ਕਾਂਗਰਸ ਨੇ ਪੰਜਾਬ ਦੀਆਂ 2 ਹੋਰ ਲੋਕ ਸਭਾ ਸੀਟਾਂ ਤੇ ਉਮੀਦਵਾਰਾਂ ਦਾ ਕੀਤਾ ਐਲਾਨ

ਕਾਂਗਰਸ ਨੇ ਦੋਵਾਂ ਸੀਟਾਂ 'ਤੇ ਔਰਤ ਉਮੀਦਵਾਰਾਂ 'ਤੇ ਆਪਣਾ ਦਾਅ ਖੇਡਿਆ ਹੈ। ਲੋਕ ਸਭਾ ਸੀਟ ਫਰੀਦਕੋਟ (ਰਾਖਵੀਂ) ਤੋਂ ਅਮਰਜੀਤ ਕੌਰ ਸਾਹੋਕੇ ਅਤੇ ਹੁਸ਼ਿਆਰਪੁਰ (ਰਾਖਵੀਂ) ਤੋਂ ਯਾਮਿਨੀ ਗੋਮਰ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।

By  KRISHAN KUMAR SHARMA April 22nd 2024 08:38 PM -- Updated: April 22nd 2024 08:57 PM

Lok Sabha Election 2024: ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ ਦੋ ਹੋਰ ਸੀਟਾਂ ਦਾ ਐਲਾਨ ਕਰ ਦਿੱਤਾ ਹੈ। ਫ਼ਰੀਦਕੋਟ ਅਤੇ ਹੁਸ਼ਿਆਰਪੁਰ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਨੇ ਦੋਵਾਂ ਸੀਟਾਂ 'ਤੇ ਔਰਤ ਉਮੀਦਵਾਰਾਂ 'ਤੇ ਆਪਣਾ ਦਾਅ ਖੇਡਿਆ ਹੈ।

ਲੋਕ ਸਭਾ ਸੀਟ ਫਰੀਦਕੋਟ (ਰਾਖਵੀਂ) ਤੋਂ ਅਮਰਜੀਤ ਕੌਰ ਸਾਹੋਕੇ ਅਤੇ ਹੁਸ਼ਿਆਰਪੁਰ (ਰਾਖਵੀਂ) ਤੋਂ ਯਾਮਿਨੀ ਗੋਮਰ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।

ਮੁਹੰਮਦ ਸਦੀਕ ਦੀ ਕੱਟੀ ਟਿਕਟ

ਪਾਰਟੀ ਨੇ ਇਸ ਵਾਰ ਫਰੀਦਕੋਟ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਮੌਜੂਦਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੀ ਟਿਕਟ ਕੱਟ ਦਿੱਤੀ ਹੈ, ਜਿਨ੍ਹਾਂ ਦੀ ਥਾਂ ਅਮਰਜੀਤ ਕੌਰ ਸਾਹੋਕੇ ਨੂੰ ਉਮੀਦਵਾਰ ਐਲਾਨਿਆ ਗਿਆ ਹੈ।


ਦੂਜੇ ਪਾਸੇ ਹੁਸ਼ਿਆਰਪੁਰ ਤੋਂ 2016 'ਚ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਈ ਯਾਮਿਨੀ ਗੋਮਰ ਨੂੰ ਟਿਕਟ ਦਿੱਤੀ ਗਈ ਹੈ। ਗੋਮਰ ਇਸ ਤੋਂ ਪਹਿਲਾਂ 2014 'ਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜ ਚੁੱਕੀ ਹੈ। ਹਾਲਾਂਕਿ ਉਸ ਸਮੇਂ ਉਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ।

ਕਾਂਗਰਸ ਪਾਰਟੀ ਵੱਲੋਂ ਸੋਮਵਾਰ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਵਿੱਚ ਬਿਹਾਰ ਅਤੇ ਪੰਜਾਬ ਲਈ 7 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

Related Post