Student Murder Case : ਮਾਰ ਨਹੀਂ ਦੇਣਾ ਸੀ..., 10ਵੀਂ ਦੇ ਵਿਦਿਆਰਥੀ ਦੇ ਕਤਲ ਮਾਮਲੇ ਚ ਮੁਲਜ਼ਮ ਦੀ ਦੋਸਤ ਨਾਲ ਚੈਟ ਚ ਵੱਡੇ ਖੁਲਾਸੇ

Ahmedabad Student Murder Case : ਮੰਗਲਵਾਰ ਦੁਪਹਿਰ ਨੂੰ 8ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਸਕੂਲ ਦੇ ਬਾਹਰ ਸੀਨੀਅਰ ਨਯਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਹੁਣ ਇਸ ਮਾਮਲੇ ਵਿੱਚ ਮੁਲਜ਼ਮ ਦੀ ਚੈਟ ਵੀ ਵਾਇਰਲ ਹੋਈ ਹੈ।

By  KRISHAN KUMAR SHARMA August 21st 2025 04:09 PM -- Updated: August 21st 2025 04:19 PM

Ahmedabad Student Murder Case : ਗੁਜਰਾਤ ਦੇ ਅਹਿਮਦਾਬਾਦ ਦੇ ਖੋਖਰਾ ਇਲਾਕੇ ਵਿੱਚ 10ਵੀਂ ਜਮਾਤ ਦੇ ਵਿਦਿਆਰਥੀ ਨਯਨ ਸੰਤਾਨੀ ਦੇ ਕਤਲ ਤੋਂ ਬਾਅਦ ਸ਼ਹਿਰ ਵਿੱਚ ਗੁੱਸੇ ਦੀ ਲਹਿਰ ਹੈ। ਮੰਗਲਵਾਰ ਦੁਪਹਿਰ ਨੂੰ 8ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਸਕੂਲ ਦੇ ਬਾਹਰ ਸੀਨੀਅਰ ਨਯਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਜਾਂਚ ਵਿੱਚ ਮੁਲਜ਼ਮ ਮੁੰਡੇ ਅਤੇ ਉਸਦੇ ਇੱਕ ਦੋਸਤ ਵਿਚਕਾਰ ਇੱਕ ਇੰਸਟਾਗ੍ਰਾਮ ਚੈਟ ਦਾ ਖੁਲਾਸਾ ਹੋਇਆ ਹੈ, ਜਿਸ ਵਿੱਚ ਮੁਲਜ਼ਮ ਨੇ ਖੁੱਲ੍ਹ ਕੇ ਆਪਣਾ ਅਪਰਾਧ ਕਬੂਲ ਕੀਤਾ ਹੈ।

ਚੈਟ ਵਿੱਚ ਹੋਇਆ ਖੁਲਾਸਾ

ਬਾਅਦ 'ਚ ਮੁਲਜ਼ਮ ਨੇ ਚੈਟ 'ਚ ਲਿਖਿਆ, ਤਾਂ ਬੋਲ ਦੇ ਕਿ ਮੈਂ ਹੀ ਮਾਰਿਆ। ਜਦੋਂ ਦੋਸਤ ਨੇ ਵਜ੍ਹਾ ਪੁੱਛੀ, ਤਾਂ ਮੁਲਜ਼ਮ ਨੇ ਕਿਹਾ ਕਿ ਨਯਨ ਨੇ ਉਸ ਨੂੰ ਧਮਕਾਇਆ ਸੀ, ਕਹਿ ਰਿਹਾ ਸੀ ਤੂੰ ਕੌਣ ? ਕੀ ਕਰ ਲਵੇਗਾ? ਇਸ 'ਤੇ ਦੋਸਤ ਨੇ ਕਿਹਾ, ਮਾਰ ਸਕਦਾ ਸੀ, ਮਾਰ ਨਹੀਂ ਦੇਣਾ ਸੀ। ਪਰ ਮੁਲਜ਼ਮ ਨੇ ਲਾਪਰਵਾਹੀ ਨਾਲ ਜਵਾਬ ਦਿੱਤਾ, ਛੱਡ ਨਾ, ਜੋ ਹੋਣਾ ਸੀ ਹੋ ਗਿਆ। 


ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ, ਨਯਨ ਸਕੂਲ ਦੀ ਇਮਾਰਤ ਦੇ ਅੰਦਰ ਆਉਂਦਾ ਹੋਇਆ ਆਪਣੇ ਜ਼ਖ਼ਮ ਨੂੰ ਆਪਣੇ ਹੱਥ ਨਾਲ ਦਬਾਉਂਦਾ ਦਿਖਾਈ ਦਿੱਤਾ। ਉਸਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰ ਉਸਨੂੰ ਬਚਾ ਨਹੀਂ ਸਕੇ। ਸੁਰੱਖਿਆ ਗਾਰਡ ਨੇ ਮੁਲਜ਼ਮ ਨੂੰ ਸਕੂਲ ਦੇ ਪਿੱਛੇ ਭੱਜਦੇ ਦੇਖਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੁਲਜ਼ਮ ਨਾਬਾਲਗ ਨੂੰ ਜੁਵੇਨਾਈਲ ਐਕਟ ਤਹਿਤ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੌਰਾਨ, ਵਿਦਿਆਰਥੀਆਂ ਅਤੇ ਮਾਪਿਆਂ ਨੇ ਸੁਰੱਖਿਆ ਦੀ ਮੰਗ ਕਰਦੇ ਹੋਏ ਅਹਿਮਦਾਬਾਦ ਵਿੱਚ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ।

ਘਟਨਾ ਕਿਵੇਂ ਵਾਪਰੀ?

ਦੱਸ ਦੇਈਏ ਕਿ ਇਹ ਘਟਨਾ ਸਕੂਲ ਦੇ ਬਾਹਰ ਵਾਪਰੀ। ਦਸਵੀਂ ਜਮਾਤ ਦਾ ਇੱਕ ਵਿਦਿਆਰਥੀ ਬਾਹਰ ਆਇਆ। ਜਦੋਂ ਉਹ ਸਕੂਲ ਦੇ ਸਾਹਮਣੇ ਮਨੀਸ਼ਾ ਸੋਸਾਇਟੀ ਦੇ ਗੇਟ ਕੋਲ ਪਹੁੰਚਿਆ ਤਾਂ ਅੱਠਵੀਂ ਜਮਾਤ ਦਾ ਇੱਕ ਵਿਦਿਆਰਥੀ ਉਸ ਨਾਲ ਝਗੜਾ ਕਰਨ ਲੱਗ ਪਿਆ। ਇਸ ਦੌਰਾਨ 5 ਤੋਂ 7 ਹੋਰ ਵਿਦਿਆਰਥੀ ਵੀ ਉੱਥੇ ਮੌਜੂਦ ਸਨ। ਇਸ ਦੌਰਾਨ 8ਵੀਂ ਜਮਾਤ ਦੇ ਵਿਦਿਆਰਥੀ ਨੇ ਆਪਣੀ ਜੇਬ ਵਿੱਚੋਂ ਚਾਕੂ ਕੱਢ ਕੇ ਵਿਦਿਆਰਥੀ 'ਤੇ ਹਮਲਾ ਕਰ ਦਿੱਤਾ ਅਤੇ ਭੱਜ ਗਿਆ। ਇਸ ਦੌਰਾਨ ਜ਼ਖਮੀ ਵਿਦਿਆਰਥੀ ਡਰ ਦੇ ਮਾਰੇ ਸਕੂਲ ਦੇ ਪਿਛਲੇ ਪਾਸੇ ਭੱਜ ਗਿਆ, ਜਿਸ ਨੂੰ ਸੁਰੱਖਿਆ ਗਾਰਡ ਨੇ ਦੇਖ ਲਿਆ ਅਤੇ ਉਸਨੇ ਸਕੂਲ ਪ੍ਰਸ਼ਾਸਨ ਅਤੇ ਪੁਲਿਸ ਨੂੰ ਸੂਚਿਤ ਕੀਤਾ।

ਖਬਰ ਅਪਡੇਟ ਜਾਰੀ...

Related Post