ਸ਼ੁਤਰਾਣਾ ਤੋਂ AAP ਵਿਧਾਇਕ ਕੁਲਵੰਤ ਬਾਜ਼ੀਗਰ ਦਾ ਵਿਵਾਦਿਤ ਬਿਆਨ ; ਸ਼ਰੇਆਮ ਚੋਣਾਂ ’ਚ ਧੱਕਾ ਕਰਨ ਦੀ ਆਖੀ ਗੱਲ੍ਹ ! ਦੇਖੋ ਵੀਡੀਓ
ਦਰਅਸਲ ਵਿਧਾਇਕ ਕੁਲਵੰਤ ਬਾਜ਼ੀਗਰ ਵਾਇਰਲ ਵੀਡੀਓ ’ਚ ਸ਼ਰੇਆਮ ਚੋਣਾਂ ’ਚ ਧੱਕਾ ਕਰਨ ਦੀ ਗੱਲ ਕਹਿ ਰਹੇ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਬਾਜ਼ੀਗਰ ਚੋਣ ਪ੍ਰਚਾਰ ਦੌਰਾਨ ਕਰ ਰਹੇ ਸੀ ਇਸ ਦੌਰਾਨ ਉਨ੍ਹਾਂ ਵੱਲੋਂ ਇਹ ਬਿਆਨ ਦਿੱਤਾ ਗਿਆ।
ਪੰਜਾਬ ’ਚ ਇਸ ਸਮੇਂ ਚੋਣਾਂ ਦੇ ਚੱਲਦੇ ਮਾਹੌਲ ਕਾਫੀ ਭਖਿਆ ਹੋਇਆ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਵਿਵਾਦਿਤ ਬਿਆਨ ਦਿੱਤਾ ਗਿਆ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।
ਦਰਅਸਲ ਵਿਧਾਇਕ ਕੁਲਵੰਤ ਬਾਜ਼ੀਗਰ ਵਾਇਰਲ ਵੀਡੀਓ ’ਚ ਸ਼ਰੇਆਮ ਚੋਣਾਂ ’ਚ ਧੱਕਾ ਕਰਨ ਦੀ ਗੱਲ ਕਹਿ ਰਹੇ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਬਾਜ਼ੀਗਰ ਚੋਣ ਪ੍ਰਚਾਰ ਦੌਰਾਨ ਕਰ ਰਹੇ ਸੀ ਇਸ ਦੌਰਾਨ ਉਨ੍ਹਾਂ ਵੱਲੋਂ ਇਹ ਬਿਆਨ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਵਿਰੋਧੀ ਉਮੀਦਵਾਰ ਬੈਠ ਜਾਣ ਉਨ੍ਹਾਂ ਨੇ ਜਿੱਤਣਾ ਤਾਂ ਹੈ ਨਹੀਂ। ਜੇ ਕੋਈ ਕਸਰ ਰਹਿ ਗਈ ਤਾਂ ਅਸੀਂ ਦਰਵਾਜ਼ੇ ਬੰਦ ਕਰਕੇ ਪੂਰੀ ਕਰ ਦਿਆਂਗੇ। ਵਿਧਾਇਕ ਦਾ ਇਹ ਵੀਡੀਓ ਅੱਗ ਦੇ ਵਾਂਗ ਸੋਸ਼ਲ ਮੀਡੀਆ ’ਤੇ ਫੈਲ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਵੀਡੀਓ ਆਪਣੇ ਸੋਸ਼ਲ ਮੀਡੀਆ ’ਤੇ ਸਾਂਝੀ ਕਰਕੇ ਮੌਜੂਦਾ ਸਰਕਾਰ ਦੀ ਕਾਰਗੁਜਾਰੀ ’ਤੇ ਸਵਾਲ ਚੁੱਕੇ ਗਏ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਕਹਿੰਦਾ ਸੀ ਵਿਰੋਧੀਆਂ ਕੋਲ ਬੰਦੇ ਨਹੀਂ… ਫਿਰ ਬੂਥ ਕੈਪਚਰਿੰਗ ਦੀ ਨੌਬਤ ਕਿਉਂ ਆ ਗਈ? ਕੀ ਆਮ ਆਦਮੀ ਪਾਰਟੀ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਰਹੀ ਹੈ?
