CM ਮਨੋਹਰ ਲਾਲ ਨੇ 'ਹਰਿਆਣਾ 'ਚ ਸਿੱਖਾਂ ਦੀ ਸੇਵਾ 'ਚ ਖੱਟਰ' ਪੁਸਤਕ ਕੀਤੀ ਜਾਰੀ

By  KRISHAN KUMAR SHARMA January 31st 2024 02:48 PM

Khattar in the service of the Sikhs in Haryana: ਮੁੱਖ ਮੰਤਰੀ ਮਨੋਹਰ ਲਾਲ ਖੱਟਰ (CM Manohar Lal Khattar) ਨੇ ਬੁੱਧਵਾਰ 'ਹਰਿਆਣਾ ਵਿੱਚ ਸਿੱਖਾਂ ਦੀ ਸੇਵਾ ਵਿੱਚ ਖੱਟਰ' ਕਿਤਾਬ ਰਿਲੀਜ਼ ਕੀਤੀ। ਦੱਸ ਦੇਈਏ ਕਿ ਇਹ ਪ੍ਰੋਗਰਾਮ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਗਿਆ। ਮੁੱਖ ਮੰਤਰੀ ਮਨੋਹਰ ਲਾਲ ਚੰਡੀਗੜ੍ਹ ਤੋਂ ਜਨ ਸ਼ਤਾਬਦੀ ਟਰੇਨ ਰਾਹੀਂ ਕੁਰੂਕਸ਼ੇਤਰ ਲਈ ਰਵਾਨਾ ਹੋਏ।

'ਇਤਿਹਾਸ ਨੂੰ ਪੜ੍ਹਨਾ ਹੀ ਨਹੀਂ, ਸਗੋਂ ਲਾਗੂ ਵੀ ਕਰਨਾ ਜ਼ਰੂਰੀ'

ਇਸ ਮੌਕੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਿੱਖ ਗੁਰੂਆਂ ਦੇ ਇਤਿਹਾਸ ਨੂੰ ਸਿਰਫ਼ ਪੜ੍ਹਨ ਨਾਲ ਕੋਈ ਭਲਾ ਨਹੀਂ ਹੋਵੇਗਾ, ਇਨ੍ਹਾਂ ਨੂੰ ਲਾਗੂ ਕਰਨਾ ਹੋਵੇਗਾ। ਸਾਨੂੰ ਗੁਰੂ ਸਾਹਿਬਾਨ ਵੱਲੋਂ ਦਿੱਤੇ ਸੰਦੇਸ਼ਾਂ ਨੂੰ ਮੰਨ ਕੇ ਲਾਗੂ ਕਰਨਾ ਹੋਵੇਗਾ। ਸਾਨੂੰ ਸਮਾਜ ਸੇਵਾ ਵਿੱਚ ਅੱਗੇ ਆਉਣਾ ਹੋਵੇਗਾ ਅਤੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੋਵੇਗਾ।

ਇਹ ਪੁਸਤਕ ਪੰਜਾਬ ਯੂਨੀਵਰਸਿਟੀ, ਪਟਿਆਲਾ ਦੇ ਪ੍ਰਸ਼ਾਸਕ ਅਤੇ ਲੇਖਕ ਡਾ: ਪ੍ਰਭਲੀਨ ਸਿੰਘ ਵੱਲੋਂ ਲਿਖੀ ਗਈ ਹੈ। ਮੁੱਖ ਮੰਤਰੀ ਕਿਤਾਬ ਦੇ ਸਿਰਲੇਖ 'ਤੇ ਨਾਰਾਜ਼ ਵੀ ਵਿਖਾਈ ਦਿੱਤੇ। ਉਨ੍ਹਾਂ ਪੁਸਤਕ ਦੇ ਲੇਖਕ ਨੂੰ ਸਿਰਲੇਖ ਬਦਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਸਾਰੀਆਂ ਜਾਤਾਂ ਅਤੇ ਧਰਮਾਂ ਲਈ ਕੰਮ ਕਰ ਰਹੇ ਹਨ। ਕਿਤਾਬ ਦੇ ਟਾਈਟਲ ਤੋਂ ਇਹ ਜਾਪਦਾ ਹੈ ਕਿ ਮੈਂ ਕਿਸੇ ਖਾਸ ਸਮਾਜ ਲਈ ਕੰਮ ਕਰ ਰਿਹਾ ਹਾਂ। ਇਸ ਲਈ 'ਮਨੋਹਰ ਲਾਲ ਗੁਰਬਾਣੀ ਦੀ ਸੇਵਾ ਵਿੱਚ' ਟਾਈਟਲ ਹੋਵੇ ਤਾਂ ਹੋਰ ਵੀ ਚੰਗਾ ਹੋਵੇਗਾ।

ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ‘ਹਰਿਆਣਾ ਵਿੱਚ ਸਿੱਖਾਂ ਦੀ ਸੇਵਾ ਵਿੱਚ ਖੱਟਰ ਪੁਸਤਕ’ ਦਾ ਰਿਲੀਜ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਸਬੰਧੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਸਿੱਖ ਕੌਮ ਲਈ ਕਈ ਕੰਮ ਕੀਤੇ ਹਨ।

Related Post