ਪਰਿਵਾਰ ਤੇ ਦੋਸਤਾਂ ਨਾਲ ਇੰਝ ਮਨਾਓ Eco Friendly ਹੋਲੀ, ਦੁੱਗਣੀ ਹੋਵੇਗੀ ਖੁਸ਼ੀ

By  Aarti March 20th 2024 06:00 AM

Eco Friendly Holi 2024: ਹੋਲੀ ਦੇ ਤਿਉਹਾਰ ਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਜੋ ਇਸ ਵਾਰ 25 ਮਾਰਚ ਨੂੰ ਮਨਾਇਆ ਜਾਵੇਗਾ। ਦਸ ਦਈਏ ਕਿ ਵੈਸੇ ਤਾਂ ਦੇਸ਼ ’ਚ ਹਰ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਹੋਲੀ ਦੇ ਤਿਉਹਾਰ ਦੀ ਖ਼ੂਬਸੂਰਤੀ ਲੋਕਾਂ ਦੇ ਮਨਾਂ ਨੂੰ ਖ਼ੁਸ਼ੀ ਅਤੇ ਉਤਸ਼ਾਹ ਪ੍ਰਦਾਨ ਕਰਦੀ ਹੈ। ਅਜਿਹੇ 'ਚ ਕੁਝ ਲੋਕ ਇਸ ਤਿਉਹਾਰ 'ਚ ਲੱਕੜ ਤੋਂ ਲੈ ਕੇ ਪਾਣੀ ਤੱਕ ਬਹੁਤ ਸਾਰੀਆਂ ਚੀਜ਼ਾਂ ਦੀ ਬਰਬਾਦੀ ਕਰਦੇ ਹਨ, ਜੋ ਸਾਡੇ ਵਾਤਾਵਰਨ ਲਈ ਠੀਕ ਨਹੀਂ ਹਨ। 

ਵਾਤਾਵਰਨ ਦੀ ਸੁਰੱਖਿਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਤੇ ਸਾਨੂੰ ਇਸ ਨਾਲ ਖਿਲਵਾੜ ਕਰਨ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਸੀਂ ਵੀ ਵਾਤਾਵਰਣ ਪ੍ਰਤੀ ਸੱਚਮੁੱਚ ਸੁਚੇਤ ਹੋ ਅਤੇ ਤਿਉਹਾਰ ਦਾ ਅਨੰਦ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਈਕੋ-ਫ੍ਰੈਂਡਲੀ ਹੋਲੀ ਮਨਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਈਕੋ ਫਰੈਂਡਲੀ ਹੋਲੀ ਮਨਾਉਣ ਦੇ ਤਰੀਕੇ 

ਫੁੱਲਾਂ ਨਾਲ ਹੋਲੀ ਖੇਡੋ : 

ਅੱਜਕਲ੍ਹ ਬਾਜ਼ਾਰ 'ਚ ਵੇਚੇ ਜਾਣ ਵਾਲੇ ਰੰਗਾਂ ਨੂੰ ਫੈਕਟਰੀਆਂ 'ਚ ਤਿਆਰ ਕੀਤਾ ਜਾਂਦਾ ਹੈ। ਜਿਸ ਕਾਰਨ ਪ੍ਰਦੂਸ਼ਣ ਦਾ ਪੱਧਰ ਵੱਧ ਜਾਂਦਾ ਹੈ। ਅਜਿਹੇ 'ਚ ਤੁਸੀਂ ਮਥੁਰਾ 'ਚ ਖੇਡੀ ਜਾਣ ਵਾਲੀ ਫੁੱਲਾਂ ਦੀ ਹੋਲੀ ਦੀ ਪਰੰਪਰਾ ਦਾ ਵੀ ਪਾਲਣ ਕਰ ਸਕਦੇ ਹੋ। ਜਿਸ 'ਚ ਰੰਗਾਂ ਅਤੇ ਪਾਣੀ ਦੀ ਬਜਾਏ ਫੁੱਲਾਂ ਨਾਲ ਹੋਲੀ ਖੇਡੀ ਜਾਂਦੀ ਹੈ। ਜਿਸ 'ਚ ਕਈ ਤਰਾਂ ਦੇ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਸਿਹਤ ਲਈ ਵੀ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦੇ ਹਨ। 

