ਪਟਿਆਲਾ ਵਿੱਚ ਸੀ.ਐੱਮ ਮਾਨ-ਕੇਜਰੀਵਾਲ ਦੀ ਰੈਲੀ, ਸੁਰੱਖਿਆ ਸਬੰਧੀ ਟ੍ਰੈਫਿਕ ਪੁਲਿਸ ਨੇ ਐਡਵਾਇਜ਼ਰੀ ਕੀਤੀ ਜਾਰੀ

ਪਟਿਆਲਾ ਟ੍ਰੈਫਿਕ ਐਡਵਾਇਜ਼ਰੀ ਦੇ ਮੁਤਾਬਿਕ ਪਟਿਆਲਾ ਸ਼ਹਿਰ ਦੀਆਂ ਮੇਨ ਸੜਕਾਂ ਦੇ ਇਸਤੇਮਾਲ ਨਾ ਕਰਨ ਦੀ ਦਿੱਤੀ ਸਲਾਹ।

By  Shameela Khan October 2nd 2023 09:01 AM -- Updated: October 2nd 2023 09:02 AM

ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਤੰਦਰੁਸਤ ਪੰਜਾਬ ਰੈਲੀ 2 ਅਕਤੂਬਰ ਨੂੰ ਪੰਜਾਬ ਦੇ ਪਟਿਆਲਾ ਵਿਖੇ ਹੋਣ ਵਾਲੀ ਹੈ। ਜਿਸ ਲਈ ਤਿਆਰੀਆਂ ਕੀਤੀਆਂ ਗਈਆਂ ਸਨ।   ਪੰਜਾਬ ਦੇ ਲੋਕਾਂ ਲਈ ਕਰੋੜਾਂ ਰੁਪਏ ਦਾ ਸਿਹਤ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਵਿੱਚ 14.50 ਕਰੋੜ ਰੁਪਏ ਦੀ ਲਾਗਤ ਵਾਲਾ ਸਿਹਤ ਪ੍ਰੋਜੈਕਟ ਸ਼ੁਰੂ ਕਰਕੇ ਕੀਤੀ ਜਾਵੇਗੀ।

ਪਟਿਆਲਾ 'ਚ ਸੀ.ਐੱਮ ਮਾਨ ਅਤੇ ਕੇਜ਼ਰੀਵਾਲ ਦੀ ਹੋਣ ਜਾ ਰਹੀ ਰੈਲੀ ਸਬੰਧੀ ਸੁਰੱਖਿਆ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ। ਜਿਸਦੇ ਚੱਲਦਿਆਂ ਟ੍ਰੈਫਿਕ ਪੁਲਿਸ ਨੇ ਐਡਵਾਇਜ਼ਰੀ ਜਾਰੀ ਕਰਕੇ ਆਮ ਲੋਕਾ ਨੂੰ ਟ੍ਰੈਫਿਕ ਦੀ ਵਰਤੋ ਸਬੰਧੀ ਸਲਾਹ ਦਿੱਤੀ ਹੈ। ਸੰਗਰੂਰ ਅਤੇ ਸਮਾਣਾ ਸਾਇਡ ਤੋਂ ਪਟਿਆਲਾ ਸ਼ਹਿਰ ਵਿੱਚ ਦਾਖ਼ਿਲ ਹੋਣ ਵਾਲੀ ਟ੍ਰੈਫ਼ਿਕ ਮੇਨ ਸ਼ਹਿਰ ਰਾਹੀਂ ਪਟਿਆਲਾ ਵਿੱਚ ਦਾਖ਼ਿਲ ਨਹੀਂ ਹੋਵੇਗੀ।

ਇਹ ਟ੍ਰੈਫਿਕ ਵਾਇਆ ਡਕਾਲਾ ਰੋਡ, ਦੇਵੀਗੜ ਰੋਡ-ਸਨੋਰ ਰੋਡ ਤੋਂ ਹੁੰਦੀ ਹੋਈ ਪਟਿਆਲਾ ਸ਼ਹਿਰ ਵਿੱਚ ਦਾਖ਼ਿਲ ਹੋਵੇਗੀ। ਜਦੋਂਕਿ ਪਟਿਆਲਾ ਤੋਂ ਸੰਗਰੂਰ ਅਤੇ ਸਮਾਣਾ ਸ਼ਹਿਰ ਨੂੰ ਜਾਣ ਵਾਲੀ ਟ੍ਰੈਫਿਕ ਵਾਇਆ ਸਨੋਰ ਰੋਡ-ਦੇਵੀਗੜ ਰੋਡ -ਡਕਾਲਾ ਰੋਡ ਰਾਹੀਂ ਜਾਵੇਗੀ। 

ਫੁਆਰਾ ਚੋਂਕ ਪਟਿਆਲਾ,  ਖੰਡਾ ਚੋਂਕ ਪਟਿਆਲਾ ਵਾਇਆ ਲੀਲਾ ਭਵਨ ਚੋਂਕ ਪਟਿਆਲਾ, ਠੀਕਰੀਵਾਲਾ ਚੋਂਕ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਥਾਣਾ ਪਸਿਆਣਾ ਨੂੰ ਜਾਣ ਵਾਲੀ ਮੇਨ ਸੜਕ ਦੀ ਵਰਤੋ ਨਾ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। 

Related Post