Chandigarh News : ਚੰਡੀਗੜ੍ਹ ਬਾਰ ਐਸੋਸੀਏਸ਼ਨ ਨੇ ਵਾਪਸ ਲਈ ਹੜਤਾਲ, ਸ਼ੁੱਕਰਵਾਰ ਤੋਂ ਮੁੜ ਕੰਮ ਤੇ ਪਰਤਣਗੇ ਵਕੀਲ

Chandigarh Bar Association : ਦੱਸ ਦਈਏ ਕਿ ਵੀਰਵਾਰ ਸ਼ਾਮ ਨੂੰ ਚੰਡੀਗੜ੍ਹ ਹਾਈ ਕੋਰਟ ਦੇ ਅਹਾਤੇ ਵਿੱਚ ਵਕੀਲਾਂ ਵਿਚਕਾਰ ਹਿੰਸਕ ਘਟਨਾ ਹੋਈ ਸੀ, ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ (BCPH) ਨੇ ਦੋ ਵਕੀਲਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਹੈ।

By  KRISHAN KUMAR SHARMA September 18th 2025 07:52 PM -- Updated: September 18th 2025 07:54 PM

Chandigarh Bar Association : ਚੰਡੀਗੜ੍ਹ ਬਾਰ ਐਸੋਸੀਏਸ਼ਨ ਦੇ ਵਕੀਲ ਸ਼ੁੱਕਰਵਾਰ ਤੋਂ ਮੁੜ ਕੰਮ ਸ਼ੁਰੂ ਕਰ ਦੇਣਗੇ। ਪੰਜਾਬ ਹਰਿਆਣਾ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਦੀ ਮੀਟਿੰਗ 'ਚ ਸਹਿਮਤੀ ਤੋਂ ਬਾਅਦ ਵਕੀਲਾਂ ਨੇ ਹੜਤਾਲ ਖਤਮ ਕਰਨ ਦਾ ਫੈਸਲਾ ਕੀਤਾ ਹੈ।

ਦੱਸ ਦਈਏ ਕਿ ਵੀਰਵਾਰ ਸ਼ਾਮ ਨੂੰ ਚੰਡੀਗੜ੍ਹ ਹਾਈ ਕੋਰਟ ਦੇ ਅਹਾਤੇ ਵਿੱਚ ਵਕੀਲਾਂ ਵਿਚਕਾਰ ਹਿੰਸਕ ਘਟਨਾ ਹੋਈ ਸੀ, ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ (BCPH) ਨੇ ਦੋ ਵਕੀਲਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਹੈ। ਘਟਨਾ ਦੇ ਰੋਸ ਵਿੱਚ ਵੀਰਵਾਰ ਨੂੰ ਵਕੀਲਾਂ ਨੇ ਆਪਣਾ ਕੰਮ ਮੁਅੱਤਲ ਕਰ ਦਿੱਤਾ।

ਬਾਰ ਕੌਂਸਲ ਦੀ ਵਿਸ਼ੇਸ਼ ਅਨੁਸ਼ਾਸਨ ਕਮੇਟੀ ਨੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਦੁਰਵਿਹਾਰ ਦਾ ਹੈ। ਵਕੀਲਾਂ ਰਵਨੀਤ ਕੌਰ ਅਤੇ ਸਿਮਰਨਜੀਤ ਸਿੰਘ ਬਲਾਸੀ ਨੇ ਖੁੱਲ੍ਹੇਆਮ ਹਾਈ ਕੋਰਟ ਬਾਰ ਐਸੋਸੀਏਸ਼ਨ (HCBA) ਦੇ ਅਹੁਦੇਦਾਰਾਂ ਅਤੇ ਹੋਰ ਮੈਂਬਰਾਂ 'ਤੇ ਹਮਲਾ ਕੀਤਾ। ਉਨ੍ਹਾਂ ਦੇ ਵਿਵਹਾਰ ਨੂੰ ਪੂਰੀ ਬਾਰ ਐਸੋਸੀਏਸ਼ਨ ਦਾ ਅਪਮਾਨ ਦੱਸਿਆ ਗਿਆ ਹੈ, ਕਿਉਂਕਿ ਉਨ੍ਹਾਂ ਨੇ ਨਾ ਸਿਰਫ ਪੇਸ਼ੇਵਰ ਮਰਿਆਦਾ ਦੀ ਉਲੰਘਣਾ ਕੀਤੀ ਬਲਕਿ ਵਕੀਲਾਂ ਅਤੇ ਜੱਜਾਂ ਵਿਰੁੱਧ ਵੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ।

ਕਮੇਟੀ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਵਕੀਲਾਂ ਦੀਆਂ ਵਾਰ-ਵਾਰ ਕੀਤੀਆਂ ਕਾਰਵਾਈਆਂ ਨਿਆਂਇਕ ਪ੍ਰਣਾਲੀ ਨੂੰ ਬਦਨਾਮ ਕਰਦੀਆਂ ਹਨ। ਉਨ੍ਹਾਂ ਨੇ ਵਕੀਲਾਂ ਅਤੇ ਜੱਜਾਂ ਵਿਰੁੱਧ ਬੇਬੁਨਿਆਦ ਦੋਸ਼ ਲਗਾਏ ਅਤੇ ਅਦਾਲਤ ਦੀ ਸ਼ਾਨ ਨੂੰ ਢਾਹ ਲਗਾਈ। ਕਮੇਟੀ ਨੇ ਦੋਵਾਂ ਵਕੀਲਾਂ ਨੂੰ ਨੋਟਿਸ ਜਾਰੀ ਕਰਕੇ 19 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।

ਘਟਨਾ ਤੋਂ ਬਾਅਦ, ਪੁਲਿਸ ਨੇ ਰਵਨੀਤ ਕੌਰ ਅਤੇ ਸਿਮਰਨਜੀਤ ਸਿੰਘ ਬਲਾਸੀ ਵਿਰੁੱਧ ਐਫਆਈਆਰ ਦਰਜ ਕੀਤੀ। ਉਨ੍ਹਾਂ 'ਤੇ ਧਾਰਾ 115(2) (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 126(2) (ਗਲਤ ਰੋਕ), 109(1) (ਕਤਲ ਦੀ ਕੋਸ਼ਿਸ਼), 351(2) (ਅਪਰਾਧਿਕ ਧਮਕੀ), ਅਤੇ 3(5) (ਸਾਂਝਾ ਇਰਾਦਾ) ਦੇ ਤਹਿਤ ਦੋਸ਼ ਲਗਾਏ ਗਏ ਹਨ।

Related Post