ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲਾ ਦੋਸ਼ੀ ਕਰਾਰ

By  Ravinder Singh February 4th 2023 03:44 PM

ਲੰਡਨ : 2021 'ਚ ਕ੍ਰਿਸਮਿਸ ਵਾਲੇ ਦਿਨ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ ਕਤਲ ਕਰਨ ਦੇ ਇਰਾਦੇ ਵਾਲੇ ਬ੍ਰਿਟਿਸ਼ ਸਿੱਖ ਨੇ ਦੇਸ਼ਧ੍ਰੋਹ ਕਰਨ ਦਾ ਦੋਸ਼ ਮੰਨ ਲਿਆ ਹੈ। ਨਿਊਯਾਰਕ ਦੀਆਂ ਰਿਪੋਰਟਾਂ ਮੁਤਾਬਕ ਜਸਵੰਤ ਸਿੰਘ ਨੂੰ ਵਿੰਡਸਰ ਕੈਸਲ ਦੇ ਮੈਦਾਨ ਤੋਂ ਕਰਾਸਬੋ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।


ਦੋਸ਼ੀ ਜਸਵੰਤ ਸਿੰਘ ਚੈਲ (21) ਦੀ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਵਿਚ ਦੇਖਿਆ ਗਿਆ ਕਿ ਚੈਲ 1919 'ਚ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਸਾਕੇ ਦਾ ਬਦਲਾ ਲੈਣ ਲਈ ਮਹਾਰਾਣੀ ਨੂੰ ਮਾਰਨਾ ਚਾਹੁੰਦਾ ਸੀ। ਜਸਵੰਤ ਸਿੰਘ, ਜਿਸ ਨੇ ਸਾਲ 2021 'ਚ ਮਹਾਰਾਣੀ ਨੂੰ ਮਾਰਨ ਦਾ ਇਰਾਦਾ ਬਣਾਇਆ ਸੀ, ਉਸ ਸਮੇਂ ਉਸ ਦੀ ਉਮਰ 19 ਸਾਲ ਸੀ। ਚੈਲ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਵੀਡੀਓ ਵਿੱਚ ਚੈਲ ਨੇ ਆਪਣੀ ਪਛਾਣ ਭਾਰਤੀ ਮੂਲ ਦੇ ਸਿੱਖ ਵਜੋਂ ਕਬੂਲ ਕੀਤੀ ਹੈ।

ਸਾਲ 2021 'ਚ ਸਿੱਖ ਭਾਈਚਾਰੇ ਦੇ ਜਸਵੰਤ ਸਿੰਘ ਚੈਲ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਸੀ। ਉਹ 1919 ਦੇ ਜਲ੍ਹਿਆਂਵਾਲਾ ਬਾਗ ਸਾਕੇ ਦਾ ਬਦਲਾ ਲੈਣਾ ਚਾਹੁੰਦਾ ਸੀ। ਚੈਲ ਨੇ ਵੀਡੀਓ 'ਚ ਸਪੱਸ਼ਟ ਕੀਤਾ ਹੈ ਕਿ ਉਹ 1919 'ਚ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਮਹਾਰਾਣੀ ਐਲਿਜ਼ਾਬੈਥ II ਨੂੰ ਮਾਰਨਾ ਚਾਹੁੰਦਾ ਸੀ। ਜਸਵੰਤ ਨੇ ਲੰਡਨ ਦੀ ਓਲਡ ਬੇਲੀ ਅਦਾਲਤ 'ਚ ਯੂਨਾਈਟਿਡ ਕਿੰਗਡਮ ਦੇ ਦੇਸ਼ਧ੍ਰੋਹ ਐਕਟ ਤਹਿਤ ਦੋਸ਼ੀ ਮੰਨਿਆ।


ਇਹ ਵੀ ਪੜ੍ਹੋ : ਬਠਿੰਡਾ ਸੀਆਈਏ 2 ਨੇ 10 ਪਿਸਤੌਲਾਂ ਸਣੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ

ਕਾਬਿਲੇਗੌਰ ਹੈ ਕਿ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ II ਦੀ 19 ਸਤੰਬਰ 2022 ਨੂੰ ਮੌਤ ਹੋ ਗਈ ਸੀ। ਨਿਊਯਾਰਕ ਦੀਆਂ ਰਿਪੋਰਟਾਂ ਅਨੁਸਾਰ, ਚੈਲ ਨੇ ਲੰਡਨ ਦੀ ਓਲਡ ਬੇਲੀ ਕੋਰਟ 'ਚ ਬ੍ਰਿਟੇਨ ਦੇ ਦੇਸ਼ਧ੍ਰੋਹ ਐਕਟ ਦੇ ਤਹਿਤ ਦੋਸ਼ੀ ਮੰਨਿਆ। ਬ੍ਰਿਟਿਸ਼ ਸਿੱਖ ਚੈਲ ਨੂੰ ਵੀਡੀਓ ਲਿੰਕ ਰਾਹੀਂ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੋਂ ਉਹ ਬ੍ਰਾਡਮੂਰ ਹਸਪਤਾਲ 'ਚ ਸੀ। ਜਸਵੰਤ ਸਿੰਘ ਚੈਲ ਨੂੰ ਅੰਗਰੇਜ਼ੀ ਅਦਾਲਤ 31 ਮਾਰਚ ਨੂੰ ਦੇਸ਼ਧ੍ਰੋਹ ਦੇ ਦੋਸ਼ ਹੇਠ ਸਜ਼ਾ ਸੁਣਾਏਗੀ।

Related Post