਏ
ਰਿਸ਼ਭ ਪੰਤ ਨੇ ਖੁਦ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਸੱਟਾਂ ਲੱਗਣ ਕਾਰਨ ਉਹ ਬਾਹਰ ਨਾ ਨਿਕਲ ਸਕੇ। ਉਸ ਕੋਲ ਇੱਕ ਬੈਗ ਵੀ ਸੀ। ਇਸ ਦੇ ਨਾਲ ਹੀ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਕੁਝ ਨੌਜਵਾਨਾਂ ਨੇ ਰਿਸ਼ਭ ਦੀ ਕੋਈ ਮਦਦ ਨਾ ਕਰਦੇ ਹੋਏ ਉਸ ਦੇ ਬੈਗ 'ਚੋਂ ਪੈਸੇ ਕੱਢ ਲਏ ਅਤੇ ਉਥੋਂ ਫਰਾਰ ਹੋ ਗਏ। ਉਸ ਨੇ ਹੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਐਂਬੂਲੈਂਸ ਮੌਕੇ 'ਤੇ ਪਹੁੰਚ ਗਈ।