...ਤੇ ਬੇਅਦਬੀਆਂ ਖਿਲਾਫ਼ ਕਾਨੂੰਨ ਦੇ ਮੁੱਦੇ ਤੇ ਜਵਾਬ ਦੇਣ ਦੀ ਥਾਂ ਹੱਥ ਹਿਲਾਉਂਦੇ ਨਿਕਲ ਗਏ CM ਮਾਨ ਤੇ ਕੇਜਰੀਵਾਲ
ਭਾਈ ਗੁਰਪ੍ਰੀਤ ਸਿੰਘ ਨੇ ਉੱਚੀ ਆਵਾਜ਼ ਵਿਚ ਕਿਹਾ ਕਿ ਜੇ ਤੁਸੀਂ ਤਖਤ ਸਾਹਿਬ ਆਏ ਹੋ ਤਾਂ ਸਾਨੂੰ ਦੱਸ ਕੇ ਜਾਓ ਕਿ ਅੱਜ ਦੇ ਵਿਸ਼ੇਸ਼ ਇਜਲਾਸ ਵਿੱਚ ਕਾਨੂੰਨ ਲਾਗੂ ਕਿਉਂ ਨਹੀਂ ਕੀਤਾ?
ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅੱਠੇ ਪਹਿਰ ਟਹਿਲ ਸੇਵਾ ਲਹਿਰ ਦੇ ਮੁਖੀ ਭਾਈ ਗੁਰਪ੍ਰੀਤ ਸਿੰਘ ਨੇ ਬੇਅਦਬੀਆਂ ਦਾ ਕਾਨੂੰਨ ਲਾਗੂ ਨਾ ਕਰਨ ਬਾਰੇ ਕਾਰਨ ਪੁੱਛਿਆ ਦਾ ਮੁੱਖ ਮੰਤਰੀ ਹੱਥ ਹਿਲਾ ਕੇ ਬਿਨਾਂ ਕੋਈ ਜਵਾਬ ਦਿੱਤਿਆਂ ਚਲੇ ਗਏ।
ਕੈਮਰੇ 'ਚ ਕੈਦ ਹੋਇਆ ਇਹ ਵਾਕਿਆ, ਦੌਰਾਨ ਟਾਵਰ ਮੋਰਚਾ ਸਮਾਣਾ ਦੇ ਮੋਰਚਾ ਕੋਆਡੀਨੇਟਰ ਦੇ ਤੌਰ 'ਤੇ ਵੀ ਸੇਵਾਵਾਂ ਨਿਭਾ ਰਹੇ ਭਾਈ ਗੁਰਪ੍ਰੀਤ ਸਿੰਘ ਨੇ ਉੱਚੀ ਆਵਾਜ਼ ਵਿਚ ਕਿਹਾ ਕਿ ਜੇ ਤੁਸੀਂ ਤਖਤ ਸਾਹਿਬ ਆਏ ਹੋ ਤਾਂ ਸਾਨੂੰ ਦੱਸ ਕੇ ਜਾਓ ਕਿ ਅੱਜ ਦੇ ਵਿਸ਼ੇਸ਼ ਇਜਲਾਸ ਵਿੱਚ ਕਾਨੂੰਨ ਲਾਗੂ ਕਿਉਂ ਨਹੀਂ ਕੀਤਾ? ਪਰ ਕਰੜੇ ਸਰੱਖਿਆ ਘੇਰੇ ਵਿਚ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਬਿਨ੍ਹਾ ਜਵਾਬ ਦਿੱਤਿਆਂ ਚਲੇ ਗਏ। ਇਸ ਮੌਕੇ ਭਾਈ ਸਾਹਿਬ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਮੀਡੀਆ ਸਾਹਮਣੇ ਯਾਦ ਦਵਾਇਆ ਕਿ ਚੋਣਾਂ ਤੋਂ ਪਹਿਲਾਂ ਤੁਸੀਂ ਧਾਰੀਵਾਲ ਸਟੇਜ ਤੇ ਪ੍ਰੋਗਰਾਮ ਰੋਕਕੇ ਮੇਰੇ ਕੋਲੋਂ ਕਾਨੂੰਨ ਬਨਾਉਣ ਬਾਰੇ ਮੈਮੋਰੰਡਮ ਲਿਆ ਸੀ। ਪਰ ਚਾਰ ਸਾਲ ਲੰਘਣ 'ਤੇ ਵੀ ਕਾਨੂੰਨ ਲਾਗੂ ਨਹੀਂ ਹੋਇਆ।
ਇਸ ਮੌਕੇ ਮੀਡੀਏ ਨਾਲ ਗੱਲਬਾਤ ਕਰਦੇ ਹੋਏ ਭਾਈ ਗੁਰਪ੍ਰੀਤ ਸਿੰਘ ਕਿਹਾ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਰੋਕਣ ਦਾ ਕਾਨੂੰਨ ਲਾਗੂ ਹੀ ਨਹੀਂ ਕਰਨਾ ਸੀ ਤਾਂ ਵਿਧਾਨ ਸਭਾ ਨੂੰ ਅਨੰਦਪੁਰ ਸਾਹਿਬ ਲੈ ਕੇ ਆਉਣ ਦਾ ਕੀ-ਕੀ ਅਰਥ ਹੋਇਆ। ਉਹਨਾਂ ਮੀਡੀਆ ਰਾਹੀਂ ਪੰਜਾਬ ਸਰਕਾਰ ਨੂੰ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬੀ ਬਹੁਤ ਸਿਆਣੇ ਨੇ ਸਿਰਫ ਤੁਹਾਡੀਆਂ ਫਲੈਕਸਾਂ ਤੇ ਨਹੀਂ ਰੀਜਣ ਵਾਲੇ, ਗੁਰੂ ਗ੍ਰੰਥ ਸਾਹਿਬ ਸਾਨੂੰ ਜਾਨ ਤੋਂ ਵੱਧ ਪਿਆਰੇ ਨੇ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਰੋਕਣ ਲਈ ਕਾਨੂੰਨ ਵੀ ਨਹੀਂ ਲਾਗੂ ਕਰ ਸਕਦੇ ਤਾਂ ਪੰਜਾਬੀ ਤੁਹਾਨੂੰ ਕਦੀ ਵੀ ਦੁਬਾਰਾ ਮੂੰਹ ਨਹੀਂ ਲਾਉਣਗੇ।