Thu, Jul 2, 2026
Whatsapp

Punjab Congress reshuffle : ਚੰਨੀ, ਰੰਧਾਵਾ ਦੀ ਚੁੱਪੀ ਤੋਂ ਲੈ ਕੇ ਤਿਵਾੜੀ ਦੇ ਤੰਜ ਤੱਕ, ਕੀ ਕਾਂਗਰਸ 2022 ਵਰਗੀ ਉਥਲ-ਪੁਥਲ ਵੱਲ ਵਧ ਰਹੀ ?

Punjab Congress reshuffle : ਕਾਂਗਰਸ ਹਾਈਕਮਾਨ ਵੱਲੋਂ ਬੀਤੇ ਦਿਨੀ ਪੰਜਾਬ ਇਕਾਈ ਵਿੱਚ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਪਰ ਇਹ ਪੰਜਾਬ ਕਾਂਗਰਸ ਦੇ ਕਈ ਆਗੂਆਂ ਨੇ ਇਹ ਢਾਂਚਾਗਤ ਹਿਲਜੁਲ ਰਾਸ ਨਹੀਂ ਆ ਰਹੀ ਹੈ, ਜਿਸ ਨੂੰ ਲੈ ਕੇ ਬਗ਼ਾਵਤ ਦੇ ਸੰਕੇਤ ਦਿਖਾਈ ਦੇਣ ਲੱਗ ਪਏ ਹਨ।

Reported by:  PTC News Desk  Edited by:  KRISHAN KUMAR SHARMA -- July 02nd 2026 05:26 PM -- Updated: July 02nd 2026 05:31 PM
Punjab Congress reshuffle : ਚੰਨੀ, ਰੰਧਾਵਾ ਦੀ ਚੁੱਪੀ ਤੋਂ ਲੈ ਕੇ ਤਿਵਾੜੀ ਦੇ ਤੰਜ ਤੱਕ, ਕੀ ਕਾਂਗਰਸ 2022 ਵਰਗੀ ਉਥਲ-ਪੁਥਲ ਵੱਲ ਵਧ ਰਹੀ ?

Punjab Congress reshuffle : ਚੰਨੀ, ਰੰਧਾਵਾ ਦੀ ਚੁੱਪੀ ਤੋਂ ਲੈ ਕੇ ਤਿਵਾੜੀ ਦੇ ਤੰਜ ਤੱਕ, ਕੀ ਕਾਂਗਰਸ 2022 ਵਰਗੀ ਉਥਲ-ਪੁਥਲ ਵੱਲ ਵਧ ਰਹੀ ?

Punjab Congress reshuffle : ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ 'ਚ ਕੁੱਝ ਹੀ ਮਹੀਨਿਆਂ ਦੀ ਗਿਣਤੀ ਹੈ, ਜਿਸ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਵੱਲੋਂ ਬੀਤੇ ਦਿਨੀ ਪੰਜਾਬ ਇਕਾਈ ਵਿੱਚ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਪਰ ਇਹ ਪੰਜਾਬ ਕਾਂਗਰਸ ਦੇ ਕਈ ਆਗੂਆਂ ਨੇ ਇਹ ਢਾਂਚਾਗਤ ਹਿਲਜੁਲ ਰਾਸ ਨਹੀਂ ਆ ਰਹੀ ਹੈ, ਜਿਸ ਨੂੰ ਲੈ ਕੇ ਬਗ਼ਾਵਤ ਦੇ ਸੰਕੇਤ ਦਿਖਾਈ ਦੇਣ ਲੱਗ ਪਏ ਹਨ। (Punjab Assembly Elections 2027)

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਨਵੀਂ ਜ਼ਿੰਮੇਵਾਰੀ ਸੌਂਪੇ ਜਾਣ ਤੋਂ ਬਾਅਦ ਹਾਈਕਮਾਨ ਵੱਲੋਂ ਕੀਤੇ ਬਦਲਾਅ ਬਾਰੇ ਜਨਤਕ ਤੌਰ 'ਤੇ ਚੁੱਪੀ ਬਣਾਈ ਹੋਈ ਹੈ ਅਤੇ ਇਸ ਦੌਰਾਨ, ਉਨ੍ਹਾਂ ਨੇ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਆਪਣੀ ਰਿਹਾਇਸ਼ 'ਤੇ ਇੱਕ ਮੀਟਿੰਗ ਬੁਲਾਈ ਹੈ। (Punjab Politics)


ਇਹ ਵੀ ਪੜ੍ਹੋ... ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ, ਕਿਹਾ- ਮੈ ਨੇਤਾ ਨਹੀਂ ਹਾਂ...

