ਕੈਨੇਡਾ ਚ Chai Sutta Bar Cafe ਤੇ ਗੋਲੀਬਾਰੀ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਕਾਮੇਡੀਅਨ Kapil Sharma ਨੂੰ ਵੀ ਦਿੱਤੀ ਧਮਕੀ

ਕੈਨੇਡਾ 'ਚ Chai Sutta Bar Cafe 'ਤੇ ਗੋਲੀਬਾਰੀ (Canada Firing) ਦੀ ਘਟਨਾ ਸਾਹਮਣੇ ਆਈ ਹੈ। ਖਾਸ ਗੱਲ ਇਹ ਹੈ ਕਿ ਇਹ ਕੈਫੇ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਦੇ Kaps Cafe ਦੇ ਨਾਲ ਹੀ ਮੌਜੂਦ ਹੈ, ਜਿਸ 'ਤੇ ਪਿਛਲੇ ਕੁੱਝ ਸਮੇਂ ਦੌਰਾਨ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।

By  KRISHAN KUMAR SHARMA May 3rd 2026 11:43 AM -- Updated: May 3rd 2026 12:05 PM

ਕੈਨੇਡਾ 'ਚ Chai Sutta Bar Cafe 'ਤੇ ਗੋਲੀਬਾਰੀ (Canada Firing) ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ, ਘਟਨਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਖਾਸ ਗੱਲ ਇਹ ਹੈ ਕਿ ਇਹ ਕੈਫੇ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਦੇ Kaps Cafe ਦੇ ਨਾਲ ਹੀ ਮੌਜੂਦ ਹੈ, ਜਿਸ 'ਤੇ ਪਿਛਲੇ ਕੁੱਝ ਸਮੇਂ ਦੌਰਾਨ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਕੈਨੇਡਾ ਪੁਲਿਸ (Canada  Police) ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਸੀਸੀਟੀਵੀ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ, ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਵਾਇਰਲ ਹੋਈ ਹੈ, ਜਿਸ ਰਾਹੀਂ ਇਸ ਦੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਤਾਰ ਜੁੜੇ ਹਨ। "ਟਾਈਸਨ ਬਿਸ਼ਨੋਈ ਜ਼ੋਰਾ ਸਿੱਧੂ" ਨਾਮ ਦੇ ਇੱਕ ਫੇਸਬੁੱਕ ਅਕਾਊਂਟ ਨਾਲ ਜੁੜੀ ਇਸ ਸੋਸ਼ਲ ਮੀਡੀਆ ਪੋਸਟ ਵਿੱਚ ਭਾਰਤੀ ਕਾਮੇਡੀਅਨ ਕਪਿਲ ਸ਼ਰਮਾ ਨੂੰ ਸਿੱਧੀ ਧਮਕੀ ਵੀ ਦਿੱਤੀ। (ਹਾਲਾਂਕਿ, ਪੀਟੀਸੀ ਨਿਊਜ਼ ਇਸ ਕਥਿਤ ਵਾਇਰਲ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।)


