ਸਿੱਖਾਂ ਲਈ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਣ ਬਾਰੇ ਵਿਵਾਦਤ ਹੁਕਮ ਲਿਆ ਵਾਪਸ, ਜਾਣੋ ਪੂਰਾ ਮਾਮਲਾ

By  Ravinder Singh December 21st 2022 02:06 PM -- Updated: December 21st 2022 02:10 PM

ਨਵੀਂ ਦਿੱਲੀ : ਦਿੱਲੀ ਵਿਚ ਰੋਹਿਣੀ ਦੇ ਐਸਡੀਐਮ ਵੱਲੋਂ ਸਿੱਖਾਂ ਲਈ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਲਈ ਸਮਾਂ ਹੱਦ ਨਿਸ਼ਚਿਤ ਕਰਨ ਦੇ ਜਾਰੀ ਵਿਵਾਦਗ੍ਰਸਤ ਹੁਕਮ ਵਾਪਸ ਲੈ ਗਏ ਹਨ। ਸਿੱਖਾਂ ਵਿਚ ਫੈਲੇ ਰੋਸ ਕਾਰਨ ਇਹ ਹੁਕਮ ਜ਼ਿਲ੍ਹਾ ਮੈਜਿਸਟ੍ਰੇਟ ਚੇਸ਼ਠਾ ਯਾਦਵ ਨੇ ਵਾਪਸ ਲਏ ਹਨ।

ਉਨ੍ਹਾਂ ਵੱਲੋਂ 20 ਦਸੰਬਰ ਨੂੰ ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਐਸਡੀਐਮ ਰੋਹਿਣੀ ਵੱਲੋਂ ਜਾਰੀ ਹੁਕਮਾਂ ਬਾਰੇ ਇਹ ਵਿਚਾਰਿਆ ਗਿਆ ਹੈ ਕਿ ਇਸ ਨਾਲ ਵੱਖ-ਵੱਖ ਫਿਰਕਿਆਂ ਵਿਚ ਬਣੀ ਆਪਸੀ ਸਾਂਝੀ ਪ੍ਰਭਾਵਿਤ ਹੋ ਸਕਦੀ ਹੈ ਤੇ ਅਮਨ ਕਾਨੂੰਨ ਵਿਵਸਥਾ ਖ਼ਤਰੇ ਵਿਚ ਪੈ ਸਕਦੀ ਹੈ, ਇਸ ਲਈ ਇਹ ਹੁਕਮ ਵਾਪਸ ਲਏ ਜਾਂਦੇ ਹਨ।

ਇਹ ਪੜ੍ਹੋ : ਬਲਜੀਤ ਸਿੰਘ ਦਾਦੂਵਾਲ ਨੂੰ ਵੱਡਾ ਝਟਕਾ, ਮਹੰਤ ਕਰਮਜੀਤ ਸਿੰਘ ਬਣੇ HSGPC ਦੇ ਨਵੇਂ ਪ੍ਰਧਾਨ

ਕਾਬਿਲੇਗੌਰ ਹੈ ਕਿ ਐਸਡੀਐਮ ਨੇ ਆਪਣੇ ਹੁਕਮਾਂ ਵਿਚ ਕਿਹਾ ਸੀ ਕਿ ਗੁਰਦੁਆਰਾ ਸਾਹਿਬ ਵਿਚ ਸਿਰਫ 10 ਸ਼ਰਧਾਲੂ ਹਾਜ਼ਰ ਹੋ ਸਕਦੇ ਹਨ। ਪੁਰਸ਼ ਰਾਤ ਨੂੰ ਕੁਝ ਸਮੇਂ ਲਈ ਤੇ ਬੀਬੀਆਂ ਦੁਪਹਿਰ ਬਾਅਦ ਕੁਝ ਸਮੇਂ ਲਈ ਨਤਮਸਤਕ ਹੋ ਸਕਦੀਆਂ ਹਨ।

Related Post