Tricity News : ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਾਸੀਆਂ ਲਈ ਵੱਡੀ ਖ਼ਬਰ, ਕੇਂਦਰ ਵੱਲੋਂ 1,463.95 ਕਰੋੜ ਦੇ 6-ਲੇਨ ਮਾਰਗ ਨੂੰ ਮਨਜੂਰੀ

Chandigarh Mohali Panchkula 6 lane Project News : ਇਹ ਕੌਮੀ ਰਾਜਮਾਰਗ 205A ਦੇ ਅੰਬਾਲਾ-ਚੰਡੀਗੜ੍ਹ ਭਾਗ ਨੂੰ ਜ਼ੀਰਕਪੁਰ ਬਾਈਪਾਸ ਨਾਲ ਜੋੜੇਗਾ ਅਤੇ ਟ੍ਰਾਈਸਿਟੀ ਰਿੰਗ ਰੋਡ ਪ੍ਰੋਜੈਕਟ ਦਾ ਇੱਕ ਮੁੱਖ ਹਿੱਸਾ ਬਣੇਗਾ। ਇਹ ਨਵਾਂ ਕੋਰੀਡੋਰ ਸ਼ਹਿਰਾਂ ਵਿੱਚੋਂ ਲੰਘਣ ਦੀ ਬਜਾਏ ਇਸ ਸਪਰ ਰਾਹੀਂ ਆਵਾਜਾਈ ਨੂੰ ਮੋੜ ਦੇਵੇਗਾ।

By  KRISHAN KUMAR SHARMA February 19th 2026 05:05 PM -- Updated: February 19th 2026 05:10 PM

Chandigarh Mohali Panchkula 6 lane Project News : ਚੰਡੀਗੜ੍ਹ-ਮੁਹਾਲੀ-ਪੰਚਕੂਲਾ (Tricity) ਦੇ ਵਸਨੀਕਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਕੇਂਦਰ ਸਰਕਾਰ ਨੇ 1,463.95 ਕਰੋੜ ਦੀ ਲਾਗਤ ਨਾਲ ਪੰਜਾਬ ਵਿੱਚ ਬਣਾਏ ਜਾਣ ਵਾਲੇ 6-ਲੇਨ ਮਾਰਗ (Access-Controlled Greenfield Spur) ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਕੌਮੀ ਰਾਜਮਾਰਗ 205A ਦੇ ਅੰਬਾਲਾ-ਚੰਡੀਗੜ੍ਹ ਭਾਗ ਨੂੰ ਜ਼ੀਰਕਪੁਰ ਬਾਈਪਾਸ ਨਾਲ ਜੋੜੇਗਾ ਅਤੇ ਟ੍ਰਾਈਸਿਟੀ ਰਿੰਗ ਰੋਡ ਪ੍ਰੋਜੈਕਟ ਦਾ ਇੱਕ ਮੁੱਖ ਹਿੱਸਾ ਬਣੇਗਾ। ਇਹ ਨਵਾਂ ਕੋਰੀਡੋਰ ਸ਼ਹਿਰਾਂ ਵਿੱਚੋਂ ਲੰਘਣ ਦੀ ਬਜਾਏ ਇਸ ਸਪਰ ਰਾਹੀਂ ਆਵਾਜਾਈ ਨੂੰ ਮੋੜ ਦੇਵੇਗਾ।


ਇਸ ਨਾਲ NH-44, NH-205A, ਅਤੇ NH-152 'ਤੇ ਭਾਰੀ ਵਾਹਨਾਂ ਦਾ ਦਬਾਅ ਘੱਟ ਜਾਵੇਗਾ, ਜਿਸ ਨਾਲ ਰੋਜ਼ਾਨਾ ਆਉਣ-ਜਾਣ ਵਾਲਿਆਂ ਨੂੰ ਕਾਫ਼ੀ ਰਾਹਤ ਮਿਲੇਗੀ। ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਦੇ ਪ੍ਰਮੁੱਖ ਸ਼ਹਿਰੀ ਜੰਕਸ਼ਨਾਂ 'ਤੇ ਗੰਭੀਰ ਟ੍ਰੈਫਿਕ ਜਾਮ ਕਾਫ਼ੀ ਹੱਦ ਤੱਕ ਘੱਟ ਜਾਣਗੇ।

ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਐਕਸ (ਪਹਿਲਾਂ ਟਵਿੱਟਰ) 'ਤੇ ਸਾਂਝੀ ਕਰਦਿਆਂ ਦਿੱਤੀ।

Related Post