ਭਾਰਤ ’ਚ ਘਟ ਰਹੇ ਕੋਰੋਨਾ ਦੇ ਕੇਸ, 24 ਘੰਟਿਆਂ 'ਚ ਸਿਰਫ 121 ਨਵੇਂ ਮਾਮਲੇ

ਪਿਛਲੇ 24 ਘੰਟਿਆਂ ਵਿੱਚ ਭਾਰਤ ’ਚ ਸਿਰਫ 121 ਮਾਮਲੇ ਦਰਜ ਕੀਤੇ ਗਏ ਹਨ। ਜਦਕਿ 172 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ ਹੈ।

By  Aarti January 10th 2023 01:22 PM

Coronavirus Update: ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਕਿ ਭਾਰਤ ’ਚ ਪਿਛਲੇ 24 ਘੰਟਿਆਂ ਵਿੱਚ ਸਿਰਫ 121 ਮਾਮਲੇ ਦਰਜ ਕੀਤੇ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਿਕ ਪਿਛਲੇ 24 ਘੰਟਿਆਂ ’ਚ 172 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ ਹੈ। ਨਾਲ ਹੀ ਭਾਰਤ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਕੇ 2,319 ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਮੁਤਾਬਿਕ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 220.14 ਕਰੋੜ ਟੀਕੇ ਦੀਆਂ ਕੁੱਲ ਖੁਰਾਕਾਂ  ਦਿੱਤੀਆਂ ਜਾ ਚੁੱਕੀਆਂ ਹਨ। ਜਿਨ੍ਹਾਂ ’ਚ 95.14 ਕਰੋੜ ਦੂਜੀ ਖੁਰਾਕ ਅਤੇ 22.43 ਕਰੋੜ ਰੋਕਥਾਮ ਖੁਰਾਕਾਂ ਸ਼ਾਲਮ ਹਨ। ਪਿਛਲੇ 24 ਘੰਟਿਆਂ ਵਿੱਚ ਲੋਕਾਂ ਨੂੰ 56,829 ਖੁਰਾਕਾਂ ਦਿੱਤੀਆਂ ਗਈਆਂ।

ਸਿਹਤ ਮੰਤਰਾਲੇ ਮੁਤਾਬਿਕ ਸਕਾਰਾਤਮਕਤਾ ਦਰ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਮੌਜੂਦਾ ਸਮੇਂ ’ਚ ਭਾਰਤ ਵਿੱਚ ਰੋਜ਼ਾਨਾ ਸਕਾਰਾਤਮਕਤਾ ਦਰ 0.07 ਫੀਸਦ ਹੈ ਅਤੇ ਹਫਤਾਵਾਰੀ ਸਕਾਰਾਤਮਕਤਾ ਦਰ 0.11 ਫੀਸਦ ਹੈ। ਹੁਣ ਤੱਕ ਕੁੱਲ 91.23 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਇਸ ਵਿੱਚ ਪਿਛਲੇ 24 ਘੰਟਿਆਂ ਵਿੱਚ 1,69,568 ਟੈਸਟ ਕੀਤੇ ਗਏ ਹਨ। 

ਇਹ ਵੀ ਪੜ੍ਹੋ: ਕੜਾਕੇ ਦੀ ਠੰਢ ਨੇ ਛੇੜੀ ਕੰਬਣੀ, ਸੰਘਣੀ ਧੁੰਦ ਕਾਰਨ ਪੰਜਾਬ 'ਚ ਜਨਜੀਵਨ ਹੋਇਆ ਪ੍ਰਭਾਵਿਤ

Related Post