AAP Moga Rally : CM ਮਾਨ ਦੇ ਮੋਗਾ ਰੈਲੀ ਚ ਸ਼ਾਮਲ ਹੋਣ ਨੂੰ ਲੈ ਕੇ ਸਸਪੈਂਸ! ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਕੱਸਿਆ ਤੰਜ
CM Mann Health Update : ਰੈਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਾਮਲ ਹੋਣ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਹਾਲਾਂਕਿ, ਸੀਐਮ ਮਾਨ ਵੱਲੋਂ ਟਵੀਟ ਕਰਕੇ ਮੋਗਾ ਰੈਲੀ ਵਿੱਚ ਸ਼ਮੂਲੀਅਤ ਲਈ ਕਿਹਾ ਗਿਆ ਹੈ, ਕਿਉਂਕਿ ਬੀਤੇ ਦਿਨ ਉਹ ਸਿਹਤ ਖਰਾਬ ਹੋਣ ਕਾਰਨ ਚੈਕਅਪ ਲਈ ਮੁਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਹੋਏ ਸਨ।
AAP Moga Rally : ਆਮ ਆਦਮੀ ਪਾਰਟੀ ਪੰਜਾਬ ਅੱਜ ਮੋਗਾ ਦੇ ਕਿਲੀ ਨਿਹਾਲ ਸਿੰਘ ਵਾਲਾ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਰੈਲੀ ਕੀਤੀ ਜਾ ਰਹੀ ਹੈ, ਜਿਸ ਲਈ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਹਰਪਾਲ ਚੀਮਾ ਇੰਚਾਰਜ ਲਾਏ ਗਏ ਹਨ। ਇਸ ਰੈਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਾਮਲ ਹੋਣ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਹਾਲਾਂਕਿ, ਸੀਐਮ ਮਾਨ ਵੱਲੋਂ ਟਵੀਟ ਕਰਕੇ ਮੋਗਾ ਰੈਲੀ ਵਿੱਚ ਸ਼ਮੂਲੀਅਤ ਲਈ ਕਿਹਾ ਗਿਆ ਹੈ, ਕਿਉਂਕਿ ਬੀਤੇ ਦਿਨ ਉਹ ਸਿਹਤ ਖਰਾਬ ਹੋਣ ਕਾਰਨ ਚੈਕਅਪ ਲਈ ਮੁਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਹੋਏ ਸਨ।
ਦੱਸ ਦਈਏ ਕਿ ਮੁੱਖ ਮੰਤਰੀ ਮਾਨ, ਲੰਘੇੇ ਐਤਵਾਰ ਸਿਹਤ ਜਾਂਚ ਨੂੰ ਲੈ ਕੇ ਮੁਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਹੋਏ ਸਨ। ਇਸ ਨੂੰ ਰੁਟੀਨ ਚੈਕਅਪ ਦੱਸਿਆ ਗਿਆ ਸੀ। ਹਾਲਾਂਕਿ, ਇਸ ਲਈ ਸੀਐਮ ਮਾਨ ਦਾ ਫਾਜ਼ਿਲਕਾ ਦੌਰਾ ਰੱਦ ਗਿਆ ਸੀ। ਹਸਪਤਾਲ ਦੇ ਡਾਕਟਰਾਂ ਨੇ ਸੀਐਮ ਮਾਨ ਦਾ ਮੈਡੀਕਲ ਬੁਲੇਟਿਨ ਜਾਰੀ ਕਰਕੇ ਦੱਸਿਆ ਕਿ ਉਨ੍ਹਾਂ ਦੀਆਂ ਰਿਪੋਰਟਾਂ ਨਾਰਮਲ ਆਈਆਂ ਹਨ ਅਤੇ ਹਾਲਤ ਸਥਿਰ ਦੱਸੀ ਹੈ।