ਪੋਸਟ ਰਾਹੀਂ ਸਰੀ 'ਚ 120 ਸਟਰੀਟ, 8263 'ਤੇ ਸਥਿਤ Chai Sutta Bar ਕੈਫੇ 'ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਂਦਿਆਂ ਗੈਂਗਸਟਰ ਨੇ ਚੇਤਾਵਨੀ ਦਿੱਤੀ ਹੈ ਕਿ ਉਹ 'ਸੁਧਰ ਜਾਓ'। ਇਸ ਵਿੱਚ ਚਾਹ ਸੁੱਟਾ ਬਾਰੇ ਤੇ ਕਪਿਲ ਨੂੰ ਚੇਤਾਵਨੀ ਵਿੱਚ ਕਿਹਾ ਗਿਆ ਕਿ Chai Sutta Bar ਨੂੰ ਤਾਂ ਅਸੀਂ ਬੰਦ ਕਰਵਾ ਕੇ ਰਹਾਂਗੇ। ਪੋਸਟ 'ਚ ਕਿਹਾ ਗਿਆ, ''ਕਪਿਲ ਸ਼ਰਮਾ ਸਾਡਾ ਸਮਾਂ ਖਰਾਬ ਨਾ ਕੀਤਾ ਜਾਵੇ ਅਤੇ ਜੇਕਰ ਇਸ ਤਰ੍ਹਾਂ ਹੋਇਆ ਤਾਂ ਅਗਲਾ ਨੰਬਰ ਤੇਰਾ ਹੋਵੇਗਾ। ਆਪਣੇ ਗੁਆਂਢੀਆਂ ਤੋਂ ਸਬਕ ਲੈ ਲਓ, ਦੇਖਣਾ ਅਸੀਂ ਇਸਦਾ ਕੀ ਹਾਲ ਕਰਦੇ ਹਾਂ।''

ਇਸ ਵਿੱਚ ਅੱਗੇ ਕਿਹਾ ਕਿ ਜੇਕਰ ਕਾਮੇਡੀਅਨ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਅਣੇਦਖਾ ਕੀਤਾ ਤਾਂ ਅਗਲੀ ਵਾਰੀ ਉਸਦਾ ਕਾਰੋਬਾਰ, ਕੈਪਸ ਕੈਫੇ ਅਤੇ ਮੁੰਬਈ ਵਿੱਚ ਉਸਦੀ ਰਿਹਾਇਸ਼ ਨਿਸ਼ਾਨੇ ਹੋਣਗੇ।

ਪਿਛਲੇ ਸਾਲ ਕਪਿਲ ਸ਼ਰਮਾ ਦੇ ਕੈਫੇ 'ਤੇ ਹੋਈ ਸੀ ਗੋਲੀਬਾਰੀ

ਦੱਸ ਦਈਏ ਕਿ ਪਿਛਲੇ ਸਾਲ ਵੀ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਕੈਫੇ 'ਤੇ ਉਦੋਂ ਹਮਲਾ ਹੋਇਆ ਸੀ, ਜਦੋਂ ਅਜੇ ਕੈਫੇ ਨੂੰ ਖੁੱਲ੍ਹੇ 3 ਦਿਨ ਹੀ ਹੋਏ ਸਨ। ਵੀਡੀਓ ਵਿੱਚ ਇੱਕ ਵਿਅਕਤੀ ਰਾਤ ਨੂੰ ਕੈਫੇ ਦੀਆਂ ਖਿੜਕੀਆਂ 'ਤੇ ਗੋਲੀਆਂ ਮਾਰਦਾ (Cafe Shooting Video) ਦਿਖਾਈ ਦੇ ਰਿਹਾ ਸੀ। ਰੈਸਟੋਰੈਂਟ 'ਤੇ ਗੋਲੀਬਾਰੀ ਦੇ ਮਾਮਲੇ 'ਚ ਇੱਕ ਪੋਸਟ ਵੀ ਵਾਇਰਲ ਹੋਈ ਸੀ, ਜਿਸ ਵਿੱਚ ਇਸ ਘਟਨਾ ਦੀ ਜ਼ਿੰਮੇਵਾਰੀ ਬੀਕੇਆਈ ਕਾਰਕੁੰਨ ਹਰਜੀਤ ਸਿੰਘ ਲਾਡੀ ਅਤੇ ਤੂਫਾਨ ਸਿੰਘ ਨੇ ਲਈ ਸੀ ਅਤੇ ਕਿਹਾ ਗਿਆ ਸੀ ਕਿ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਇੱਕ ਐਪੀਸੋਡ ਵਿੱਚ ਨਿਹੰਗ ਸਿੰਘਾਂ 'ਤੇ ਟਿੱਪਣੀਆਂ ਕੀਤੀਆਂ ਹਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

Related Post