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਵਿਰੋਧੀਆਂ ਕੋਲ ਬੰਦੇ ਹੀ ਨਹੀਂ, ਜਿਵੇਂ ਭਗਵੰਤ ਮਾਨ ਦਾਅਵਾ ਕਰਦਾ ਹੈ, ਤਾਂ ਫਿਰ ਬੂਥ ਕੈਪਚਰਿੰਗ ਦੀਆਂ ਗੱਲਾਂ ਕਿਉਂ ਹੋ ਰਹੀਆਂ ਹਨ? ਕੀ ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਸਾਫ਼ ਨਜ਼ਰ ਆ ਰਹੀ ਹੈ? ਪੰਜਾਬ ਵਿੱਚ ਹੁਣ “ਸਾਮ ਦਾਮ ਦੰਡ ਭੇਦ” ਅਤੇ ਦਿੱਲੀ ਵਾਲੇ ਸਿਸੋਦੀਆ ਦਾ ਧੱਕੇਸ਼ਾਹੀ ਮਾਡਲ ਲਾਗੂ ਕੀਤਾ ਜਾ ਰਿਹਾ ਹੈ?
ਅਕਾਲੀ ਆਗੂ ਨੇ ਅੱਗੇ ਕਿਹਾ ਕਿ ਇਸ ਵਾਇਰਲ ਵੀਡੀਓ ਵਿੱਚ ਆਮ ਆਦਮੀ ਪਾਰਟੀ ਵਿਧਾਇਕ ਕੁਲਵੰਤ ਬਾਜੀਗਰ ਵੱਲੋਂ ਐਮਸੀ ਚੋਣਾਂ ਪਾਤੜਾਂ ਵਿੱਚ ਬੂਥ ਕੈਪਚਰਿੰਗ ਬਾਰੇ ਗੱਲ ਕਰਨ ਦੇ ਗੰਭੀਰ ਦੋਸ਼ ਸਾਹਮਣੇ ਆਏ ਹਨ। ਲੋਕਤੰਤਰ ਵਿੱਚ ਲੋਕਾਂ ਦੇ ਵੋਟ ਨਾਲ ਜਿੱਤਿਆ ਜਾਂਦਾ ਹੈ, ਡਰ, ਦਬਾਅ ਅਤੇ ਬੂਥ ਕੈਪਚਰਿੰਗ ਨਾਲ ਨਹੀਂ।
ਭਗਵੰਤ ਮਾਨ ਪੰਜਾਬ ਨੂੰ ਦੱਸੇ —ਕੀ ਇਹੀ ਤੁਹਾਡਾ “ਬਦਲਾਵ” ਮਾਡਲ ਹੈ? ਚੋਣ ਕਮਿਸ਼ਨ ਤੁਰੰਤ ਇਸ ਵਿਧਾਇਕ ਉਪਰ ਪਰਚਾ ਦਰਜ ਕਰ ਕਾਰਵਾਈ ਕਰੇ ਅਤੇ ਪੰਜਾਬ ਵਿੱਚ ਨਿਰਪੱਖ ਚੋਣਾਂ ਯਕੀਨੀ ਬਣਾਏ।
ਦੂਜੇ ਪਾਸੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਵਿਧਾਇਕ ਦੇ ਬਿਆਨਾਂ ਤੋਂ ਸਾਫ ਹੈ ਕਿ ਚੋਣਾਂ ਲੁੱਟਣ ਦੀ ਪੂਰੀ ਯੋਜਨਾ ਬਣ ਚੁੱਕੀ ਹੈ।
ਇਹ ਵੀ ਪੜ੍ਹੋ : Sonam Bajwa appeals CM Mann : ਅਦਾਕਾਰਾ ਸੋਨਮ ਬਾਜਵਾ ਨੇ ਕੀਤੀ CM ਭਗਵੰਤ ਮਾਨ ਨੂੰ ਅਪੀਲ, ਕਿਹਾ- ਬੇਜ਼ੁਬਾਨਾਂ ਨਾਲ ਨਾ ਹੋਵੇ ਬੇਰਹਿਮੀ