ਹੁਣ PGI ਚ ਸਟੋਰ ਕੀਪਰ ਨੇ ਲਿਆ ਫਾਹਾ; 15 ਦਿਨਾਂ ਚ 3 ਨੇ ਕੀਤੀ ਜੀਵਨਲੀਲਾ ਸਮਾਪਤ

By  Aarti March 14th 2024 08:39 AM
ਹੁਣ PGI ਚ ਸਟੋਰ ਕੀਪਰ ਨੇ ਲਿਆ ਫਾਹਾ; 15 ਦਿਨਾਂ ਚ 3 ਨੇ ਕੀਤੀ ਜੀਵਨਲੀਲਾ ਸਮਾਪਤ

Chandigarh PGI Suicide: ਬੁੱਧਵਾਰ ਨੂੰ ਇੱਕ ਸਟੋਰ ਕੀਪਰ ਨੇ ਪੀਜੀਆਈ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੀਜੀਆਈ ਵਿੱਚ ਤਿੰਨ ਦਿਨਾਂ ਵਿੱਚ ਖੁਦਕੁਸ਼ੀ ਦੀ ਇਹ ਦੂਜੀ ਅਤੇ 15 ਦਿਨਾਂ ਵਿੱਚ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ 11 ਮਾਰਚ ਅਤੇ 28 ਫਰਵਰੀ ਨੂੰ ਇਕ-ਇਕ ਮਹਿਲਾ ਕਰਮਚਾਰੀ ਨੇ ਖੁਦਕੁਸ਼ੀ ਕਰ ਲਈ ਸੀ। 

ਦੱਸ ਦਈਏ ਕਿ ਜਿਸ ਸਟੋਰ ਕੀਪਰ ਨੇ ਬੁੱਧਵਾਰ ਨੂੰ ਫਾਹਾ ਲੈ ਲਿਆ, ਉਸ ਦੀ ਪਛਾਣ ਵਿਵੇਕ ਠਾਕੁਰ ਵਜੋਂ ਹੋਈ ਹੈ। ਮ੍ਰਿਤਕ ਪੀਜੀਆਈ ਦੇ ਅਨੱਸਥੀਸੀਆ ਵਿਭਾਗ ਵਿੱਚ ਡਿਊਟੀ ਕਰਦਾ ਸੀ ਅਤੇ ਸਟੋਰ ਕੀਪਰ ਵਜੋਂ ਕੰਮ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਉਹ ਪੀਜੀਆਈ ਵਿੱਚ ਭਰਤੀ ਹੋਇਆ ਸੀ। ਮ੍ਰਿਤਕ ਦੀ ਪਛਾਣ ਵਿਵੇਕ ਠਾਕੁਰ ਦੇ ਤੌਰ 'ਤੇ ਹੋਈ ਹੈ। ਪੁਲਿਸ ਨੂੰ ਉਸ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਉਸ ਨੇ ਜਾਨ ਦੇਣ ਬਾਰੇ ਲਿਖਿਆ ਸੀ।

ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਗਾਤਾਰ ਹੋ ਰਹੀਆਂ ਖੁਦਕੁਸ਼ੀਆਂ ਕਾਰਨ ਪੀਜੀਆਈ ਪ੍ਰਬੰਧਨ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ।

ਇਹ ਵੀ ਪੜ੍ਹੋ: ਕਿਰਾਏ ਦਾ ਇਕਰਾਰਨਾਮਾ ਕੀ ਹੁੰਦਾ ਹੈ? ਜਾਣੋ ਇਸ 'ਚ ਕੀ ਕੁਝ ਹੋਣਾ ਚਾਹੀਦਾ ਹੈ?

Related Post