Ludhiana News : ਲੁਧਿਆਣਾ ਚ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ, ਸੀਵਰੇਜ ਦੇ ਖੁੱਲ੍ਹੇ ਗਟਰ ਚ ਡਿੱਗਿਆ ਮਾਸੂਮ ਬੱਚਾ, CCTV ਚ ਕੈਦ ਹੋਈ ਘਟਨਾ
Ludhiana News : ਜਾਣਕਾਰੀ ਅਨੁਸਾਰ ਇੱਕ ਬੱਚਾ ਪਾਰਕ ਨੇੜੇ ਤੁਰਦਾ ਜਾ ਰਿਹਾ ਸੀ, ਜਿਸ ਦੌਰਾਨ ਮੋੜ 'ਤੇ ਇੱਕ ਸੀਵਰੇਜ ਦਾ ਢੱਕਣ ਖੁੱਲ੍ਹਾ ਪਿਆ ਹੋਣ ਕਾਰਨ ਉਹ ਅਚਾਨਕ ਵਿੱਚ ਜਾ ਡਿੱਗਿਆ। ਬੱਚਾ ਕਾਫ਼ੀ ਸਮਾਂ ਚੀਕਦਾ ਰਿਹਾ। ਇਸ ਦੌਰਾਨ ਉੱਥੋਂ ਲੰਘ ਰਹੇ ਇੱਕ ਨੌਜਵਾਨ ਅਤੇ ਲੋਕਾਂ ਨੇ ਚੀਕਾਂ ਸੁਣ ਕੇ ਬੱਚੇ ਨੂੰ ਬਾਹਰ ਕੱਢਿਆ।
Ludhiana News : ਲੁਧਿਆਣਾ 'ਚ ਐਤਵਾਰ ਨੂੰ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਵੇਖਣ ਨੂੰ ਮਿਲੀ। ਸ਼ਹਿਰ ਦੀ ਜੰਗੀਰਪੁਰ ਕਾਲੋਨੀ 'ਚ ਇੱਕ ਮਾਸੂਮ ਬੱਚੇ ਦੇ ਸੀਵਰੇਜ ਵਿੱਚ ਡਿੱਗਣ ਦੀ ਘਟਨਾ ਵਾਪਰੀ ਹੈ। ਹਾਲਾਂਕਿ, ਚੰਗੀ ਗੱਲ ਇਹ ਰਹੀ ਕਿ ਮੌਕੇ 'ਤੇ ਇੱਕ ਨੌਜਵਾਨ ਵੱਲੋਂ ਅਚਾਨਕ ਪਤਾ ਲੱਗਣ 'ਤੇ ਬੱਚੇ ਨੂੰ ਰੈਸਕਿਊ ਕਰ ਲਿਆ ਗਿਆ।
ਜਾਣਕਾਰੀ ਅਨੁਸਾਰ ਇੱਕ ਬੱਚਾ ਪਾਰਕ ਨੇੜੇ ਤੁਰਦਾ ਜਾ ਰਿਹਾ ਸੀ, ਜਿਸ ਦੌਰਾਨ ਮੋੜ 'ਤੇ ਇੱਕ ਸੀਵਰੇਜ ਦਾ ਢੱਕਣ ਖੁੱਲ੍ਹਾ ਪਿਆ ਹੋਣ ਕਾਰਨ ਉਹ ਅਚਾਨਕ ਵਿੱਚ ਜਾ ਡਿੱਗਿਆ। ਬੱਚਾ ਕਾਫ਼ੀ ਸਮਾਂ ਚੀਕਦਾ ਰਿਹਾ। ਇਸ ਦੌਰਾਨ ਉੱਥੋਂ ਲੰਘ ਰਹੇ ਇੱਕ ਨੌਜਵਾਨ ਅਤੇ ਲੋਕਾਂ ਨੇ ਚੀਕਾਂ ਸੁਣ ਕੇ ਬੱਚੇ ਨੂੰ ਬਾਹਰ ਕੱਢਿਆ।
ਸੀਵਰ ਦੇ ਨੇੜੇ ਇੱਕ ਸੀਨੀਅਰ ਸੈਕੰਡਰੀ ਸਕੂਲ ਵੀ ਹੈ। ਬੱਚੇ ਸਾਹਮਣੇ ਪਾਰਕ ਵਿੱਚ ਖੇਡਣ ਆਉਂਦੇ ਹਨ। ਹਾਦਸੇ ਵਿੱਚ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ। ਲੋਕਾਂ ਦਾ ਕਹਿਣਾ ਹੈ ਕਿ ਕਲੋਨੀ ਦੇ ਵਿਚਕਾਰ ਮੈਨਹੋਲ ਦਾ ਢੱਕਣ ਖੁੱਲ੍ਹਾ ਸੀ।
ਉਨ੍ਹਾਂ ਨੇ ਇਸ ਮਾਮਲੇ ਸਬੰਧੀ ਕਈ ਵਾਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ਇਸ ਤੋਂ ਇਲਾਵਾ, ਕਲੋਨੀ ਵਿੱਚ ਕਈ ਹੋਰ ਸੀਵਰ ਦੇ ਢੱਕਣ ਖੁੱਲ੍ਹੇ ਹਨ। ਨੇੜੇ ਹੀ ਇੱਕ ਸੀਨੀਅਰ ਸੈਕੰਡਰੀ ਸਕੂਲ ਵੀ ਹੈ। ਹੁਣ, ਘਟਨਾ ਨਾਲ ਸਬੰਧਤ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
ਸੀਵਰੇਜ ਵਿੱਚ ਡਿੱਗਣ ਤੋਂ ਬਾਅਦ ਬੱਚੇ ਦੇ ਕੱਪੜੇ ਗੰਦੇ ਪਾਣੀ ਨਾਲ ਭਿੱਜ ਗਏ। ਇੱਕ ਖਿਡੌਣਾ ਜੋ ਉਹ ਲੈ ਕੇ ਜਾ ਰਿਹਾ ਸੀ ਉਹ ਵੀ ਗੰਦੇ ਪਾਣੀ ਵਿੱਚ ਡਿੱਗ ਪਿਆ। ਉਪਰੰਤ ਗੁਆਂਢੀ ਬੱਚੇ ਨੂੰ ਉਸ ਦੇ ਘਰ ਛੱਡ ਕੇ ਆਏ।