Salman Khan: ਬਾਲੀਵੁਡ ਦੇ ਇਸ ਸਖ਼ਸ ਨੂੰ ਭਗਵਾਨ ਮੰਨਦੇ ਨੇ ਸਲਮਾਨ ਖਾਨ, ਜੇਕਰ ਉਹ ਨਾ ਹੁੰਦੇ ਤਾਂ ਖ਼ਤਮ ਸੀ ਕਰੀਅਰ
Salman Khan: ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਕਿਸੀ ਕਾ ਭਾਈ ਕਿਸੀਕੀ ਜਾਨ' ਕਾਰਨ ਚਰਚਾ 'ਚ ਹਨ। ਫਿਲਮ ਨੂੰ ਪ੍ਰਸ਼ੰਸ਼ਕਾਂ ਅਤੇ ਦਰਸ਼ਕਾਂ ਵੱਲੋਂ ਮਿਲਿਆ ਜੁਲਿਆ ਹੁੰਗਾਰਾ ਮਿਲ ਰਿਹਾ ਹੈ। ਫਿਲਮ ਨੇ ਹੁਣ ਤੱਕ 85.60 ਕਰੋੜ ਦੀ ਕਮਾਈ ਕੀਤੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਹਫ਼ਤੇ ਦੇ ਅੰਤ 'ਚ 100 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ।
ਸਲਮਾਨ ਖਾਨ ਪਿਛਲੇ 34 ਸਾਲਾਂ ਤੋਂ ਬਾਲੀਵੁੱਡ 'ਚ ਸਰਗਰਮ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇਕ ਤੋਂ ਵੱਧ ਕੇ ਇੱਕ ਫਿਲਮਾਂ ਕੀਤੀਆਂ ਹਨ। ਕਈ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੂੰ ਸਲਮਾਨ ਖਾਨ ਨੇ ਫਿਲਮ ਇੰਡਸਟਰੀ 'ਚ ਮੌਕਾ ਦਿੱਤਾ ਹੈ। ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਵਿੱਚ ਵੀ ਉਹ ਸ਼ਹਿਨਾਜ਼ ਗਿੱਲ, ਪਲਕ ਤਿਵਾਰੀ ਅਤੇ ਰਾਘਵ ਜੁਆਲ ਸਮੇਤ ਕਈ ਕਲਾਕਾਰਾਂ ਦੇ ਗੌਡਫਾਦਰ ਬਣ ਚੁੱਕੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਲਮਾਨ ਖਾਨ ਕਿਸ ਨੂੰ ਆਪਣੇ ਕਰੀਅਰ ਦਾ ਗੌਡਫਾਦਰ ਮੰਨਦੇ ਹਨ?
ਅਸਲ 'ਚ 'ਮੈਨੇ ਪਿਆਰ ਕਿਆ' ਸਲਮਾਨ ਖਾਨ ਦੀ ਪਹਿਲੀ ਫਿਲਮ ਸੀ ਜਿਸ 'ਚ ਉਹ ਲੀਡ ਐਕਟਰ ਦੇ ਰੂਪ 'ਚ ਨਜ਼ਰ ਆਏ ਸਨ। ਇਹ ਫਿਲਮ ਕਾਫੀ ਹਿੱਟ ਸਾਬਤ ਹੋਈ। ਪਰ ਇਸ ਦਾ ਸਿਹਰਾ ਜ਼ਿਆਦਾਤਰ ਭਾਗਿਆਸ਼੍ਰੀ ਨੂੰ ਜਾਂਦਾ ਹੈ। ਇਸ ਫਿਲਮ ਤੋਂ ਬਾਅਦ ਸਲਮਾਨ ਖਾਨ ਨੂੰ ਕੰਮ ਨਹੀਂ ਮਿਲ ਰਿਹਾ ਸੀ। 6 ਮਹੀਨੇ ਤੱਕ ਸਲਮਾਨ ਖਾਨ ਬਿਨ੍ਹਾਂ ਕੰਮ ਦੇ ਘਰ ਬੈਠੇ ਰਹੇ। ਸਲਮਾਨ ਖਾਨ ਨੂੰ ਲੱਗਾ ਕਿ ਹੁਣ ਉਨ੍ਹਾਂ ਦਾ ਕਰੀਅਰ ਖ਼ਤਮ ਹੋ ਗਿਆ ਹੈ।
ਪਰ ਇਸ ਸਮੇਂ ਦੌਰਾਨ ਰਮੇਸ਼ ਤੋਰਾਨੀ ਉਨ੍ਹਾਂ ਦੀ ਜ਼ਿੰਦਗੀ 'ਚ ਭਗਵਾਨ ਬਣ ਕੇ ਆਏ। ਹੋਇਆ ਇਹ ਸੀ ਕਿ ਉਦੋਂ ਸਲੀਮ ਖਾਨ ਨੇ ਇਕ ਮੈਗਜ਼ੀਨ ਨੂੰ ਗਲਤ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਕੋਲ ਫਿਲਮ ਹੈ। ਫਿਰ ਰਮੇਸ਼ ਤੋਰਾਨੀ ਸਿੱਪੀ ਦੇ ਦਫ਼ਤਰ ਗਿਆ ਅਤੇ ਸੰਗੀਤ ਲਈ 5 ਲੱਖ ਰੁਪਏ ਦਿੱਤੇ। ਇਸ ਤੋਂ ਬਾਅਦ ਸਲਮਾਨ ਖਾਨ ਨੂੰ ਫਿਲਮ 'ਪੱਥਰ ਕੇ ਫੂਲ' ਮਿਲੀ।
ਇਸ ਫਿਲਮ ਤੋਂ ਬਾਅਦ ਸਲਮਾਨ ਖਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇਕ ਤੋਂ ਵਧ ਕੇ ਇਕ ਫਿਲਮਾਂ ਕੀਤੀਆਂ। ਸਲਮਾਨ ਖਾਨ ਨੂੰ ਫਿਲਮਾਂ ਮਿਲਦੀਆਂ ਰਹੀਆਂ ਅਤੇ ਉਹ ਕਰਦੇ ਰਹੇ। ਇਸ ਤੋਂ ਬਾਅਦ ਸਲਮਾਨ ਖਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅੱਜ ਵੀ ਸਾਰਿਆਂ ਦੇ ਚਹੇਤੇ ਹਨ।
- PTC NEWS