ਉਧਰ, ਸਾਰੀਆਂ ਕਿਆਸਰਾਈਆਂ ਦੇ ਵਿਚਾਲੇ ਸੀਐਮ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਜਾਣਕਾਰੀ ਦਿੰਦਿਆਂ ਲਿਖਿਆ ਕਿ ਉਹ ਮੋਗਾ ਰੈਲੀ ਵਿੱਚ ਜ਼ਰੂਰ ਸ਼ਾਮਲ ਹੋਣਗੇ।
ਸ਼੍ਰੋਮਣੀ ਅਕਾਲੀ ਦਲ ਸਮੇਤ ਭਾਜਪਾ ਨੇ ਸੀਐਮ ਮਾਨ ਦੇ ਹਸਪਤਾਲ ਦਾਖਲ ਹੋਣ 'ਤੇ ਕੱਸਿਆ ਤੰਜ
ਇੱਕ 'ਚ ਮੋਗਾ 'ਚ ਨਸ਼ਿਆਂ ਵਿਰੁੱਧ ਰੈਲੀ ਅਤੇ ਦੂਜੇ ਪਾਸੇ ਸੀਐਮ ਮਾਨ ਦੇ ਹਸਪਤਾਲ ਦਾਖਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਤਿੱਖਾ ਤੰਜ ਕੱਸਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ 'ਨਾਟਕ ਬਨਾਮ ਅਸਲੀਅਤ' ਨਾਲ ਸੰਬੋਧਨ ਕੀਤਾ।

ਉਨ੍ਹਾਂ ਲਿਖਿਆ ਕਿ ਇੱਕ ਪਾਸੇ ਮੋਗਾ 'ਚ 'ਆਪ' ਵੱਲੋਂ ਕੀਤੀ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਰੈਲੀ ਕੀਤੀ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਨਸ਼ਿਆਂ ਵਿਰੁੱਧ ਯੁੱਧ ਲੜਦਿਆਂ ਸੀਐਮ ਮਾਨ ਖੁਦ ਹਸਪਤਾਲ ਦਾਖਲ ਹੋਏ ਹਨ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸੀਐਮ ਮਾਨ ਦੀ ਸਿਹਤਯਾਬੀ ਦੀ ਅਰਦਾਸ ਵੀ ਕੀਤੀ ਗਈ।
'ਆਪ' ਡਿਪਟੀ ਸੀਐਮ ਨਹੀਂ, ਬਹੁਤ ਕੁੱਝ ਬਦਲੇਗੀ : ਸੁਨੀਲ ਜਾਖੜ
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ, ''ਮੈਨੂੰ ਮੁੱਖ ਮੰਤਰੀ ਦੀ ਬਹੁਤ ਫਿਕਰ ਹੈ ਕਿ ਜਲਦੀ ਠੀਕ ਹੋ ਕੇ ਸੂਬੇ ਦੀ ਕਮਾਂਡ ਸੰਭਾਲਣ, ਯੁੱਧ ਨਸ਼ਿਆਂ ਵਿਰੁੱਧ ਤਾਂ ਠੀਕ ਹੈ ਪਰ ਇਸ ਦੇ ਨਾਲ ਹੁਣ ਯੁੱਧ ਦਿੱਲੀ ਵਾਲਿਆਂ ਦੇ ਵਿਰੁੱਧ ਵੀ ਹੋਣਾ ਚਾਹੀਦਾ ਹੈ।''
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ, ਆਪਣੀ ਕੁਰਸੀ ਸੰਭਾਲਣ ਤੇ ਜਲਦ ਕੇਜਰੀਵਾਲ ਨੂੰ ਪੰਜਾਬ ਤੋਂ ਭਜਾਉਣ।
ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਵੱਲੋਂ ਡਿਪਟੀ ਸੀਐਮ ਲਾਉਣ ਦੀ ਚਰਚਾ 'ਤੇ ਦਾਅਵਾ ਕੀਤਾ ਕਿ ਇਕੱਲਾ ਡਿਪਟੀ ਸੀਐਮ ਨਹੀਂ, ਸਗੋਂ 'ਆਪ' ਤਾਂ ਬਹੁਤ ਕੁਝ ਬਦਲਣ ਦੀ ਤਿਆਰੀ 'ਚ ਹਨ।