ਘਰ 'ਚ ਬਣੇ ਰੰਗਾਂ ਨਾਲ ਹੋਲੀ ਖੇਡੋ : 

ਫੁੱਲਾਂ, ਫਲਾਂ, ਸਬਜ਼ੀਆਂ, ਹਲਦੀ ਵਰਗੀਆਂ ਕੁਦਰਤੀ ਚੀਜ਼ਾਂ ਤੋਂ ਲਾਲ ਤੋਂ ਲੈ ਕੇ ਨੀਲੇ, ਪੀਲੇ, ਸੰਤਰੀ, ਜਾਮਨੀ ਤੱਕ ਕਈ ਕਿਸਮ ਦੇ ਰੰਗ ਆਸਾਨੀ ਨਾਲ ਘਰ 'ਚ ਤਿਆਰ ਕੀਤੇ ਜਾ ਸਕਦੇ ਹਨ। ਦਸ ਦਈਏ ਕਿ ਇਸ ਨਾਲ ਨਾ ਤਾਂ ਚਮੜੀ ਨੂੰ ਕੋਈ ਨੁਕਸਾਨ ਹੁੰਦਾ ਹੈ ਅਤੇ ਨਾ ਹੀ ਇਨ੍ਹਾਂ ਨੂੰ ਹਟਾਉਣ 'ਚ ਕੋਈ ਸਮੱਸਿਆ ਹੁੰਦੀ ਹੈ। 

ਪਾਣੀ ਦੀ ਘੱਟ ਵਰਤੋਂ : 

ਵੈਸੇ ਤਾਂ ਰੰਗਾਂ ਅਤੇ ਪਾਣੀ ਨਾਲ ਹੋਲੀ ਮਨਾਉਣਾ ਆਮ ਗੱਲ ਹੈ ਪਰ ਇਸ ਨੂੰ ਇੱਕ ਤਰ੍ਹਾਂ ਦੀ ਬਰਬਾਦੀ ਮੰਨਿਆ ਜਾਂਦਾ ਹੈ। ਦਸ ਦਈਏ ਕਿ ਘਰਾਂ 'ਚ ਲੋਕ ਇੱਕ ਦੂਜੇ ਨੂੰ ਭਿੱਜਾਉਣ 'ਚ ਕਈ ਲੀਟਰ ਪਾਣੀ ਬਰਬਾਦ ਕਰਦੇ ਹਨ। ਇਸ ਲਈ ਪਾਣੀ ਬਰਬਾਦ ਕਰਨ ਦੀ ਬਜਾਏ ਹੋਰ ਤਰੀਕਿਆਂ ਨਾਲ ਹੋਲੀ ਖੇਡਣ ਦੀ ਕੋਸ਼ਿਸ਼ ਕਰੋ। ਨਾਲ ਹੀ ਬੱਚਿਆਂ ਨੂੰ ਪਾਣੀ ਦੇ ਗੁਬਾਰਿਆਂ ਦੀ ਵਰਤੋਂ ਕਰਨ ਤੋਂ ਰੋਕੋ ਕਿਉਂਕਿ ਇਸ 'ਚ ਵੀ ਬਹੁਤ ਜ਼ਿਆਦਾ ਪਾਣੀ ਬਰਬਾਦ ਹੁੰਦਾ ਹੈ। 

ਸੁੱਕੀ ਹੋਲੀ ਖੇਡੋ : 

ਦਸ ਦਈਏ ਕਿ ਜੇਕਰ ਤੁਸੀਂ ਵਾਤਾਵਰਣ ਦੀ ਮਹੱਤਤਾ ਨੂੰ ਸਮਝਦੇ ਹੋ ਅਤੇ ਹੋਲੀ ਨੂੰ ਵਾਤਾਵਰਣ ਪੱਖੀ ਤਰੀਕੇ ਨਾਲ ਮਨਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹੋਲੀ ਸੁੱਕੇ ਰੰਗਾਂ ਨਾਲ ਮਨਾਉਣੀ ਚਾਹੀਦੀ ਹੈ। ਕਿਉਂਕਿ ਲੋਕ ਹੋਲੀ ਦੇ ਦੌਰਾਨ ਬਹੁਤ ਸਾਰਾ ਪਾਣੀ ਬਰਬਾਦ ਕਰਦੇ ਹਨ, ਜੋ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਇਸ ਲਈ ਪਿਚਕਾਰੀ, ਪੇਂਟ, ਪਾਣੀ ਦੇ ਗੁਬਾਰਿਆਂ ਨਾਲ ਖੇਡਣ ਦੀ ਬਜਾਏ ਹਰਬਲ ਸੁੱਕੇ ਰੰਗਾਂ ਦੀ ਵਰਤੋਂ ਕਰੋ। ਇਸ ਨਾਲ ਵਾਤਾਵਰਣ ਦੇ ਨਾਲ-ਨਾਲ ਤੁਹਾਡੀ ਚਮੜੀ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ। 

