Press Club Elections: ਚੰਡੀਗੜ੍ਹ ਪ੍ਰੈਸ ਕਲੱਬ ਚੋਣਾਂ; ਦੁੱਗਲ ਹਾਂਡਾ ਅਤੇ ਸ਼ਰਮਾ ਪੈਨਲ ਨੇ ਮਾਰੀ ਬਾਜ਼ੀ

ਚੰਡੀਗੜ੍ਹ ਪ੍ਰੈਸ ਕਲੱਬ ਦੀਆਂ ਚੋਣਾਂ 'ਚ ਦੁੱਗਲ ਹਾਂਡਾ ਅਤੇ ਸ਼ਰਮਾ ਪੈਨਲ ਨੇ ਬਾਜ਼ੀ ਮਾਰੀ ਹੈ। ਪੈਨਲ ਨੇ ਸਾਰੇ ਅਹੁਦਿਆਂ 'ਤੇ ਕਬਜ਼ਾ ਕਰ ਲਿਆ। ਸੌਰਭ ਦੁੱਗਲ ਨੇ ਪ੍ਰਧਾਨ ਦੇ ਅਹੁਦੇ 'ਤੇ ਜਿੱਤ ਹਾਸਿਲ ਕੀਤੀ ਹੈ ਤੇ ਉਹ ਮੁੜ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਬਣ ਗਏ ਹਨ। ਉਨ੍ਹਾਂ ਨੇ ਜਸਵੰਤ ਰਾਣਾ ਨੂੰ 118 ਵੋਟਾਂ ਨਾਲ ਮਾਤ ਦਿੱਤੀ ਹੈ। ਦੁੱਗਲ ਨੂੰ 332 ਜਦੋਂ ਕਿ ਰਾਣਾ ਨੂੰ 214 ਵੋਟਾਂ ਹਾਸਲ ਹੋਈਆ। ਇਸੇ ਤਰ੍ਹਾਂ ਸੀਨੀਅਰ ਵਾਈਸ ਪ੍ਰੈਸੀਡੈਂਟ ਦੇ ਅਹੁਦੇ 'ਤੇ ਰਮੇਸ਼ ਹਾਂਡਾ 161 ਵੋਟਾਂ ਨਾਲ ਜਿੱਤ ਗਏ। ਉਨ੍ਹਾਂ ਨੂੰ 351 ਵੋਟਾਂ ਜਦੋਂਕਿ ਅਜੈ ਕੁਮਾਰ ਵਰਮਾ ਨੂੰ 190 ਵੋਟਾਂ ਮਿਲੀਆਂ ਹਨ।

By  Ramandeep Kaur March 27th 2023 01:29 PM -- Updated: March 27th 2023 01:31 PM

ਚੰਡੀਗੜ੍ਹ: ਚੰਡੀਗੜ੍ਹ ਪ੍ਰੈਸ ਕਲੱਬ ਦੀਆਂ ਚੋਣਾਂ 'ਚ ਦੁੱਗਲ ਹਾਂਡਾ ਅਤੇ ਸ਼ਰਮਾ ਪੈਨਲ ਨੇ ਬਾਜ਼ੀ ਮਾਰੀ ਹੈ। ਪੈਨਲ ਨੇ ਸਾਰੇ ਅਹੁਦਿਆਂ 'ਤੇ ਕਬਜ਼ਾ ਕਰ ਲਿਆ। ਸੌਰਭ ਦੁੱਗਲ ਨੇ ਪ੍ਰਧਾਨ ਦੇ ਅਹੁਦੇ 'ਤੇ ਜਿੱਤ ਹਾਸਿਲ ਕੀਤੀ ਹੈ ਤੇ ਉਹ ਮੁੜ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਬਣ ਗਏ ਹਨ। ਉਨ੍ਹਾਂ ਨੇ ਜਸਵੰਤ ਰਾਣਾ ਨੂੰ 118 ਵੋਟਾਂ ਨਾਲ ਮਾਤ ਦਿੱਤੀ ਹੈ। ਦੁੱਗਲ ਨੂੰ 332 ਜਦੋਂ ਕਿ ਰਾਣਾ ਨੂੰ 214 ਵੋਟਾਂ ਹਾਸਲ ਹੋਈਆ। ਇਸੇ ਤਰ੍ਹਾਂ ਸੀਨੀਅਰ ਵਾਈਸ ਪ੍ਰੈਸੀਡੈਂਟ ਦੇ ਅਹੁਦੇ 'ਤੇ ਰਮੇਸ਼ ਹਾਂਡਾ 161 ਵੋਟਾਂ ਨਾਲ ਜਿੱਤ ਗਏ। ਉਨ੍ਹਾਂ ਨੂੰ 351 ਵੋਟਾਂ ਜਦੋਂਕਿ ਅਜੈ ਕੁਮਾਰ ਵਰਮਾ ਨੂੰ 190 ਵੋਟਾਂ ਮਿਲੀਆਂ ਹਨ। 

