Wed, Jul 9, 2025
Whatsapp

Fake Recruitment Alert : ਸਿੱਖਿਆ ਬੋਰਡ 'ਚ 'ਸਿੱਧੀ ਭਰਤੀ, 47,600 ਰੁਪਏ ਮਾਸਿਕ ਤਨਖਾਹ' ਸਾਵਧਾਨ! PSEB ਨੇ ਲਿੰਕ ਨੂੰ ਦਿੱਤਾ ਫਰਜ਼ੀ ਕਰਾਰ

PSEB Fake Recruitment Alert : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਤਰ੍ਹਾਂ ਦੀ ਕੋਈ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਅਤੇ ਇਹ ਨੋਟਿਸ ਕਿਸੇ ਸ਼ਰਾਰਤੀ ਅਨਸਰ ਜਾਂ ਗਰੁੱਪ ਵੱਲੋਂ ਜਨਤਾ ਨਾਲ ਧੋਖਾਧੜੀ ਕਰਨ ਦੇ ਮਕਸਦ ਨਾਲ ਭੇਜਿਆ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- June 13th 2025 04:44 PM -- Updated: June 13th 2025 04:47 PM
Fake Recruitment Alert : ਸਿੱਖਿਆ ਬੋਰਡ 'ਚ 'ਸਿੱਧੀ ਭਰਤੀ, 47,600 ਰੁਪਏ ਮਾਸਿਕ ਤਨਖਾਹ' ਸਾਵਧਾਨ! PSEB ਨੇ ਲਿੰਕ ਨੂੰ ਦਿੱਤਾ ਫਰਜ਼ੀ ਕਰਾਰ

Fake Recruitment Alert : ਸਿੱਖਿਆ ਬੋਰਡ 'ਚ 'ਸਿੱਧੀ ਭਰਤੀ, 47,600 ਰੁਪਏ ਮਾਸਿਕ ਤਨਖਾਹ' ਸਾਵਧਾਨ! PSEB ਨੇ ਲਿੰਕ ਨੂੰ ਦਿੱਤਾ ਫਰਜ਼ੀ ਕਰਾਰ

Fake Recruitment Alert : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਫਰਜ਼ੀ ਭਰਤੀ ਨੋਟਿਸ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਹ ਜਾਅਲੀ ਨੋਟਿਸ Facebook ਪੇਜ "Job Alerts by Hardeep" (ਲਿੰਕ: https:// jobalertbyhardeep.com/ Punjab-school-education-board-recruitment-2025-2/link) ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਵਿੱਚ ਇਹ ਗਲਤ ਦਾਅਵਾ ਕੀਤਾ ਗਿਆ ਹੈ ਕਿ ਬੋਰਡ ਵੱਲੋਂ "ਸਿੱਧੀ ਭਰਤੀ" (ਬਿਨਾਂ ਪ੍ਰੀਖਿਆ ਦੇ) 47,600 ਰੁਪਏ ਮਾਸਿਕ ਤਨਖਾਹ 'ਤੇ ਭਰਤੀ ਕੀਤੀ ਜਾਵੇਗੀ ਅਤੇ ਅਰਜ਼ੀਆਂ ਦੀ ਆਖਰੀ ਤਾਰੀਖ 24.06.2025 ਦੱਸੀ ਗਈ ਹੈ।

ਬੋਰਡ ਵੱਲੋਂ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਨੋਟਿਸ ਪੂਰੀ ਤਰ੍ਹਾਂ ਫਰਜ਼ੀ ਅਤੇ ਗੈਰ-ਅਧਿਕਾਰਿਤ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਤਰ੍ਹਾਂ ਦੀ ਕੋਈ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਅਤੇ ਇਹ ਨੋਟਿਸ ਕਿਸੇ ਸ਼ਰਾਰਤੀ ਅਨਸਰ ਜਾਂ ਗਰੁੱਪ ਵੱਲੋਂ ਜਨਤਾ ਨਾਲ ਧੋਖਾਧੜੀ ਕਰਨ ਦੇ ਮਕਸਦ ਨਾਲ ਭੇਜਿਆ ਗਿਆ ਹੈ।


ਬੋਰਡ ਦੀਆਂ ਸਾਰੀਆਂ ਅਧਿਕਾਰਿਤ ਭਰਤੀਆਂ ਕੇਵਲ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਿਤ ਵੈਬਸਾਈਟ ਜਾਂ ਮਾਨਤਾ-ਪ੍ਰਾਪਤ ਅਖਬਾਰਾਂ ਅਤੇ ਮੀਡੀਆ ਰਾਹੀਂ ਹੀ ਘੋਸ਼ਿਤ ਕੀਤੀਆਂ ਜਾਂਦੀਆਂ ਹਨ।

ਆਮ ਜਨਤਾ ਨੂੰ ਸੂਚਿਤ ਕੀਤਾ ਹੈ ਕਿ ਉਹ ਕਿਸੇ ਵੀ ਅਜਿਹੇ ਖਬਰ ਜਾਂ ਨੋਟਿਸ 'ਤੇ ਵਿਸ਼ਵਾਸ ਨਾ ਕਰਨ। ਜੇਕਰ ਕੋਈ ਵਿਅਕਤੀ ਇਸ ਫਰਜ਼ੀ ਨੋਟਿਸ ਦਾ ਸ਼ਿਕਾਰ ਹੋਇਆ ਹੈ, ਤਾਂ ਉਸ ਨੂੰ ਸਾਈਬਰ ਕ੍ਰਾਈਮ ਵਿੰਗ, ਪੰਜਾਬ ਪੁਲਿਸ ਨੂੰ ਤੁਰੰਤ ਰਿਪੋਰਟ ਕਰਨੀ ਚਾਹੀਦੀ ਹੈ।

ਇਸ ਗੰਭੀਰ ਮਾਮਲੇ 'ਤੇ ਬੋਰਡ ਵੱਲੋਂ ਸਾਈਬਰ ਕ੍ਰਾਈਮ ਵਿੰਗ ਵਿੱਚ ਧੋਖਾਧੜੀ ਦੀ ਰਿਪੋਰਟ ਦਰਜ ਕਰਵਾਉਣ ਅਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਸਬੰਧੀ ਲਿਖਿਆ ਗਿਆ ਹੈ।

ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਫਰਜ਼ੀ ਨੋਟਿਸ ਤੋਂ ਸਾਵਧਾਨ ਰਹਿਣ ਅਤੇ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਲਈ ਅਗਾਹ ਕੀਤਾ ਗਿਆ ਹੈ।

- PTC NEWS

Top News view more...

Latest News view more...

PTC NETWORK
PTC NETWORK