ਸਿਟੀ ਬਿਊਟੀਫੁਲ 'ਚ ਹੁਣ ਬਾਗਬਾਨੀ ਕੂੜੇ ਨਾਲ ਬਣੇਗਾ ਜਲਣਸ਼ੀਲ ਈਂਧਣ

3BRD 'ਚ ਬਣੇ ਇਸ ਪਲਾਂਟ ਵਿੱਚ ਸ਼ਰੈਡਰ ਦੀ ਮਦਦ ਨਾਲ ਦਰੱਖਤਾਂ ਦੀਆਂ ਵੱਡੀਆਂ ਟਾਹਣੀਆਂ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਇਨ੍ਹਾਂ 'ਚੋਂ ਨਮੀ ਦੂਰ ਕਰ ਆਕਾਰ ਦਿੱਤਾ ਜਾਵੇਗਾ। ਜਿਸਨੂੰ ਬਾਅਦ ਵਿੱਚ ਭੱਠੀਆਂ 'ਚ ਬਾਲਣ ਵਜੋਂ ਵੇਚਿਆ ਜਾਵੇਗਾ।

By  Jasmeet Singh January 10th 2023 12:56 PM -- Updated: January 10th 2023 12:59 PM

ਚੰਡੀਗੜ੍ਹ, 10 ਜਨਵਰੀ: ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਦੇ ਬਾਗਬਾਨੀ ਕੂੜੇ ਤੋਂ ਕਮਾਈ ਕਰਨਾ ਦਾ ਸਾਧਨ ਜੋੜ ਲਿਆ ਹੈ। ਸਿਟੀ ਬਿਊਟੀਫੁਲ ਪ੍ਰਸ਼ਾਸਨ ਹੁਣ ਸ਼ਹਿਰ ਦੇ ਬਾਗਬਾਨੀ ਕੂੜੇ ਜਿਵੇਂ ਕਿ ਸੁੱਕੇ ਪੱਤਿਆਂ, ਟਹਿਣੀਆਂ, ਝਾੜੀਆਂ ਆਦਿ ਨੂੰ ਪ੍ਰੋਸੈਸ ਕਰ ਬਾਲਣ ਦੇ ਦੇ ਰੂਪ 'ਚ ਵੇਚੇਗਾ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਸੰਸਦ ਮੈਂਬਰ ਕਿਰਨ ਖੇਰ ਦੀ ਹਾਜ਼ਰੀ ਵਿੱਚ 3BRD ਵਿਖੇ ਬਾਗਬਾਨੀ ਵੇਸਟ ਪਲਾਂਟ ਦਾ ਉਦਘਾਟਨ ਕੀਤਾ। ਇਸ ਦੌਰਾਨ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ, ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ, ਸਕੱਤਰ ਸਥਾਨਕ ਸਰਕਾਰ ਨਿਤਿਨ ਯਾਦਵ ਅਤੇ ਇਲਾਕਾ ਕੌਂਸਲਰ ਨੇਹਾ ਵੀ ਮੌਜੂਦ ਰਹੇ।

ਇਹ ਵੀ ਪੜ੍ਹੋ: ICICI ਬੈਂਕ ਦੀ ਸਾਬਕਾ ਸੀਈਓ ਚੰਦਾ ਕੋਚਰ ਜੇਲ੍ਹ 'ਚੋਂ ਰਿਹਾਅ, ਬੰਬੇ ਹਾਈ ਕੋਰਟ ਨੇ ਦਿੱਤੀ ਜ਼ਮਾਨਤ

