CM Bhagwant Mann ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਨਿਮਰਤਾ ਆਈ : ਗੁਰਪ੍ਰੀਤ ਸਿੰਘ ਝੱਬਰ

SGPC interim committee Meeting : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਤੋਂ ਬਾਅਦ ਅੰਤਰਿਮ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ (Gurpreet Singh Jhabbar) ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਪੇਸ਼ ਹੋਏ ਤਾਂ ਉਹਨਾਂ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਨਿਮਰਤਾ ਆਈ ਹੈ

By  Shanker Badra January 16th 2026 03:53 PM

SGPC interim committee Meeting  : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਤੋਂ ਬਾਅਦ ਅੰਤਰਿਮ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ (Gurpreet Singh Jhabbar) ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਪੇਸ਼ ਹੋਏ ਤਾਂ ਉਹਨਾਂ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਨਿਮਰਤਾ ਆਈ ਹੈ।   

ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ 328 ਸਰੂਪਾਂ ਮਾਮਲੇ 'ਚ ਬੰਗਾ ਵਿਖੇ ਜੋ 169 ਸਰੂਪਾਂ ਦੀ ਗੱਲ ਕੀਤੀ ਜਾ ਰਹੀ ਹੈ, ਉਹ ਦਰਬਾਰ ਬਾਬਾ ਰਾਜਾ ਜੀ ਇੱਥੇ ਸੰਗਤਾਂ ਦੀ ਆਸਥਾ ਹੈ। ਜਿੱਥੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਚਲਦੇ ਨੇ ,ਸਿੱਟ ਦੇ ਮੈਂਬਰਾਂ ਵੱਲੋਂ ਉਸ ਥਾਂ 'ਤੇ ਵੀ ਤਲਾਸ਼ੀ ਲਈ ਗਈ। ਇਹ ਹੁਣ ਸੱਚਖੰਡ ਸਾਹਿਬ ਵਿਖੇ ਜਾ ਕੇ ਤਲਾਸ਼ੀ ਵੀ ਲੈਣਗੇ ,ਸਿੱਖ ਸੰਗਤ ਬਰਦਾਸ਼ਤ ਨਹੀਂ ਕਰੇਗੀ।

ਗੁਰਪ੍ਰੀਤ ਸਿੰਘ ਝੱਬਰ ਨੇ ਵੀ ਕਿਹਾ ਕਿ ਰੂਟੀਨ ਮੀਟਿੰਗ ਦੇ ਵਿੱਚ ਪ੍ਰਬੰਧਾਂ ਨੂੰ ਲੈ ਕੇ ਅਤੇ ਹੋਰ ਪ੍ਰਬੰਧਕ ਸੁਧਾਰ ਨੂੰ ਲੈ ਕੇ ਮੀਟਿੰਗ ਕੀਤੀ ਜਾਂਦੀ ਹੈ। ਜਿਸ ਕਾਲੇ ਬੈਗਾਂ ਦਾ ਜ਼ਿਕਰ ਕੀਤਾ ਜਾ ਰਿਹਾ, ਉਸ ਦੀ ਕੋਈ ਤੁੱਕ ਨਹੀਂ ਬਣਦੀ ਕੱਲ ਨੂੰ ਕੋਰਟ ਦੇ ਵਿੱਚ ਕੇਸ ਹੋਵੇ ਅਤੇ ਪੇਸ਼ੀ ਦੇ ਵਿੱਚ ਕੋਈ ਦੋਸ਼ੀ ਹੀ ਕਹਿ ਦੇਵੇ ਕਿ ਮੇਰੇ ਕੋਲ ਬਹੁਤ ਵੱਡੇ ਸਬੂਤ ਨੇ ਪਹਿਲੇ ਇਸ ਦਾ ਜਵਾਬ ਦਿਓ ਇਸ ਤਰ੍ਹਾਂ ਨਹੀਂ ਹੁੰਦਾ।   


Related Post