Maur Block Samiti : ਮੌੜ ਮੰਡੀ ਚ ਬਲਾਕ ਸੰਮਤੀ ਚੋਣ ਨੂੰ ਲੈ ਕੇ ਹੰਗਾਮਾ, ਪੁਲਿਸ ਦੀ ਹਾਜ਼ਰੀ ਚ ਭਿੜੇ ਆਪ ਤੇ ਅਕਾਲੀ ਵਰਕਰ, ਧੱਕੇਸ਼ਾਹੀ ਦੇ ਦੋਸ਼

Maur Block Samiti : ਅੱਜ ਮੌੜ ਮੰਡੀ 'ਚ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਹੋਣੀ ਸੀ, ਪਰੰਤੂ ਅਕਾਲੀ ਦਲ ਤੇ ਵਿਰੋਧੀ ਧਿਰਾਂ ਵੱਲੋਂ 'ਆਪ' ਅਤੇ ਪ੍ਰਸ਼ਾਸਨ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਗਏ ਹਨ।

By  KRISHAN KUMAR SHARMA March 18th 2026 12:23 PM -- Updated: March 18th 2026 12:48 PM

Maur Block Samiti : ਮੌੜ ਮੰਡੀ 'ਚ ਬਲਾਕ ਸੰਮਤੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਝੜਪ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ, ਅੱਜ ਮੌੜ ਮੰਡੀ 'ਚ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਹੋਣੀ ਸੀ, ਪਰੰਤੂ ਅਕਾਲੀ ਦਲ ਤੇ ਵਿਰੋਧੀ ਧਿਰਾਂ ਵੱਲੋਂ 'ਆਪ' ਅਤੇ ਪ੍ਰਸ਼ਾਸਨ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਗਏ ਹਨ।

ਜਾਣਕਾਰੀ ਅਨੁਸਾਰ, ਬਲਾਕ ਸੰਮਤੀ ਦੇ ਕੁੱਲ 15 ਮੈਂਬਰ ਹਨ, ਜਿਨ੍ਹਾਂ ਵਿਚੋਂ ਅਕਾਲੀ ਦਲ ਦੇ 5, ਕਾਂਗਰਸ ਦੇ 2 ਅਤੇ ਇੱਕ ਆਜ਼ਾਦ ਮੈਂਬਰ ਜੇਤੂ ਹਨ, ਜਦਕਿ ਆਮ ਆਦਮੀ ਪਾਰਟੀ ਦੇ 6 ਮੈਂਬਰ ਜਿੱਤੇ ਸਨ।

ਇਸ ਮੌਕੇ ਪੁਲਿਸ ਦੀ ਹਾਜ਼ਰੀ ਵਿੱਚ ਹੀ ਆਮ ਆਦਮੀ ਪਾਰਟੀ ਦੇ ਵਰਕਰ ਤੇ ਅਕਾਲੀ ਦਲ ਦੇ ਵਰਕਰ ਭਿੜ ਗਏ। ਇਸਤੋਂ ਪਹਿਲਾਂ ਧੱਕੇਸ਼ਾਹੀ ਨੂੰ ਲੈ ਕੇ ਪੁਲਿਸ ਨਾਲ ਵੀ ਅਕਾਲੀ ਦਲ ਦੇ ਵਰਕਰਾਂ ਦੀ ਬਹਿਸਬਾਜ਼ੀ ਹੋਈ। ਅਕਾਲੀ ਦਲ ਦੇ ਵਰਕਰਾਂ ਨੇ ਪ੍ਰਸ਼ਾਸਨ 'ਤੇ ਇਲਜ਼ਾਮ ਲਾਇਆ ਕਿ ਬੀਡੀਪੀਓ ਦਫਤਰ ਵਿੱਚ ਅਕਾਲੀ ਦਲ, ਕਾਂਗਰਸ ਤੇ ਆਜ਼ਾਦ ਉਮੀਦਵਾਰ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ, ਜਦਕਿ ਆਮ ਆਦਮੀ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਅੰਦਰ ਦਾਖਲ ਕਰ ਲਿਆ ਗਿਆ। ਇਸ ਦੇ ਰੋਸ ਵੱਜੋਂ ਅਕਾਲੀ ਦਲ ਦੇ ਵਰਕਰਾਂ ਵੱਲੋਂ ਬੀਡੀਪੀਓ ਦਫਤਰ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।

ਅਕਾਲੀ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ, ਮਾਨਸਾ ਅਤੇ ਬਾਘਾਪੁਰਾਣਾ ਦੀ ਤਰ੍ਹਾਂ ਮੌੜ ਵਿੱਚ ਵੀ ਆਪਣਾ ਧੱਕੇ ਨਾਲ ਚੇਅਰਮੈਨ ਬਣਾਉਣ ਦੀ ਫਿਰਾਕ ਵਿੱਚ ਹੈ।

Related Post