3BRD 'ਚ ਬਣੇ ਇਸ ਪਲਾਂਟ ਵਿੱਚ ਸ਼ਰੈਡਰ ਦੀ ਮਦਦ ਨਾਲ ਦਰੱਖਤਾਂ ਦੀਆਂ ਵੱਡੀਆਂ ਟਾਹਣੀਆਂ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਇਨ੍ਹਾਂ 'ਚੋਂ ਨਮੀ ਦੂਰ ਕਰ ਆਕਾਰ ਦਿੱਤਾ ਜਾਵੇਗਾ। ਜਿਸਨੂੰ ਬਾਅਦ ਵਿੱਚ ਭੱਠੀਆਂ 'ਚ ਬਾਲਣ ਵਜੋਂ ਵੇਚਿਆ ਜਾਵੇਗਾ। ਦੱਸਣਯੋਗ ਹੈ ਕਿ 'ਗਰੀਨ ਸਿਟੀ' ਦੇ ਨਾਂਅ ਨਾਲ ਮਸ਼ਹੂਰ ਚੰਡੀਗੜ੍ਹ ਵਿੱਚ ਪਤਝੜ ਅਤੇ ਮਾਨਸੂਨ ਦੇ ਮੌਸਮ ਵਿੱਚ ਦਰੱਖਤਾਂ ਤੋਂ ਪੱਤੇ ਡਿੱਗਣ ਅਤੇ ਭਾਰੀ ਟਹਿਣੀਆਂ ਕਾਰਨ ਬਾਗਬਾਨੀ ਰਹਿੰਦ-ਖੂੰਹਦ ਦੇ ਢੇਰ ਲੱਗ ਜਾਂਦੇ ਹਨ। 


ਚੰਡੀਗੜ੍ਹ ਨਗਰ ਨਿਗਮ ਨੇ ਹੁਣ ਇਸ ਕੂੜੇ ਨੂੰ ਬਿਹਤਰ ਤਰੀਕੇ ਨਾਲ ਪ੍ਰੋਸੈਸ ਕਰਨ ਲਈ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ। ਪ੍ਰਸ਼ਾਸਨ ਦਾ ਕਹਿਣਾ ਕਿ ਪਤਝੜ ਅਤੇ ਬਸੰਤ ਰੁੱਤ ਵਿੱਚ ਕਰੀਬ 20 ਟਨ ਬਾਗਬਾਨੀ ਕੂੜਾ ਸ਼ਹਿਰ ਵਿੱਚ ਖਿੱਲਰਿਆ ਰਹਿੰਦਾ ਹੈ ਅਤੇ ਉਨ੍ਹਾਂ ਵੱਲੋਂ ਸਥਾਪਿਤ ਇਸ ਨਵੇਂ ਪਲਾਂਟ ਦੀ ਰੋਜ਼ਾਨਾ 30 ਟਨ ਅਜਿਹੇ ਕੂੜੇ ਨੂੰ ਪ੍ਰੋਸੈਸ ਕਰਨ ਦੀ ਸਮਰੱਥਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਮੁੜ ਵਾਪਰੀ ਵੱਡੀ ਘਟਨਾ, ਲੁਟੇਰਿਆਂ ਵੱਲੋਂ ਪੁਲਿਸ ਮੁਲਾਜ਼ਮ ਦਾ ਕਤਲ

ਇਹ ਪ੍ਰੋਸੈਸਿੰਗ ਪਲਾਂਟ 3BRD ਵਿੱਚ ਮੌਜੂਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਨੇੜੇ ਬਣਾਇਆ ਗਿਆ ਹੈ। 3.5 ਕਰੋੜ ਰੁਪਏ ਦੀ ਲਾਗਤ ਨਾਲ ਲਾਏ ਗਏ ਇਸ ਪ੍ਰਾਜੈਕਟ ਵਿੱਚ ਚਾਰਦੀਵਾਰੀ ਅਤੇ ਸ਼ੈੱਡ ਸ਼ਾਮਲ ਹਨ। ਪਲਾਂਟ ਨੂੰ ਨਗਰ ਨਿਗਮ ਖੁਦ ਚਲਾਏਗਾ ਜਦਕਿ ਇੱਥੇ ਮਜ਼ਦੂਰਾਂ ਨੂੰ ਠੇਕੇ ਰਾਹੀਂ ਰੱਖਿਆ ਜਾਵੇਗਾ।

Related Post