PTC News ਦੀ ਖ਼ਬਰ ਦਾ ਅਸਰ; ਚੰਡੀਗੜ੍ਹ ਪੁਲਿਸ ਨੇ ਆਪ ਆਗੂ ਦੇ ਕਰੀਬੀ ਜਤਿੰਦਰ ਸਰਪੰਚ ਸਮੇਤ ਦੋ ਹੋਰਾਂ ਤੇ ਦਰਜ ਕੀਤੀ FIR
Jatinder Sarpanch Arrest : ਪੁਲਿਸ ਨੇ ਦੇਰ ਰਾਤ ਜਤਿੰਦਰ ਸਰਪੰਚ ਅਤੇ ਦੋ ਹੋਰਾਂ ਨੂੰ ਚੰਡੀਗੜ੍ਹ ਦੇ ਇੱਕ ਨਿੱਜੀ ਹੋਟਲ ਵਿਚੋਂ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ, ਇਸ ਦੌਰਾਨ ਪੁਲਿਸ 'ਤੇ ਜਤਿੰਦਰ ਸਰਪੰਚ ਨੂੰ ਭਜਾਉਣ ਦੇ ਵੀ ਇਲਜ਼ਾਮ ਲੱਗੇ, ਪਰ ਪੀਟੀਸੀ ਨਿਊਜ਼ ਵੱਲੋਂ ਮਾਮਲੇ ਨੂੰ ਪ੍ਰਮੁੱਖਤਾ ਨਾਲ ਚੁੱਕਣ 'ਤੇ ਪੁਲਿਸ ਨੇ ਸਰਪੰਚ ਸਮੇਤ 3 ਨੂੰ ਗ੍ਰਿਫਤਾਰ ਕਰ ਲਿਆ।
Jatinder Sarpanch Arrest : ਪੀਟੀਸੀ ਨਿਊਜ਼ ਦੇ ਪੱਤਰਕਾਰ ਦੀ ਕੁੱਟਮਾਰ ਦੀ ਘਟਨਾ ਨਾਲ ਸਬੰਧਤ ਵੀਆਈਪੀ ਟਰੀਟਮੈਂਟ ਲੈਣ ਵਾਲੇ ਜਤਿੰਦਰ ਸਰਪੰਚ ਖਿਲਾਫ਼ ਚੰਡੀਗੜ੍ਹ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਕੇਸ ਦਰਜ ਕਰ ਲਿਆ ਹੈ। ਦੱਸ ਦਈਏ ਕਿ ਪੁਲਿਸ ਨੇ ਦੇਰ ਰਾਤ ਜਤਿੰਦਰ ਸਰਪੰਚ ਅਤੇ ਦੋ ਹੋਰਾਂ ਨੂੰ ਚੰਡੀਗੜ੍ਹ ਦੇ ਇੱਕ ਨਿੱਜੀ ਹੋਟਲ ਵਿਚੋਂ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ, ਇਸ ਦੌਰਾਨ ਪੁਲਿਸ 'ਤੇ ਜਤਿੰਦਰ ਸਰਪੰਚ ਨੂੰ ਭਜਾਉਣ ਦੇ ਵੀ ਇਲਜ਼ਾਮ ਲੱਗੇ, ਪਰ ਪੀਟੀਸੀ ਨਿਊਜ਼ ਵੱਲੋਂ ਮਾਮਲੇ ਨੂੰ ਪ੍ਰਮੁੱਖਤਾ ਨਾਲ ਚੁੱਕਣ 'ਤੇ ਪੁਲਿਸ ਨੇ ਸਰਪੰਚ ਸਮੇਤ 3 ਨੂੰ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਅਨੁਸਾਰ, ਜਤਿੰਦਰ ਸਰਪੰਚ, ਆਮ ਆਦਮੀ ਪਾਰਟੀ ਦੇ ਆਗੂ ਤਲਬੀਰ ਸਿੰਘ ਗਿੱਲ ਦਾ ਕਰੀਬੀ ਹੈ। ਚੰਡੀਗੜ੍ਹ ਪੁਲਿਸ (Chandigarh Police) ਨੇ ਹੁਣ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ।
ਲਿਆਂਦਾ ਗਿਆ ਸੀ ਪੀਜੀਆਈ, ਹੋਟਲ 'ਚ ਕਰ ਰਹੇ ਸਨ ਮਸਤੀ
ਚੰਡੀਗੜ੍ਹ ਪੁਲਿਸ ਨੇ ਜਤਿੰਦਰ ਸਰਪੰਚ ਤੇ 2 ਭਗੌੜੇ ਸਾਥੀ ਚੰਡੀਗੜ੍ਹ ਦੇ ਸੈਕਟਰ 42 ਦੇ ਹੋਟਲ ਹੈਵਨ ਤੋਂ ਕਾਬੂ ਕੀਤਾ ਸੀ। ਦੱਸਿਆ ਜਾ ਰਿਹਾ ਹੈ ਇਨ੍ਹਾਂ ਤਿੰਨਾਂ ਨੂੰ ਦੋ ਪੁਲਿਸ ਮੁਲਾਜ਼ਮ ਆਪਣੀ ਗੱਡੀ ਵਿੱਚ ਸਵੇਰੇ ਪੀਜੀਆਈ ਲੈ ਕੇ ਆਏ ਸਨ। ਜਦਕਿ ਬੀਤੇ ਕੱਲ੍ਹ ਜਤਿੰਦਰ ਸਰਪੰਚ, ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖਿਲ ਸੀ।
ਇਹ ਵੀ ਪੜ੍ਹੋ... Gwalior Truck Tragedy : ਬੇਕਾਬੂ ਟਰੱਕ ਦਾ ਕਹਿਰ; ਮੰਦਿਰ ਜਾ ਰਹੇ 45 ਸ਼ਰਧਾਲੂਆਂ ਨੂੰ ਦਰੜਿਆ, 13 ਦੀ ਮੌਤ
ਹਾਲਾਂਕਿ, ਇਸ ਦੌਰਾਨ ਪੀਜੀਆਈ ਜਾਣ ਦੀ ਬਜਾਏ ਜਤਿੰਦਰ ਸਰਪੰਚ ਆਪਣੇ ਹੋਰ ਸਾਥੀਆਂ ਨਾਲ ਚੰਡੀਗੜ੍ਹ ਦੇ ਹੈਵਨ ਹੋਟਲ 'ਚ ਮੌਜ ਮਸਤੀ ਕਰ ਰਿਹਾ ਸੀ।
ਤਿੰਨੇ ਮੁਲਜ਼ਮਾਂ ਦੀ ਪਛਾਣ ਗੁਰਦੇਵ ਸਿੰਘ (36) ਪੁੱਤਰ ਜੋਗਾ ਸਿੰਘ, ਪਿੰਡ ਦੁਧਲਾ, ਕੁਲਤਾਵਰ ਸਿੰਘ (43) ਪੁੱਤਰ ਸਰਦਾਰ ਸਰਵਣ ਸਿੰਘ, ਪਿੰਡ ਤਲਵੰਡੀ ਦਾਸੋਂਦਾ ਅਤੇ ਜਤਿੰਦਰ ਸਿੰਘ (35) ਪੁੱਤਰ ਓਂਕਾਰ ਸਿੰਘ, ਪਿੰਡ ਤਲਵੰਡੀ ਦਾਸੋਂਦਾ ਵੱਜੋਂ ਹੋਈ ਹੈ।
ਪੀਟੀਸੀ ਨਿਊਜ਼ ਦੇ ਪੱਤਰਕਾਰ ਦੀ ਵੀ ਕੀਤੀ ਸੀ ਕੁੱਟਮਾਰ
