Child Kidnapping : ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅਗ਼ਵਾ ਬੱਚਾ ਬਰਾਮਦ, ਮੁਲਜ਼ਮ ਮਹਿਲਾ ਭਰਾ ਸਮੇਤ ਕਾਬੂ, ਬੱਚਾ ਚੋਰੀ ਪਿੱਛੇ ਹੈਰਾਨੀਜਨਕ ਖੁਲਾਸੇ

Ludhiana Child Kidnapping : ਜਾਣਕਾਰੀ ਅਨੁਸਾਰ ਮਹਿਲਾ ਮੁਲਜ਼ਮ ਦੀ ਪਛਾਣ ਅਨੀਤਾ ਵੱਜੋਂ ਹੋਈ ਹੈ, ਜਿਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਦੇ ਪਹਿਲਾਂ ਦੋ ਜੁੜਵਾ ਬੱਚਿਆਂ ਦੀ ਮੌਤ ਹੋ ਗਈ ਸੀ, ਜਿਸ ਕਾਰਨ ਉਸ ਨੂੰ ਇਹ ਬੱਚਾ ਪਸੰਦ ਆਇਆ ਅਤੇ ਅਗ਼ਵਾ ਕਰ ਲਿਆ।

By  KRISHAN KUMAR SHARMA September 20th 2025 01:30 PM -- Updated: September 20th 2025 04:36 PM

Ludhiana Child Kidnapping : ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਬੀਤੇ ਦਿਨੀ ਅਗ਼ਵਾ ਹੋਏ ਬੱਚੇ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਜੀਆਰਪੀ ਪੁਲਿਸ ਨੇ 72 ਘੰਟਿਆਂ ਵਿੱਚ ਮਾਮਲੇ ਨੂੰ ਹੱਲ ਕਰਕੇ ਮੁਲਜ਼ਮ ਮਹਿਲਾ ਤੇ ਉਸ ਦੇ ਮੂੰਹ ਬੋਲਿਆ ਭਰਾ ਨੂੰ ਕਾਬੂ ਕਰਕੇ ਬੱਚਾ ਬਰਾਮਦ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਗਿਆਸਪੁਰਾ ਇਲਾਕੇ ਵਿੱਚ ਟਰੇਸ ਕਰਕੇ ਮਾਮਲਾ ਹੱਲ ਕੀਤਾ।

ਜਾਣਕਾਰੀ ਅਨੁਸਾਰ ਮਹਿਲਾ ਮੁਲਜ਼ਮ ਦੀ ਪਛਾਣ ਅਨੀਤਾ ਵੱਜੋਂ ਹੋਈ ਹੈ, ਜਿਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਦੇ ਪਹਿਲਾਂ ਦੋ ਜੁੜਵਾ ਬੱਚਿਆਂ ਦੀ ਮੌਤ ਹੋ ਗਈ ਸੀ, ਜਿਸ ਕਾਰਨ ਉਸ ਨੂੰ ਇਹ ਬੱਚਾ ਪਸੰਦ ਆਇਆ ਅਤੇ ਅਗ਼ਵਾ ਕਰ ਲਿਆ।

ਦੱਸ ਦਈਏ ਕਿ ਬੱਚੇ ਦੀ ਮਾਂ ਲਾਲਤੀ ਦੇਵੀ ਯੂਪੀ ਤੋਂ ਲੁਧਿਆਣਾ ਆਪਣੇ ਪਤੀ ਕੋਲ ਆਈ ਸੀ ਅਤੇ ਪਤੀ ਫੈਕਟਰੀ ਵਿੱਚ ਰਾਤ ਦੀ ਡਿਊਟੀ ਹੋਣ ਕਾਰਨ ਮਿਲ ਨਹੀਂ ਸਕਿਆ, ਜਿਸ ਕਾਰਨ ਲਾਲਤੀ ਦੇਵੀ ਰਾਤ ਜਿਆਦਾ ਹੋਣ ਕਾਰਨ ਰੇਲਵੇ ਸਟੇਸ਼ਨ 'ਤੇ ਹੀ ਸੋਂ ਗਈ। ਇਸ ਦੌਰਾਨ ਮੁਲਜ਼ਮ ਅਨੀਤਾ ਤੇ ਉਸ ਦਾ ਮੂੰਹ ਬੋਲਿਆ ਭਰਾ ਉਥੇ ਹੀ ਬੈਠੇ ਸਨ, ਜਦੋਂ ਮਹਿਲਾ ਸੋ ਗਈ ਤਾਂ ਮੁਲਜ਼ਮ ਬੱਚਾ ਚੁੱਕ ਕੇ ਫਰਾਰ ਹੋ ਗਏ ਸਨ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਸਪੀ।

