CM ਮਾਨ ਅਤੇ ਸ਼ੈਰੀ ਆਨ ਟੌਪ ਦੀ ਟਵਿੱਟਰ ਜੰਗ ਚ ਡਾ. ਸਿੱਧੂ ਦੀ ਐਂਟਰੀ; ਖੋਲ੍ਹੇ ਸਿਆਸੀ ਪਿਟਾਰੇ ਦੇ ਰਾਜ਼
ਮੁਹਾਲੀ: ਪੰਜਾਬ ਵਿੱਚ ਪਿਛਲੇ ਦਿਨੀਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਬਿਆਨ ਤੋਂ ਬਾਅਦ ਟਿੱਪਣੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਉਨ੍ਹਾਂ ਦੇ ਦੂਜੇ ਵਿਆਹ ਨੂੰ ਲੈ ਕੇ ਟਿੱਪਣੀ ਕੀਤੀ, ਜਿਸ ਤੋਂ ਬਾਅਦ ਸੀ.ਐੱਮ. ਮਾਨ ਨੇ ਵੀ ਉਨ੍ਹਾਂ ਨੂੰ ਜਵਾਬ ਦਿੱਤਾ। ਦਰਅਸਲ ਨਵਜੋਤ ਸਿੰਘ ਸਿੱਧੂ ਨੇ ਸੀ.ਐੱਮ. ਮਾਨ 'ਤੇ ਨਿੱਜੀ ਟਿੱਪਣੀ ਕਰਦਿਆਂ ਆਪਣੇ ਅਧਿਕਾਰਤ ਅਕਾਊਂਟ 'ਸ਼ੈਰੀ ਆਨ ਟਾਪ' ਤੋਂ ਕਿਹਾ, "ਆਮ ਆਦਮੀ ਪਾਰਟੀ ਬਦਲਾਅ ਕਰਨ ਦੀ ਗੱਲ ਕਰਦੀ ਸੀ ਪਰ ਘਰਵਾਲਿਆਂ ਨੂੰ ਛੱਡ ਕੇ ਇਸ ਵਿੱਚ ਕੁਝ ਨਹੀਂ ਬਦਲਿਆ।"_52379cc4996bd67a3da8f423ecdf4e2c_1280X720.webp)
ਵਿਆਹਾਂ ਨੂੰ ਲੈ ਕੇ ਕਿਹੜਾ ਵਿਵਾਦ ਚੱਲ ਰਿਹਾ? ਜਾਣੋ
ਪੰਜਾਬ ਦੀ 'ਆਪ' ਸਰਕਾਰ ਦੇ ਕਈ ਨੇਤਾਵਾਂ ਨੇ ਹਾਲ ਹੀ 'ਚ ਵਿਆਹ ਕਰਵਾਇਆ ਨੇ, ਅਜਿਹੇ 'ਚ ਸਿਆਸਤ ਇਸ ਪੱਧਰ 'ਤੇ ਪਹੁੰਚ ਗਈ ਹੈ ਕਿ ਇਕ-ਦੂਜੇ ਦੀ ਨਿੱਜੀ ਜ਼ਿੰਦਗੀਆਂ 'ਤੇ ਵੀ ਟਿੱਪਣੀਆਂ ਦਾ ਦੌਰ ਚੱਲ ਪਿਆ। ਹਾਲ ਹੀ 'ਚ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੂਜੇ ਵਿਆਹ 'ਤੇ ਟਿੱਪਣੀ ਕੀਤੀ ਅਤੇ ਉਨ੍ਹਾਂ ਵੀ ਜਵਾਬੀ ਹਮਲੇ 'ਚ ਸਿੱਧੂ ਨੂੰ ਘੇਰ ਲਿਆ।_c260e7b4758adf564fff6f7283ce9057_1280X720.webp)
