ਕਾਂਗਰਸੀ ਆਗੂ ਨੇ ਕੰਗਨਾ ਰਣੌਤ 'ਤੇ ਕੀਤੀ ਵਿਵਾਦਤ ਟਿੱਪਣੀ, BJP 'ਚ ਤਿੱਖਾ ਰੋਸ, ਜਾਣੋ ਪੂਰਾ ਮਾਮਲਾ

By  KRISHAN KUMAR SHARMA March 26th 2024 08:40 AM -- Updated: March 26th 2024 08:55 AM

Supriya shrinate controversial comment on Kangana Ranaut: ਕਾਂਗਰਸੀ (Congress) ਆਗੂ ਸੁਪਰੀਆ ਸ਼੍ਰੀਨੇਤ ਦੀ ਭਾਜਪਾ ਆਗੂ ਕੰਗਨਾ ਰਣੌਤ ਨੂੰ ਲੈ ਕੇ ਇੱਕ ਵਿਵਾਦਤ ਟਿੱਪਣੀ ਸਾਹਮਣੇ ਆਈ ਹੈ, ਜਿਸ ਨਾਲ ਭਾਜਪਾ (BJP) ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਹਾਲਾਂਕਿ ਟਿੱਪਣੀ ਤੋਂ ਬਾਅਦ ਕਾਂਗਰਸੀ ਆਗੂ ਨੇ ਇਸ 'ਤੇ ਸਫ਼ਾਈ ਦਿੱਤੀ ਹੈ ਅਤੇ ਇਸ ਪੈਰੋਡੀ ਅਕਾਊਂਟ ਤੋਂ ਲਿਖਿਆ ਹੋਇਆ ਦੱਸਿਆ ਹੈ। ਉਧਰ, ਕੰਗਨਾ ਰਣੌਤ ਨੇ ਵੀ ਇਸ ਸਬੰਧੀ ਸੁਪਰੀਆ ਨੂੰ ਟਵਿੱਟਰ ਐਕਸ ਅਕਾਊਂਟ 'ਤੇ ਜਵਾਬ ਦਿੱਤਾ ਹੈ।

ਦੱਸ ਦਈਏ ਕਿ ਭਾਜਪਾ ਨੇ ਕੰਗਨਾ ਰਣੌਤ ਨੂੰ ਲੋਕ ਸਭਾ ਚੋਣਾਂ ਲਈ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇਤਾ ਦੇ ਸੋਸ਼ਲ ਮੀਡੀਆ ਅਕਾਉਂਟ ਤੋਂ ਇੱਕ ਪੋਸਟ ਵਿੱਚ ਕੰਗਨਾ ਦੀ ਇੱਕ ਤਸਵੀਰ ਨੂੰ ਅਪਮਾਨਜਨਕ ਕੈਪਸ਼ਨ ਨਾਲ ਸਾਂਝਾ ਕੀਤਾ ਗਿਆ ਸੀ। ਸੁਪਰੀਆ ਨੇ ਕੰਗਨਾ ਰਣੌਤ ਦੇ ਸਬੰਧ 'ਚ ਲਿਖਿਆ, ''ਕਿਆ ਭਾਅ ਚੱਲ ਰਿਹਾ ਹੈ ਮੰਡੀ 'ਚ ਕੋਈ ਦੱਸੇਗਾ?'' ਹਾਲਾਂਕਿ ਦੂਜੇ ਪਾਸੇ ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖਾਤੇ ਦਾ ਐਕਸੈਸ ਕਿਸੇ ਹੋਰ ਕੋਲ ਚਲਾ ਗਿਆ ਸੀ, ਜਿਸ ਕਾਰਨ ਇਹ ਗਲਤੀ ਹੋਈ। ਸ਼੍ਰੀਨੇਤ ਨੇ ਦਾਅਵਾ ਕੀਤਾ ਹੈ ਕਿ ਉਸਨੇ ਖੁਦ ਇਹ ਪੋਸਟ ਨਹੀਂ ਕੀਤਾ ਹੈ।