ਵਾਈਸ ਪ੍ਰੈਸੀਡੈਂਟ ਇੱਕ ਦੇ ਅਹੁਦੇ ਤੇ ਨੇਹਾ ਸ਼ਰਮਾ ਜਿੱਤ ਗਈ। ਉਨ੍ਹਾਂ ਨੂੰ 321 ਵੋਟਾਂ ਹਾਸਲ ਹੋਈਆਂ ਜਦੋਂ ਕਿ ਨੀਨਾ ਸ਼ਰਮਾ ਨੂੰ 212 ਵੋਟਾਂ ਮਿਲੀਆਂ। ਵਾਈਸ ਪ੍ਰੈਸੀਡੈਂਟ 2 ਦੀ ਪੋਸਟ 'ਤੇ ਮਨਸਾ ਰਾਮ ਰਾਵਤ ਨੇ 293 ਵੋਟਾਂ ਨਾਲ ਜਿੱਤ ਹਾਸਿਲ ਕੀਤੀ। ਉਨ੍ਹਾਂ ਦੇ ਖਿਲਾਫ ਖੜ੍ਹੇ ਦੀਪੇਂਦਰ ਠਾਕੁਰ ਨੂੰ 241 ਵੋਟਾਂ ਮਿਲੀਆਂ। ਜਨਰਲ ਸਕੱਤਰ ਦੇ ਅਹੁਦੇ 'ਤੇ ਉਮੇਸ਼ ਸ਼ਰਮਾ ਨੇ ਅਨਿਲ ਭਾਰਦਵਾਜ ਨੂੰ 125 ਵੋਟਾਂ ਨਾਲ ਹਰਾ ਦਿੱਤਾ।  ਉਮੇਸ਼ ਨੂੰ 335 ਵੋਟਾਂ ਜਦੋਂ ਕਿ ਅਨਿਲ ਭਾਰਦਵਾਜ ਨੂੰ 210 ਵੋਟਾਂ ਮਿਲੀਆਂ ਹਨ। 

ਸਕੱਤਰ ਦੇ ਅਹੁਦੇ 'ਤੇ ਜਿੱਤ ਹਾਸਲ ਕਰਣ ਵਾਲੇ ਦੁਸ਼ਯੰਤ ਪੁੰਡੀਰ ਨੂੰ 312 ਜਦੋਂ ਕਿ ਅਜੈ ਜਲੰਧਰੀ ਨੂੰ 229 ਵੋਟਾਂ ਮਿਲੀਆਂ ਅਤੇ ਦੁਸ਼ਯੰਤ 83 ਵੋਟਾਂ ਨਾਲ ਜਿੱਤ ਗਏ। ਜੁਆਇੰਟ ਸਕੱਤਰ ਇੱਕ ਦੇ ਅਹੁਦੇ 'ਤੇ ਸੁਸ਼ੀਲ ਰਾਜ ਜਿੱਤ ਗਏ। ਉਨ੍ਹਾਂ ਨੂੰ 338 ਵੋਟਾਂ ਜਦੋਂ ਕਿ ਉਨ੍ਹਾਂ ਦੇ ਖਿਲਾਫ ਲੜ ਰਹੇ ਰਾਜਿੰਦਰਾ ਸਿੰਘ ਲਿਬਰੇਟ ਨੂੰ 197 ਵੋਟਾਂ ਮਿਲੀਆਂ। ਸੁਸ਼ੀਲ 141 ਵੋਟਾਂ ਨਾਲ ਜਿੱਤੇ। ਜੁਆਇੰਟ ਸਕੱਤਰ 2 ਦੀ ਪੋਸਟ 'ਤੇ ਅਰਸ਼ਦੀਪ 130 ਵੋਟਾਂ ਨਾਲ ਜਿੱਤ ਗਏ। ਉਨ੍ਹਾਂ ਨੂੰ 334 ਵੋਟਾਂ ਮਿਲੀਆਂ ਜਦੋਂ ਕਿ ਉਨ੍ਹਾਂ ਦੇ ਖਿਲਾਫ ਖੜੇ ਪ੍ਰਵੀਨ ਲਖਨਪਾਲ ਨੂੰ 204 ਵੋਟਾਂ ਮਿਲੀਆਂ।  

ਦੱਸ ਦਈਏ ਕਿ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਸਿਬਨ ਸੀ ਚੋਣ ਪ੍ਰਕਿਰਿਆ ਦੇਖਣ ਲਈ ਪੰਜਾਬ ਪਹੁੰਚੇ ਸਨ। ਉਨ੍ਹਾਂ ਪ੍ਰੈੱਸ ਕਲੱਬ ਵੱਲੋਂ ਕੀਤੀ ਜਾ ਰਹੀ ਚੋਣ ਪ੍ਰਕਿਰਿਆ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ: Punjab CM Bhagwant Mann: CM ਮਾਨ ਨੇ ਅਫ਼ਸਰਾਂ ਨਾਲ ਕੀਤੀ ਮੀਟਿੰਗ, ਨੁਕਸਾਨੀ ਫਸਲਾਂ ਦੇ ਮੁਆਵਜ਼ੇ ’ਚ ਕੀਤਾ ਵਾਧਾ

Related Post