Patiala News : ਸਾਬਕਾ IG ਅਮਰ ਸਿੰਘ ਚਹਿਲ ਦੇ ਮਾਮਲੇ 'ਚ FIR ਦਰਜ, ਗੋਲੀ ਮਾਰਨ ਤੋਂ ਪਹਿਲਾਂ ਪੱਤਰ 'ਚ ਸਾਈਬਰ ਘਪਲੇ ਦਾ ਕੀਤਾ ਸੀ ਜ਼ਿਕਰ
Former IG Amar Singh Chahal : ਪੰਜਾਬ ਦੇ ਸਾਬਕਾ ਆਈਜੀ ਅਮਰ ਸਿੰਘ ਚਹਿਲ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਪੁਲਿਸ ਨੇ ਮਾਮਲੇ 'ਚ ਐਫਆਈਆਰ ਦਰਜ ਕੀਤੀ ਹੈ, ਜਿਸ ਬਾਰੇ ਸਾਬਕਾ ਆਈਜੀ ਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਇੱਕ ਪੱਤਰ ਵਿੱਚ ਜ਼ਿਕਰ ਕੀਤਾ ਸੀ। ਕਰੋੜਾਂ ਰੁਪਏ ਦੀ ਸਾਈਬਰ ਧੋਖਾਧੜੀ (Cyber Scam) ਨੂੰ ਲੈ ਕੇ ਕੀਤੇ ਜ਼ਿਕਰ ਦੇ ਸਬੰਧ ਵਿੱਚ ਪਟਿਆਲਾ ਦੀ ਸਾਈਬਰ ਸ਼ਾਖਾ 'ਚ ਧਾਰਾ 316(2), 336(3), 340(2), 318(4), 319(2), 61(2) ਬੀਐਨਐਸ ਅਤੇ 66(ਡੀ) ਆਈਟੀ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਬੀਤੇ ਦਿਨ ਫ਼ਰੀਦਕੋਟ ਗੋਲੀਬਾਰੀ ਮਾਮਲੇ 'ਚ ਨਾਮਜ਼ਦ ਸਾਬਕਾ ਆਈਜੀ ਚਹਿਲ ਨੇ ਖੁਦ ਨੂੰ ਗੋਲੀ ਮਾਰ ਕੇ ਜੀਵਨਲੀਲ੍ਹਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੌਕੇ 'ਤੇ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਦੀ ਦੇਖਰੇਖ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
- PTC NEWS