ਉਧਰ, ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਪੀ ਰੇਲਵੇ ਬਲਰਾਮ ਸਿੰਘ ਰਾਣਾ ਨੇ ਦੱਸਿਆ ਕਿ 16 ਤੇ 17 ਤਰੀਕ ਦੀ ਦਰਮਿਆਨੀ ਰਾਤ ਨੂੰ ਯੂਪੀ ਤੋਂ ਆਈ ਮਹਿਲਾ ਲਾਲਤੀ ਦੇਵੀ ਜੋ ਆਪਣੇ ਪਤੀ ਕੋਲ ਲੁਧਿਆਣਾ ਆਈ ਸੀ ਦੱਸ ਦਈਏ ਕਿ ਉਸਦਾ ਪਤੀ ਫੈਕਟਰੀ ਵਿੱਚ ਨਾਈਟ ਡਿਊਟੀ ਹੋਣ ਕਾਰਨ ਉਸ ਨੂੰ ਲੈਣ ਨਹੀਂ ਆਇਆ ਜਿਸ ਕਾਰਨ ਉਹ ਰੇਲਵੇ ਸਟੇਸ਼ਨ ਤੇ ਹੀ ਸੋ ਗਈ ਅਤੇ ਇਸੇ ਦੌਰਾਨ ਉਸ ਦੇ ਨਾਲ ਬੈਠੀ ਮਹਿਲਾ ਅਨੀਤਾ ਅਤੇ ਉਸਦੇ ਸਾਥੀ ਨੇ ਉਸਦੇ ਬੱਚਿਆਂ 'ਤੇ ਨਜ਼ਰ ਰੱਖੀ ਅਤੇ ਉਸ ਦੇ ਛੋਟੇ ਇੱਕ ਸਾਲਾ ਬੇਟੇ ਨੂੰ ਚੁੱਕ ਫਰਾਰ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੂੰ ਇਸ ਘਟਨਾ ਦਾ ਪਤਾ ਚੱਲਿਆ ਤਾਂ ਪੁਲਿਸ ਨੇ ਤੁਰੰਤ ਹੀ ਹਰਕਤ ਵਿੱਚ ਆਉਂਦੇ ਹੋਏ ਵੱਖ ਵੱਖ ਟੀਮਾਂ ਦਾ ਗਠਨ ਕਰਕੇ 72 ਘੰਟਿਆਂ ਦੇ ਦਰਮਿਆਨ ਹੀ ਬੱਚੇ ਨੂੰ ਸਹੀ ਸਲਾਮਤ ਬਰਾਮਦ ਕੀਤਾ ਹੈ। ਉਹਨਾਂ ਕਿਹਾ ਕਿ ਜਿੱਥੇ ਆਰੋਪੀ ਮਹਿਲਾ ਅਨੀਤਾ ਦੇ ਪਹਿਲਾਂ 15 ਸਾਲਾਂ ਕੁੜੀ ਹੈ ਅਤੇ ਇਸ ਦਾ ਪਤੀ ਵੀ ਇਸ ਤੋਂ ਅਲੱਗ ਰਹਿੰਦਾ ਹੈ ਕਿਹਾ ਕਿ ਉਕਤ ਮਹਿਲਾ ਅਤੇ ਇਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

Related Post