ਜਵਾਬੀ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ, "ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਆਪਣੇ ਪਿਤਾ ਦੀ ਦੂਜੀ ਪਤਨੀ ਦੇ ਬੱਚੇ ਹੋ ਅਤੇ ਜੇਕਰ ਤੁਹਾਡੇ ਪਿਤਾ ਨੇ ਧਰਮ ਪਰਿਵਰਤਨ ਨਾ ਕੀਤਾ ਹੁੰਦਾ ਤਾਂ ਤੁਸੀਂ ਵੀ ਪੈਦਾ ਨਾ ਹੁੰਦੇ।" ਦੱਸ ਦੇਈਏ ਕਿ ਇਹ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹਾਲੀ ਦੇ ਖਰੜ ਵਿੱਚ ਇੱਕ ਪ੍ਰੋਗਰਾਮ ਦੌਰਾਨ ਦਿੱਤਾ ਹੈ।
ਡਾ.ਨਵਜੋਤ ਕੌਰ ਨੇ ਵੀ ਦਿੱਤਾ ਸੀ ਜਵਾਬ
ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਨੇ ਵੀ ਆਪਣੇ ਸਹੁਰੇ ਦੇ ਦੋ ਵਿਆਹਾਂ 'ਤੇ CM ਭਗਵੰਤ ਮਾਨ ਦੇ ਟਵੀਟ ਦਾ ਜਵਾਬ ਦਿੱਤਾ। ਡਾ: ਨਵਜੋਤ ਕੌਰ ਨੇ ਲਿਖਿਆ - ਸੀ.ਐੱਮ ਭਗਵੰਤ ਮਾਨ ਜੀ ਮੈਨੂੰ ਨਹੀਂ ਲੱਗਦਾ ਕਿ ਨਵਜੋਤ ਨੇ ਤੁਹਾਡੀ ਨਿੱਜੀ ਜ਼ਿੰਦਗੀ 'ਤੇ ਗੰਭੀਰਤਾ ਨਾਲ ਟਿੱਪਣੀ ਕੀਤੀ ਹੈ ਕਿਉਂਕਿ ਸਾਨੂੰ ਇਸ ਬਾਰੇ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪਰ ਤੁਹਾਡੇ ਕੋਲ ਕੁਝ ਤੱਥ ਗਲਤ ਹਨ। ਨਵਜੋਤ ਸਿੱਧੂ ਦੇ ਪਿਤਾ ਐਡਵੋਕੇਟ ਜਨਰਲ ਪੰਜਾਬ ਭਗਵੰਤ ਸਿੰਘ ਸਿੱਧੂ ਨੇ ਸਿਰਫ ਇੱਕ ਹੀ ਵਿਆਹ ਕੀਤਾ ਸੀ।_787c8b61142b0e804609897c17d607e7_1280X720.webp)
ਕੌਰ ਨੇ ਜੰਗ-ਏ-ਟਵੀਟ 'ਚ ਕੀਤੀ ਸਿੱਧੀ ਐਂਟਰੀ?
ਇਸ ਮਗਰੋਂ ਅੱਜ ਡਾਕਟਰ ਨਵਜੋਤ ਕੌਰ ਨੇ ਇੱਕ ਹੋਰ ਟਵੀਟ ਕੀਤਾ ਤੇ ਕਿਹਾ, "CM ਭਗਵੰਤ ਮਾਨ ਮੈਂ ਅੱਜ ਤੁਹਾਡੀ ਕਿਜ਼ੋਰੀ ਦਾ ਇੱਕ ਗੁਪਤ ਰਾਜ਼ ਖੋਲ੍ਹ ਰਹੀ ਹਾਂ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਮਾਣਮੱਤੇ ਕੁਰਸੀ 'ਤੇ ਤੁਸੀਂ ਬਿਰਾਜਮਾਨ ਹੋ, ਉਹ ਤੁਹਾਡੇ ਵੱਡੇ ਭਰਾ ਨਵਜੋਤ ਸਿੱਧੂ ਨੇ ਤੁਹਾਨੂੰ ਤੋਹਫ਼ੇ ਵਜੋਂ ਦਿੱਤੀ ਹੈ। ਤੁਹਾਡੀ ਆਪਣੀ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਇਹ ਇੱਛਾ ਰੱਖਦੇ ਸਨ ਕਿ ਨਵਜੋਤ ਪੰਜਾਬ ਦੀ ਅਗਵਾਈ ਕਰਨ।"
ਉਨ੍ਹਾਂ ਅੱਗੇ ਕਿਹਾ, "ਕੇਜਰੀਵਾਲ ਨੇ ਵੱਖ-ਵੱਖ ਚੈਨਲਾਂ ਰਾਹੀਂ ਪੰਜਾਬ ਦੀ ਅਗਵਾਈ ਕਰਨ ਲਈ ਨਵਜੋਤ ਨਾਲ ਸੰਪਰਕ ਕੀਤਾ ਅਤੇ ਸਾਡੇ ਸੂਬੇ ਪ੍ਰਤੀ ਸਾਡੇ ਜਨੂੰਨ ਨੂੰ ਜਾਨਣਾ ਚਾਹਿਆ। ਨਵਜੋਤ ਆਪਣੀ ਪਾਰਟੀ ਨਾਲ ਧੋਖਾ ਨਹੀਂ ਕਰਨਾ ਚਾਹੁੰਦੇ ਸਨ ਅਤੇ ਸੋਚਦੇ ਸਨ ਕਿ ਜਦੋਂ ਪੰਜਾਬ ਨੂੰ ਉੱਚਾ ਚੁੱਕਣ ਦੀ ਰਣਨੀਤੀ ਦੀ ਗੱਲ ਆਉਂਦੀ ਹੈ ਤਾਂ 2 ਮਜ਼ਬੂਤ ਲੋਕ ਟਕਰਾ ਸਕਦੇ ਨੇ, ਇਸ ਲਈ ਉਨ੍ਹਾਂ ਤੁਹਾਨੂੰ ਇੱਕ ਮੌਕਾ ਦਿੱਤਾ।"
ਨਵਜੋਤ ਸਿੰਘ ਸਿੱਧੂ ਦੀ ਪਤਨੀ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਤੀ ਦੀ ਇੱਕੋ ਇੱਕ ਚਿੰਤਾ ਹੈ, ਉਹ ਹੈ ਪੰਜਾਬ ਦੀ ਭਲਾਈ ਅਤੇ ਇਸ ਲਈ ਆਪਣਾ ਸਭ ਕੁਝ ਕੁਰਬਾਨ ਕਰਨਾ। ਉਨ੍ਹਾਂ ਕਿਹਾ, "ਤੁਸੀਂ ਸੱਚ ਦੇ ਮਾਰਗ 'ਤੇ ਚੱਲਦੇ ਹੋ ਅਤੇ ਨਵਜੋਤ ਤੁਹਾਡਾ ਸਮਰਥਨ ਕਰੇਗਾ ਪਰ ਜਦੋਂ ਤੁਸੀਂ ਇਸ ਤੋਂ ਭਟਕੋਗੇ ਤਾਂ ਉਹ ਤੁਹਾਨੂੰ ਖੱਬੇ ਅਤੇ ਸੱਜੇ ਤੋਂ ਨਿਸ਼ਾਨਾ ਬਣਾਏਗਾ। ਸੁਨਹਿਰੀ ਪੰਜਾਬ ਬਣਾਉਣਾ ਉਸ ਦਾ ਸੁਪਨਾ ਹੈ ਅਤੇ ਉਹ ਇਸ ਨੂੰ 24 ਘੰਟੇ ਜਿਉਂਦਾ ਹੈ।"
ਹੁਣ ਵੇਖਣਾ ਇਹ ਹੋਵੇਗਾ ਕਿ CM ਮਾਨ ਇਸ ਟਵੀਟ ਦਾ ਕੀ ਜਵਾਬ ਦੇਣਗੇ।
ਇਹ ਵੀ ਪੜ੍ਹੋ: ਆਨੰਦ ਮੈਰਿਜ ਐਕਟ ਚੰਡੀਗੜ੍ਹ 'ਚ ਹੋਇਆ ਲਾਗੂ, ਤਾਂ ਪੰਜਾਬ 'ਚ ਕਿਉਂ ਨਹੀਂ? ਜਾਣੋ ਵਜ੍ਹਾ