Schoolboy Viral Video: 13 ਸਾਲਾਂ ਵਿਦਿਆਰਥੀ ਨੇ ਬਚਾਈਆਂ ਕਈ ਜ਼ਿੰਦਗੀਆਂ, ਸਕੂਲ ਬੱਸ ਬੇਕਾਬੂ ਹੋਣ ਵਾਲੀ ਸੀ ਫਿਰ...
ਅਮਰੀਕਾ 'ਚ ਇੱਕ ਬੱਚੇ ਨੇ ਚੱਲਦੀ ਬੱਸ ਨੂੰ ਰੋਕ ਕੇ ਤਕਰੀਬਨ 66 ਬੱਚਿਆਂ ਦੀ ਜਾਨ ਬਚਾਈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦਰਅਸਲ ਬੱਸ ਦਾ ਡਰਾਈਵਰ ਗੱਡੀ ਚਲਾਉਂਦੇ ਸਮੇਂ ਬੇਹੋਸ਼ ਹੋ ਗਿਆ ਸੀ।
Schoolboy Viral Video: ਅਮਰੀਕਾ 'ਚ ਇੱਕ ਬੱਚੇ ਨੇ ਚੱਲਦੀ ਬੱਸ ਨੂੰ ਰੋਕ ਕੇ ਤਕਰੀਬਨ 66 ਬੱਚਿਆਂ ਦੀ ਜਾਨ ਬਚਾਈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦਰਅਸਲ ਬੱਸ ਦਾ ਡਰਾਈਵਰ ਗੱਡੀ ਚਲਾਉਂਦੇ ਸਮੇਂ ਬੇਹੋਸ਼ ਹੋ ਗਿਆ ਸੀ। ਜਿਸ ਤੋਂ ਬਾਅਦ ਬੱਚੇ ਨੇ ਬਹਾਦਰੀ ਦਿਖਾਉਂਦੇ ਹੋਏ ਬੱਸ ਰੋਕ ਦਿੱਤੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਨੂੰ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਬੱਚੇ ਦੀ ਬਹਾਦਰੀ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬੱਸ ’ਚ 66 ਦੇ ਕਰੀਬ ਵਿਦਿਆਰਥੀ ਸਵਾਰ ਸੀ। ਜਿਸ ਬੱਚੇ ਨੇ ਕਈ ਵਿਦਿਆਰਥੀਆਂ ਨੂੰ ਬਚਾਇਆ ਹੈ ਉਸ ਦਾ ਨਾਂ ਡਾਇਲਨ ਰੀਵਜ਼ ਦੱਸਿਆ ਜਾ ਰਿਹਾ ਹੈ। ਉਸ ਦੀ ਉਮਰ ਸਿਰਫ਼ 13 ਸਾਲ ਹੈ। ਉਹ ਮਿਸ਼ੀਗਨ ਦੇ ਕਾਰਟਰ ਮਿਡਲ ਸਕੂਲ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਬੱਸ ਡਰਾਈਵਰ ਆਪਣੀ ਸੀਟ 'ਤੇ ਬੈਠ ਕੇ ਬੱਸ ਚਲਾ ਰਿਹਾ ਹੈ। ਫਿਰ ਉਹ ਅਚਾਨਕ ਡਰਾਈਵਰ ਬੇਹੋਸ਼ ਹੋ ਗਿਆ। ਅਜਿਹੇ 'ਚ ਇਕ ਬੱਚਾ ਤੇਜ਼ੀ ਨਾਲ ਆ ਕੇ ਬੱਸ ਨੂੰ ਰੋਕਦਾ ਹੈ ਅਤੇ ਸਾਰਿਆਂ ਦੀ ਜਾਨ ਬਚਾਉਂਦਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਣਸੁਖਾਵੀਂ ਘਟਨਾ ਦੇ ਡਰੋਂ ਸਾਰੇ ਬੱਚੇ ਰੌਲਾ ਪਾਉਣ ਲੱਗ ਜਾਂਦੇ ਹਨ, ਉਦੋਂ ਹੀ ਉਹ ਬੱਚਾ ਬਾਕੀ ਬੱਚਿਆਂ ਨੂੰ ਸ਼ਾਂਤ ਰਹਿਣ ਲਈ ਕਹਿੰਦਾ ਹੈ।
ਦੱਸ ਦਈਏ ਕਿ ਇਹ ਘਟਨਾ ਬੱਸ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਬੱਚੇ ਨੇ ਆਪਣੇ ਸਾਥੀਆਂ ਨੂੰ ਮਦਦ ਲਈ ਐਮਰਜੈਂਸੀ ਨੰਬਰ 911 'ਤੇ ਸੰਪਰਕ ਕਰਨ ਲਈ ਵੀ ਕਹਿੰਦਾ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਦੇ ਅਪਲੋਡ ਹੋਣ ਤੋਂ ਬਾਅਦ ਲੋਕ ਬੱਚੇ ਦੇ ਫੈਨ ਹੋ ਗਏ ਹਨ ਅਤੇ ਉਸ ਦੀ ਬਹਾਦਰੀ ਦੀ ਖੂਬ ਤਾਰੀਫ ਕਰ ਰਹੇ ਹਨ।
ਇੱਕ ਮੀਡੀਆ ਰਿਪੋਰਟ ਮੁਤਾਬਿਕ ਡਿਲਨ ਦੀ ਬਹਾਦਰੀ ਕਾਰਨ ਵੀਰਵਾਰ ਨੂੰ ਕਾਰਟਰ ਮਿਡਲ ਸਕੂਲ ਵਿੱਚ ਇੱਕ ਵਿਸ਼ੇਸ਼ ਜਸ਼ਨ ਮਨਾਇਆ ਗਿਆ। ਇਸ ਦੌਰਾਨ ਪੂਰੇ ਸਕੂਲ ਨੇ ਡਿਲਨ ਦੀ ਬਹਾਦਰੀ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ: Salman Khan: ਬਾਲੀਵੁਡ ਦੇ ਇਸ ਸਖ਼ਸ ਨੂੰ ਭਗਵਾਨ ਮੰਨਦੇ ਨੇ ਸਲਮਾਨ ਖਾਨ, ਜੇਕਰ ਉਹ ਨਾ ਹੁੰਦੇ ਤਾਂ ਖ਼ਤਮ ਸੀ ਕਰੀਅਰ