ਜੈਵਿਕ ਰੰਗਾਂ ਨਾਲ ਖੇਡੋ : 

ਬਾਜ਼ਾਰ 'ਚ ਵੇਚੇ ਜਾਣ ਵਾਲੇ ਜ਼ਿਆਦਾਤਰ ਰੰਗ ਰਸਾਇਣਾਂ ਤੋਂ ਤਿਆਰ ਕੀਤੇ ਜਾਂਦੇ ਹਨ। ਅਜਿਹੀ 'ਚ ਚਮੜੀ 'ਤੇ ਧੱਫੜ ਜਾਂ ਮੁਹਾਸੇ ਹੋ ਸਕਦੇ ਹਨ ਅਤੇ ਵਾਲ ਵੀ ਖਰਾਬ ਹੋ ਸਕਦੇ ਹਨ। ਦਸ ਦਈਏ ਕਿ ਸਿੰਥੈਟਿਕ ਰੰਗ ਸਿਰਫ਼ ਤੁਹਾਡੀ ਚਮੜੀ ਲਈ ਹੀ ਨਹੀਂ ਸਗੋਂ ਵਾਤਾਵਰਨ ਲਈ ਵੀ ਨੁਕਸਾਨਦੇਹ ਹੁੰਦੇ ਹਨ। ਅਜਿਹੇ 'ਚ ਈਕੋ-ਫ੍ਰੈਂਡਲੀ ਹੋਲੀ ਖੇਡਣ ਲਈ ਤੁਹਾਨੂੰ ਜੈਵਿਕ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ। 

ਇਹ ਵੀ ਪੜ੍ਹੋ: ਭੋਜਨ ਨਾਲ ਜੁੜੀ ਇਹ ਗਲਤੀ ਤੁਹਾਨੂੰ ਕਰ ਸਕਦੀ ਹੈ ਬਿਮਾਰ!

ਤਿਲਕ ਵਾਲੀ ਹੋਲੀ ਖੇਡੋ : 

ਅਸੀਂ ਕੈਮੀਕਲ ਰੰਗਾਂ ਨੂੰ ਲਗਾਉਣ ਤੋਂ ਜਾਣੂ ਨਹੀਂ ਹਾਂ ਪਰ ਜਦੋਂ ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਸਮਾਂ ਆਉਂਦਾ ਹੈ ਤਾਂ ਬਹੁਤ ਮੁਸ਼ਕਿਲ ਆਉਂਦੀ ਹੈ। ਫਿਰ ਸਾਨੂੰ ਹੋਲੀ ਖੇਡਣ ਦਾ ਪਛਤਾਵਾ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਹੋਲੀ ਚੰਗੀ ਤਰ੍ਹਾਂ ਖੇਡਣਾ ਚਾਹੁੰਦੇ ਹੋ ਤਾਂ ਇਸ ਵਾਰ ਤਿਲਕ ਨਾਲ ਹੋਲੀ ਖੇਡੋ। ਭਾਵ, ਸਾਰਿਆਂ ਨੂੰ ਤਿਲਕ ਲਗਾਓ ਅਤੇ ਹੋਲੀ ਦੀ ਵਧਾਈ ਦਿਓ। ਯਕੀਨਨ ਹਰ ਕੋਈ ਇਸ ਵਿਚਾਰ ਨੂੰ ਪਸੰਦ ਕਰੇਗਾ।

ਇਹ ਵੀ ਪੜ੍ਹੋ: ਇਕ ਮਹੀਨੇ 'ਚ ਘਟੇਗਾ ਮੋਟਾਪਾ, ਬਸ ਕਰੋ ਇਹ ਕੰਮ

Related Post