ਚਰਚ ਦਾ ਦਰਵਾਜ਼ਾ ਖੁੱਲ੍ਹਿਆ ਅਪਸਰਾ ਦਿਖੀ ਮੈਨੂੰ..., ਪੰਜਾਬੀ ਗਾਇਕ ਜਾਨੀ Apsraa-2 ਨੂੰ ਲੈ ਕੇ ਵਿਵਾਦਾਂ ਚ ਘਿਰੇ

Apsraa 2 Song Controversy : ਈਸਾਈ ਭਾਈਚਾਰੇ ਦੇ ਆਗੂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਜਾਨੀ ਵੱਲੋਂ ਇੱਕ ਗੀਤ ਗਾਇਆ ਗਿਆ, ਜਿਸਦਾ ਨਾਮ ਅਪਸਰਾ-2 ਹੈ। ਉਨ੍ਹਾਂ ਕਿਹਾ ਕਿ ਗਾਇਕ ਵੱਲੋਂ ਇਸ ਵਿੱਚ ਭਾਈਚਾਰੇ ਦੀਆਂ ਭਾਵਨਾ ਨੂੰ ਠੇਸ ਪਹੁੰਚਾਈ ਗਈ ਹੈ।

By  KRISHAN KUMAR SHARMA July 3rd 2026 04:07 PM -- Updated: July 3rd 2026 04:16 PM

Apsraa 2 Song Controversy : ਪੰਜਾਬੀ ਗਾਇਕ ਤੇ ਗੀਤਕਾਰ ਜਾਨੀ (Singer Jaani) ਵੱਲੋਂ ਆਪਣਾ ਨਵਾਂ ਗੀਤ 'ਅਪਸਰਾ-2' ਪਿਛਲੇ ਦਿਨੀ ਲਾਂਚ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਉਹ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਵਿਵਾਦ ਗੀਤ 'ਚ ਚਰਚ 'ਚ ਅਪਸਰਾਂ ਨੂੰ ਲੈ ਕੇ ਹੈ, ਜਿਸ ਸਬੰਧੀ ਜਲੰਧਰ 'ਚ ਈਸਾਈ ਭਾਈਚਾਰੇ ਦੇ ਲੋਕਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ।


ਈਸਾਈ ਭਾਈਚਾਰੇ ਦੇ ਆਗੂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਜਾਨੀ ਵੱਲੋਂ ਇੱਕ ਗੀਤ ਗਾਇਆ ਗਿਆ, ਜਿਸਦਾ ਨਾਮ ਅਪਸਰਾ-2 ਹੈ। ਉਨ੍ਹਾਂ ਕਿਹਾ ਕਿ ਗਾਇਕ ਵੱਲੋਂ ਇਸ ਵਿੱਚ ਭਾਈਚਾਰੇ ਦੀਆਂ ਭਾਵਨਾ ਨੂੰ ਠੇਸ ਪਹੁੰਚਾਈ ਗਈ ਹੈ। ਗੀਤ ਦੇ ਵਿੱਚ ਕੁਝ ਲਾਈਨਾਂ ਹਨ, ਜੋ ਪੰਜਾਬੀ ਗਾਇਕ ਜਾਨੀ ਵੱਲੋਂ ਗਾਈਆਂ ਗਈਆਂ ਹਨ, ਜਿਸ ਵਿੱਚ...'ਲੱਭਦੇ ਲੱਭਦੇ ਚਲਾ ਗਿਆ, ਮੈਂ ਇੱਕ ਚਰਚ ਦੇ ਅੰਦਰ...ਚਰਚ ਦੇ ਅੰਦਰ ਜਾ ਕੇ ਜਗਾਈਆਂ ਮੋਮਬੱਤੀਆਂ...ਕੀ ਦੱਸਾਂ ਮੇਰੇ ਕਿੰਨੀਆਂ ਕੰਮ ਆਈਆਂ ਮੋਮਬਤੀਆਂ...ਮੋਮਬੱਤੀਆਂ ਦੇ ਧੂਏ 'ਚੋਂ ਦੁਆ ਦਿਖੀ ਮੈਨੂੰ...ਚਰਚ ਦਾ ਦਰਵਾਜ਼ਾ ਖੁੱਲਿਆ ਅਫਸਰਾ ਦਿਖੀ ਮੈਨੂੰ...।'

ਉਨ੍ਹਾਂ ਕਿਹਾ ਕਿ ਜਦੋਂ ਈਸਾਈ ਭਾਈਚਾਰੇ ਨੇ ਸੁਣਿਆ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਤਾਂ ਸਿੱਧੇ ਸਿੱਧੇ ਚਰਚ ਦੀ ਬੇਅਦਬੀ ਹੈ, ਜਿਸ ਤੋਂ ਬਾਅਦ ਅੱਜ ਜਲੰਧਰ ਪੁਲਿਸ ਕਮਿਸ਼ਨਰ ਦਫਤਰ ਦੇ ਵਿੱਚ ਇਸਾਈ ਭਾਈਚਾਰੇ ਦੇ ਲੋਕ ਪਹੁੰਚੇ ਅਤੇ ਗਾਇਕ ਜਾਨੀ ਦੇ ਖਿਲਾਫ ਸ਼ਿਕਾਇਤ ਦਿੱਤੀ। ਆਗੂਆਂ ਨੇ ਕਿਹਾ ਕਿ ਜਾਨੀ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਵੱਡਾ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ... ਪੰਜਾਬ ਕਾਂਗਰਸ 'ਚ ਸਿਆਸੀ ਭੂਚਾਲ, ਚੰਨੀ ਧੜੇ ਦੇ ਬਗ਼ਾਵਤੀ ਸੁਰ, MP ਰੰਧਾਵਾ ਦੀ ਸ਼ਾਹ ਨਾਲ ਮੁਲਾਕਾਤ, ਕੀ ਹਨ ਮਾਇਨੇ ?

ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਨੂੰ ਪੰਜਾਬੀ ਗਾਇਕ ਜਾਨੀ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਹੋਰ ਵੀ ਗਾਇਕਾਂ ਨੂੰ ਇਸ ਤੋਂ ਸਬਕ ਮਿਲ ਸਕੇ ਕਿ ਉਹ ਕਿਸੇ ਵੀ ਧਰਮ ਜਾਂ ਫਲਸਫੇ ਬਾਰੇ ਕਿਸੇ ਵੀ ਤਰੀਕੇ ਦੇ ਨਾਲ ਗਲਤ ਨਾ ਲਿਖ ਸਕਣ।

ਇਹ ਵੀ ਪੜ੍ਹੋ... ਕੌਸ਼ਾਂਬੀ ਅਗਨੀਕਾਂਡ ਦੀ CCTV ਆਈ ਸਾਹਮਣੇ, ਤੇਲ ਗੈਸ ਟੈਂਕਰ ਧਮਾਕੇ 'ਚ 5 ਲੋਕਾਂ ਦੀ ਹੋਈ ਸੀ ਮੌਤ

Related Post