ਇਸ ਦੌਰਾਨ ਹੀ, ਤਲਬੀਰ ਸਿੰਘ ਗਿੱਲ ਦੇ ਮੁੰਡੇ ਸਰਪ੍ਰੀਤ ਸਿੰਘ ਨੇ ਕਵਰੇਜ ਕਰ ਰਹੇ ptc news ਦੇ ਕੈਮਰਾਮੈਨ ਰਾਜ ਕੁਮਾਰ ਬਬਲੂ ਦੀ 'ਆਪ' ਆਗੂ ਨੇ ਕੁੱਟਮਾਰ ਕੀਤੀ ਸੀ। ਕੈਮਰਾਮੈਨ ਨੂੰ ਗਾਲਾਂ ਕੱਢੀਆਂ ਤੇ ਚਪੇੜਾਂ ਵੀ ਮਾਰੀਆਂ ਗਈਆਂ। ਨਾਲ ਹੀ, ਉਸਦਾ ਫੋਨ ਵੀ ਖੋਹ ਲਿਆ ਗਿਆ।
ਜਤਿੰਦਰ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਹੁਣ ਪਿਛਲੇ ਕਈ ਦਿਨਾਂ ਤੋਂ ਵੀਆਈਪੀ ਟਰੀਟਮੈਂਟ ਦਿੱਤਾ ਜਾ ਰਿਹਾ ਸੀ। ਬੀਤੇ ਦਿਨ ਉਸਨੂੰ ਹਸਪਤਾਲ ਵੱਲੋਂ ਤੰਦਰੁਸਤ ਕਰਾਰ ਦੇ ਕੇ ਛੁੱਟੀ ਦੇ ਦਿੱਤੀ ਗਈ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 'ਆਪ' ਆਗੂ ਤਲਬੀਰ ਸਿੰਘ ਗਿੱਲ ਦੀ ਸ਼ਹਿ ਦੇ ਚਲਦਿਆਂ ਜਤਿੰਦਰ ਸਿੰਘ ਹਸਪਤਾਲ ਤੋਂ ਜੇਲ ਸ਼ਿਫਟ ਹੋਣ ਤੋਂ ਇਨਕਾਰ ਕਰ ਰਿਹਾ ਸੀ। ਇਸ ਦੌਰਾਨ ਅੱਜ ਸਵੇਰੇ ਜਦੋਂ ਪੁਲਿਸ ਉਸਨੂੰ ਲੈਣ ਲਈ ਹਸਪਤਾਲ ਪਹੁੰਚੀ ਤਾਂ ਉਹ ਜੇਲ੍ਹ ਜਾਣ ਤੋਂ ਇਨਕਾਰ ਕਰ ਰਿਹਾ ਸੀ। ਇਸ ਖਬਰ ਦੀ ਕਵਰੇਜ ਦੇ ਲਈ ਉੱਥੇ ਪੀਟੀਸੀ ਨਿਊਜ਼ ਦੇ ਕੈਮਰਾਮੈਨ ਰਾਜਕੁਮਾਰ ਨੂੰ ਭੇਜਿਆ ਹੋਇਆ ਸੀ, ਜੋ ਸਵੇਰ ਤੋਂ ਇਸ ਖਬਰ ਦੀ ਕਵਰੇਜ ਲਈ ਉੱਥੇ ਹੀ ਮੌਜੂਦ ਸੀ।
ਹਾਲਾਂਕਿ, ਇਸਤੋਂ ਬਾਅਦ ਤਲਬੀਰ ਸਿੰਘ ਗਿੱਲ ਨੇ ਪੱਤਰਕਾਰਾਂ ਦੇ ਰੋਹ ਦੇ ਅੱਗੇ ਝੁਕਦਿਆਂ ਹੱਥ ਜੋੜ ਕੇ ਮਾਫੀ ਮੰਗ ਲਈ ਸੀ।
ਇਹ ਵੀ ਪੜ੍ਹੋ...
Kolkata stampede : ਕੋਲਕਾਤਾ 'ਚ ਦੁਰਗਾ ਪੂਜਾ ਦੌਰਾਨ ਮੱਚੀ ਭਗਦੜ, 19 ਲੋਕਾਂ ਦੀ ਮੌਤ, 25 ਤੋਂ ਵੱਧ ਜ਼ਖ਼ਮੀ