ਜਾਣਕਾਰੀ ਅਨੁਸਾਰ, ਨਵੇਂ ਢਾਂਚੇ ਤਹਿਤ, ਚਰਨਜੀਤ ਸਿੰਘ ਚੰਨੀ ਪ੍ਰਚਾਰ ਕਮੇਟੀ ਦੇ ਮੁਖੀ ਹੋਣਗੇ, ਜਦੋਂ ਕਿ ਵਿਜੇ ਇੰਦਰ ਸਿੰਗਲਾ ਚੋਣ ਪ੍ਰਬੰਧਨ ਅਤੇ ਤਾਲਮੇਲ ਕਮੇਟੀ ਦੇ ਮੁਖੀ ਹੋਣਗੇ। ਸੁਖਜਿੰਦਰ ਸਿੰਘ ਰੰਧਾਵਾ ਨੂੰ ਕੋਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਅਤੇ ਅਮਰ ਸਿੰਘ ਮੈਨੀਫੈਸਟੋ ਕਮੇਟੀ ਦੇ ਮੁਖੀ ਹੋਣਗੇ।

ਸੂਤਰਾਂ ਅਨੁਸਾਰ, ਲਗਭਗ 10-15 ਪਾਰਟੀ ਆਗੂ ਨਵੀਂ ਬਣੀ ਟੀਮ ਤੋਂ ਅਸੰਤੁਸ਼ਟ ਹਨ, ਖਾਸ ਕਰਕੇ ਰਾਜਾ ਵੜਿੰਗ ਨੂੰ ਪਾਰਟੀ ਪ੍ਰਧਾਨ ਬਣਾਏ ਰੱਖਣ ਨਾਲ ਅਸਹਿਮਤ ਹਨ।


ਇਸ ਅਸੰਤੁਸ਼ਟੀ ਦਾ ਇੱਕ ਵੱਡਾ ਕਾਰਨ, ਪੰਜਾਬ ਵਿੱਚ ਕਾਂਗਰਸ ਦੀ ਪਰੰਪਰਾ ਹੈ, ਜਿੱਥੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਨਾ ਹੋਣ ਦੀ ਸੂਰਤ ਵਿੱਚ, ਪਾਰਟੀ ਵੱਲੋਂ ਚੋਣਾਂ 'ਚ ਬਹੁਮਤ ਹਾਸਲ ਕਰਨ ਪਿੱਛੋਂ ਸੂਬਾ ਪਾਰਟੀ ਪ੍ਰਧਾਨ ਹਮੇਸ਼ਾ ਮੁੱਖ ਮੰਤਰੀ ਅਹੁਦੇ ਲਈ ਸਭ ਤੋਂ ਅੱਗੇ ਹੁੰਦਾ ਹੈ।

ਉਧਰ, ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਆਪਣੇ ਆਪ ਨੂੰ ਪਾਸੇ ਕੀਤੇ ਜਾਣ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ, ਉਨ੍ਹਾਂ ਟਿੱਪਣੀ ਕੀਤੀ ਕਿ ਉਹ ਚਾਹੁੰਦੇ ਹਨ ਕਿ ਵਿਅਕਤੀਆਂ ਅਤੇ ਸੰਸਥਾਵਾਂ ਦੀ ਅਸੁਰੱਖਿਆ ਭਾਵਨਾ ਲਈ ਕੋਈ ਇਲਾਜ ਹੋਵੇ।

ਇਹ ਵੀ ਪੜ੍ਹੋ... 'ਇਸ਼ਤਿਹਾਰਾਂ ਤੇ ਮੁਫ਼ਤ ਯੋਜਨਾਵਾਂ ਲਈ ਪੈਸੇ ਹਨ, ਪਰ ਮੁਲਾਜ਼ਮਾਂ ਦੇ DA ਲਈ ਨਹੀਂ...'

ਪੰਜਾਬ ਪ੍ਰਦੇਸ਼ ਕਮੇਟੀ 'ਚ ਆਪਣਾ ਨਾਮ ਨਾ ਆਉਣ 'ਤੇ ਸਾਂਸਦ ਮਨੀਸ਼ ਤਿਵਾੜੀ ਨੇ ਇੱਕ ਅਖ਼ਬਾਰ ਦੀ ਖ਼ਬਰ 'ਤੇ ਪ੍ਰਤੀਕਿਰਿਆ ਦਿੰਦਿਆਂ ਆਪਣੇ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ''ਹੈ ਕੋਈ ਅਵਗੁਣ ਉਸ 'ਚ, ਜਿਸ ਨੂੰ ਕੋਈ ਹੁਨਰ ਆਵੇ। ਉਨ੍ਹਾਂ ਲਿਖਿਆ - ਕਾਸ਼ ਮੇਰੇ ਕੋਲ ਵਿਅਕਤੀਆਂ ਅਤੇ ਸੰਸਥਾਵਾਂ ਦੀ ਅਸੁਰੱਖਿਆ ਲਈ ਇੱਕ ਐਂਟੀਡੋਟ ਹੁੰਦਾ! ਉਨ੍ਹਾਂ ਕਿਹਾ ਕਿ INCIndia ਨੇ ਪਿਛਲੇ 45 ਸਾਲਾਂ ਵਿੱਚ ਮੈਨੂੰ ਕਾਫ਼ੀ ਕੁਝ ਦਿੱਤਾ ਹੈ ਅਤੇ ਮੈਂ ਦਹਾਕਿਆਂ ਤੋਂ ਆਪਣਾ ਪੂਰਾ ਜੀਵਨ ਇੰਡੀਅਨ ਨੈਸ਼ਨਲ ਕਾਂਗਰਸ ਦੀ ਸੇਵਾ ਵਿੱਚ ਸਮਰਪਿਤ ਕੀਤਾ ਹੈ। ਜੋ ਵੀ ਹੋਵੇਗਾ, ਹੋਵੇਗਾ।"