ਉਨ੍ਹਾਂ ਆਪਣੀ ਪੋਸਟ 'ਚ ਲਿਖਿਆ, ''ਬਹੁਤ ਸਾਰੇ ਲੋਕਾਂ ਕੋਲ ਮੇਰੇ ਫੇਸਬੁੱਕ ਅਤੇ ਇੰਸਟਾਗ੍ਰਾਮ ਖਾਤਿਆਂ ਤੱਕ ਪਹੁੰਚ ਹੈ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਅੱਜ ਬਹੁਤ ਹੀ ਘਿਨਾਉਣੀ ਅਤੇ ਇਤਰਾਜ਼ਯੋਗ ਪੋਸਟ ਪਾਈ ਸੀ। ਜਿਵੇਂ ਹੀ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਂ ਉਸ ਪੋਸਟ ਨੂੰ ਹਟਾ ਦਿੱਤਾ। ਜੋ ਵੀ ਮੈਨੂੰ ਜਾਣਦਾ ਹੈ, ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੈਂ ਕਿਸੇ ਵੀ ਔਰਤ ਬਾਰੇ ਘਟੀਆ ਨਿੱਜੀ ਟਿੱਪਣੀ ਨਹੀਂ ਕਰਦੀ।''

ਦੂਜੇ ਪਾਸੇ ਭਾਜਪਾ ਆਗੂਆਂ 'ਚ ਇਸ ਟਿੱਪਣੀ ਨੂੰ ਲੈ ਕੇ ਕਾਂਗਰਸ ਵਿਰੁੱਧ ਤਿੱਖਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਭਾਰਤੀ ਜਨਤਾ ਯੁਵਾ ਮੋਰਚਾ ਦੇ ਕੌਮੀ ਸਕੱਤਰ ਤੇਜਿੰਦਰ ਬੱਗਾ ਨੇ ਕਿਹਾ ਕਿ ਕਾਂਗਰਸ ਦਾ ਔਰਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਰਾਹੁਲ ਗਾਂਧੀ ਦੀ ਕਰੀਬੀ ਸੁਪਰੀਆ ਨੇ ਕਾਂਗਰਸ ਦਾ ਨਹਿਰੂਵਾਦੀ ਚਿਹਰਾ ਦਿਖਾਇਆ ਹੈ। ਭਾਜਪਾ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਇਹ ਘਿਣਾਉਣੇ ਤੋਂ ਉਪਰ ਦੀ ਗੱਲ ਹੈ। ਕੰਗਨਾ ਰਣੌਤ 'ਤੇ ਅਜਿਹੀਆਂ ਟਿੱਪਣੀਆਂ ਬਹੁਤ ਸ਼ਰਮਨਾਕ ਹਨ।

ਉਧਰ, ਕੰਗਨਾ ਰਣੌਤ ਨੇ ਵੀ ਸੁਪਰੀਆ ਸ਼੍ਰੀਨੇਤ ਨੂੰ ਜਵਾਬ ਦਿੱਤਾ ਹੈ। ਕੰਗਨਾ ਨੇ ਕਿਹਾ ਕਿ ਹਰ ਔਰਤ ਆਪਣੀ ਇੱਜ਼ਤ ਦੀ ਹੱਕਦਾਰ ਹੈ।

ਭਾਜਪਾ ਆਗੂਆਂ ਨੇ ਇਹ ਮਾਮਲਾ NCW ਦੇ ਧਿਆਨ ਵਿੱਚ ਵੀ ਲਿਆਦਾ ਹੈ। ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਕਿਹਾ ਕਿ ਉਹ ਇਸ ਸਬੰਧੀ ਚੋਣ ਕਮਿਸ਼ਨ ਨਾਲ ਸੰਪਰਕ ਕਰਨਗੇ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਦੇ ਖਿਲਾਫ ਕੀਤੀ ਗਈ ਟਿੱਪਣੀ ਲਈ ਕਮਿਸ਼ਨ ਕਾਂਗਰਸ ਨੇਤਾ ਸੁਪ੍ਰਿਆ ਸ਼੍ਰੀਨੇਤ ਦੇ ਖਿਲਾਫ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

Related Post