Cheetah Helicopter Crash: ਅਰੁਣਾਚਲ ਪ੍ਰਦੇਸ਼ ਦੇ ਬੋਮਡਿਲਾ ਨੇੜੇ ਫੌਜ ਦਾ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ
ਸੈਨਾ ਦੇ ਅਨੁਸਾਰ, ਹੈਲੀਕਾਪਟਰ ਬੋਮਡਿਲਾ ਦੇ ਪੱਛਮ ਵਿੱਚ ਮੰਡਾਲਾ ਦੇ ਕੋਲ ਹਾਦਸਾਗ੍ਰਸਤ ਹੋਣ ਦੀ ਸੂਚਨਾ ਹੈ ਅਤੇ ਪਾਇਲਟਾਂ ਦਾ ਪਤਾ ਲਗਾਉਣ ਲਈ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।

ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਦੇ ਬੋਮਡਿਲਾ ਨੇੜੇ ਵੀਰਵਾਰ ਨੂੰ ਭਾਰਤੀ ਫੌਜ ਦਾ ਏਵੀਏਸ਼ਨ ਚੀਤਾ ਹੈਲੀਕਾਪਟਰ ਕਰੈਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 9:15 ਵਜੇ ਹੈਲੀਕਾਪਟਰ ਦਾ ਏਟੀਸੀ ਨਾਲ ਸੰਪਰਕ ਟੁੱਟ ਗਿਆ ਸੀ।
ਸੈਨਾ ਦੇ ਅਨੁਸਾਰ, ਹੈਲੀਕਾਪਟਰ ਬੋਮਡਿਲਾ ਦੇ ਪੱਛਮ ਵਿੱਚ ਮੰਡਾਲਾ ਦੇ ਕੋਲ ਹਾਦਸਾਗ੍ਰਸਤ ਹੋਣ ਦੀ ਸੂਚਨਾ ਹੈ ਅਤੇ ਪਾਇਲਟਾਂ ਦਾ ਪਤਾ ਲਗਾਉਣ ਲਈ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
ਮਾਹਿਰਾਂ ਮੁਤਾਬਕ ਹਵਾਈ ਸੈਨਾ ਅਤੇ ਫੌਜ ਦੇ ਨਾਲ ਸੇਵਾ ਨਿਭਾ ਰਹੇ ਪੁਰਾਣੇ ਚੇਤਕ ਅਤੇ ਚੀਤਾ ਹੈਲੀਕਾਪਟਰਾਂ ਨੂੰ ਬਦਲਣ ਦੀ ਸਖ਼ਤ ਜ਼ਰੂਰਤ ਹੈ, ਭਾਵੇਂ ਇਹ ਉੱਚ-ਉਚਾਈ ਵਾਲੇ ਖੇਤਰਾਂ ਵਿੱਚ ਬਲਾਂ ਦੀ ਜੀਵਨ ਰੇਖਾ ਬਣਦੇ ਹਨ। ਪਰ ਸਮੇਂ ਦੀ ਲੋੜ ਨੂੰ ਵੇਖਦਿਆਂ ਉਕਤ ਕਦਮ ਚੁੱਕਣਾ ਜ਼ਰੂਰੀ ਹੈ, ਇਸ ਸਮੇਂ ਲਗਭਗ 200 ਚੀਤਾ ਅਤੇ ਚੇਤਕ ਹੈਲੀਕਾਪਟਰ ਸੇਵਾ ਵਿੱਚ ਹਨ।
ਪਿਛਲੇ ਮਹੀਨੇ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਸੀ ਕਿ ਫੌਜ ਆਪਣੀ ਸਮੁੱਚੀ ਲੜਾਈ ਹਵਾਬਾਜ਼ੀ ਪ੍ਰੋਫਾਈਲ ਨੂੰ ਵਧਾਉਣ ਦੇ ਹਿੱਸੇ ਵਜੋਂ ਭਵਿੱਖ ਵਿੱਚ ਲਗਭਗ 95 ਲਾਈਟ ਕੰਬੈਟ ਹੈਲੀਕਾਪਟਰਾਂ ਅਤੇ 110 ਲਾਈਟ ਯੂਟੀਲਿਟੀ ਹੈਲੀਕਾਪਟਰਾਂ ਨੂੰ ਸ਼ਾਮਲ ਕਰਨ 'ਤੇ ਵਿਚਾਰ ਕਰ ਰਹੀ ਹੈ।