ਦੱਸ ਦਈਏ ਕਿ ਤਿੰਨ ਵਾਰ ਲੋਕ ਸਭਾ ਮੈਂਬਰ ਰਹੇ ਮਨੀਸ਼ ਤਿਵਾੜੀ ਇਸ ਸਮੇਂ ਚੰਡੀਗੜ੍ਹ ਦੀ ਨੁਮਾਇੰਦਗੀ ਕਰਦੇ ਹਨ ਅਤੇ ਪਹਿਲਾਂ ਪੰਜਾਬ ਦੇ ਆਨੰਦਪੁਰ ਸਾਹਿਬ ਅਤੇ ਲੁਧਿਆਣਾ ਸੰਸਦੀ ਹਲਕਿਆਂ ਦੀ ਨੁਮਾਇੰਦਗੀ ਕਰ ਚੁੱਕੇ ਹਨ।

ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਕਾਂਗਰਸ ਵਿਧਾਇਕ ਦਲ ਦਾ ਨੇਤਾ ਬਰਕਰਾਰ ਰੱਖਿਆ ਹੈ। ਜਦਕਿ ਸੁਖਵਿੰਦਰ ਸਿੰਘ ਡੈਨੀ, ਰਾਜ ਕੁਮਾਰ ਵੇਰਕਾ ਅਤੇ ਸੰਗਤ ਸਿੰਘ ਗਿਲਜੀਆਂ ਨੂੰ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵਜੋਂ ਵੀ ਨਿਯੁਕਤ ਕੀਤਾ ਹੈ।

ਕੀ 2022 ਦੀ ਸਿਆਸੀ ਉਥਲ-ਪੁੱਥਲ ਵੱਲ ਵਧ ਰਹੀ ਪੰਜਾਬ ਕਾਂਗਰਸ ? 

ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਦੀ ਜ਼ਿੰਮੇਵਾਰੀਆਂ ਨੂੰ ਲੈ ਕੇ ਅਸੰਤੁਸ਼ਟੀ ਹੁਣ ਇਸ ਗੱਲ ਦਾ ਸੰਕੇਤ ਹੈ ਕਿ ਕਾਂਗਰਸ ਕਿਤੇ 2022 ਦੀ ਸਿਆਸੀ ਉਥਲ-ਪੁੱਥਲ ਵੱਲ ਤਾਂ ਨਹੀਂ ਜਾ ਰਹੀ? ਜੋ ਕਿ 2022 ਵਿੱਚ ਕਾਂਗਰਸ ਲਈ ਚੋਣਾਂ 'ਚ ਬਹੁਤ ਖ਼ਰਾਬ ਰਿਹਾ। ਉਸ ਸਮੇਂ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਟਕਰਾਅ ਤੋਂ ਬਾਅਦ ਕੈਪਟਨ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਬਾਅਦ ਵਿੱਚ ਕਾਂਗਰਸ ਛੱਡ ਕੇ ਪੰਜਾਬ ਲੋਕ ਕਾਂਗਰਸ ਬਣਾਈ। ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਹੀ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨਿਆ ਸੀ।

ਹਾਲਾਂਕਿ, ਪਾਰਟੀ ਅੰਦਰ ਗੁੱਟਬੰਦੀ, ਲੀਡਰਸ਼ਿਪ ਨੂੰ ਲੈ ਕੇ ਮਤਭੇਦ ਅਤੇ ਚੋਣਾਂ ਤੋਂ ਪਹਿਲਾਂ ਹੋਏ ਸਿਆਸੀ ਬਦਲਾਅ ਨੇ ਕਾਂਗਰਸ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਅਤੇ ਕਾਂਗਰਸ ਸਿਰਫ਼ 18 ਸੀਟਾਂ ਤੱਕ ਸਿਮਟ ਗਈ। ਇਥੋਂ ਤੱਕ ਕਿ ਚਰਨਜੀਤ ਸਿੰਘ ਚੰਨੀ ਆਪਣੀਆਂ ਦੋਵੇਂ ਸੀਟਾਂ ਹਾਰ ਗਏ ਅਤੇ ਨਵਜੋਤ ਸਿੰਘ ਸਿੱਧੂ ਵੀ ਅੰਮ੍ਰਿਤਸਰ ਪੂਰਬ ਤੋਂ ਹਾਰ ਗਏ ਸਨ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK